ਅਜਨਾਲਾ, 8 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਤਹਿਸੀਲ ਅਜਨਾਲਾ ਦੀ ਅਹਿਮ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਹੁਸ਼ਿਆਰ ਸਿੰਘ ਝੰਡੇਰ, ਤਹਿਸੀਲ ਪ੍ਰਧਾਨ ਨੰਬਰਦਾਰ ਕੰਵਲਜੀਤ ਸਿੰਘ ਨਿੱਝਰ, ਸਰਪ੍ਰਸਤ ਹਰਦੀਪ ਕੁਮਾਰ ਮੋਤਲਾ ਅਤੇ ਪ੍ਰੈੱਸ ਸਕੱਤਰ ਮਨਜਿੰਦਰ ਸਿੰਘ ਸੰਮੋਵਾਲ ਦੀ ਸਾਂਝੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਜਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀ: ਮੀਤ ਪ੍ਰਧਾਨ ਨੰਬਰਦਾਰ ਹੁਸ਼ਿਆਰ ਸਿੰਘ ਝੰਡੇਰ ਅਤੇ ਤਹਿਸੀਲ ਪ੍ਰਧਾਨ ਨੰਬਰਦਾਰ ਕੰਵਲਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਪੰਜਾਬ ਭਰ ਦੇ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਨੰਬਰਦਾਰ ਯੂਨੀਅਨ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ ਸੀ ਤਾਂ ਉਨ੍ਹਾਂ ਯੂਨੀਅਨ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਬਹੁਤ ਜਲਦ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ | ਹੁਸ਼ਿਆਰ ਸਿੰਘ ਝੰਡੇਰ ਅਤੇ ਕੰਵਲਜੀਤ ਸਿੰਘ ਨਿੱਝਰ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਨੰਬਰਦਾਰ ਹਰਪ੍ਰੀਤ ਸਿੰਘ ਕੋਟਲੀ ਅੰਬ, ਕੇਵਲ ਮਸੀਹ ਗੁੱਜਰਪੁਰਾ, ਮੁਖਵਿੰਦਰ ਸਿੰਘ ਛੀਨਾ ਕਰਮ ਸਿੰਘ, ਹਰਦਿਆਲ ਸਿੰਘ ਮਟੀਆ, ਰਛਪਾਲ ਸਿੰਘ ਧਾਲੀਵਾਲ ਬੱਗਾ, ਚਰਨ ਸਿੰਘ ਹਾਸ਼ਮਪੁਰਾ, ਸਤਨਾਮ ਸਿੰਘ ਲੱਲਾ ਅਫਗਾਨਾ, ਰਣਜੀਤ ਸਿੰਘ ਤਲਵੰਡੀ ਰਾਏਦਾਦੂ, ਮਨਜਿੰਦਰ ਸਿੰਘ ਭਿੰਡੀ ਸੈਦਾਂ, ਭੁਪਿੰਦਰ ਸਿੰਘ ਕੋਟਲਾ, ਸੁਖਜਿੰਦਰ ਸਿੰਘ ਗੱਗੋਮਾਹਲ, ਤਰਨਦੀਪ ਸਿੰਘ ਲੋਧੀਗੁੱਜਰ, ਕਸ਼ਮੀਰ ਸਿੰਘ ਪੈੜੇਵਾਲ, ਕੁਲਵੰਤ ਸਿੰਘ ਵੈਰੋਕੇ, ਦਲਜੀਤ ਸਿੰਘ ਪੈੜੇਵਾਲ, ਗੱਜਣ ਸਿੰਘ ਸੈਂਸਰਾ, ਰਫ਼ੀਕ ਸਿੰਘ ਸੌੜੀਆਂ, ਸੁਰਜੀਤ ਸਿੰਘ ਕੋਟਲੀ ਖਹਿਰਾ, ਗਿੱਲ ਸਿੰਘ ਚੱਕਡੋਗਰਾਂ, ਮਲਕੀਤ ਸਿੰਘ, ਨਰਿੰਦਰ ਸਿੰਘ ਟਪਿਆਲਾ, ਕਸ਼ਮੀਰ ਸਿੰਘ ਬੋਪਾਰਾਏ, ਬਚਨ ਸਿੰਘ ਸੈਂਸਰਾ ਆਦਿ ਹਾਜ਼ਰ ਸਨ |
ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਮੀਟਿੰਗ ਹੋਈ
ਅਜੀਤ ਡੈਸਕ
09-06-2026