ਅਜਨਾਲਾ, 8 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਵਿਰਕ ਦਾ ਤਬਾਦਲਾ ਬਲਾਕ ਘੱਲ ਖ਼ੁਰਦ (ਫ਼ਿਰੋਜ਼ਪੁਰ) ਹੋਣ ਉਪਰੰਤ ਇੱਥੇ ਨਵੇਂ ਆਏ ਬੀ.ਡੀ.ਪੀ.ਓ. ਮਲਕੀਤ ਸਿੰਘ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਮਲਕੀਤ ਸਿੰਘ ਦੇ ਇੱਥੇ ਪਹੁੰਚਣ 'ਤੇ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਸਵਿੰਦਰ ਕੌਰ ਦੇ ਪਤੀ ਸਰਪੰਚ ਪਹਿਲਵਾਨ ਜਸਵੰਤ ਸਿੰਘ ਗੱਗੋਮਾਹਲ ਅਤੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਅਜਨਾਲਾ ਦੇ ਪ੍ਰਧਾਨ ਅਮੋਲਕ ਸਿੰਘ ਮਾਨ ਵਲੋਂ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ | ਚਾਰਜ ਸੰਭਾਲਣ ਉਪਰੰਤ ਬੀ.ਡੀ.ਪੀ.ਓ. ਮਲਕੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਭਾਗੀ ਹਦਾਇਤਾਂ ਅਨੁਸਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਪੰਚਾਇਤ ਸਕੱਤਰ ਯੂਨੀਅਨ ਦੇ ਬਲਾਕ ਪ੍ਰਧਾਨ ਅਮੋਲਕ ਸਿੰਘ ਮਾਨ ਅਤੇ ਸਮੂਹ ਪੰਚਾਇਤ ਸਕੱਤਰਾਂ ਨੇ ਬੀ.ਡੀ.ਪੀ.ਓ ਮਲਕੀਤ ਸਿੰਘ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਰਾਜਬਰਿੰਦਰ ਸਿੰਘ ਐੱਸ.ਈ.ਪੀ.ਓ ਜੰਡਿਆਲਾ ਗੁਰੂ, ਸੁਪਰਡੈਂਟ ਸਮਨਦੀਪ ਸਿੰਘ ਗਿੱਲ, ਜੇ.ਈ ਨਵਮੀਤ ਸਿੰਘ, ਐੱਸ.ਈ.ਪੀ.ਓ ਪ੍ਰਭਜੋਤ ਸਿੰਘ, ਪੰਚਾਇਤ ਸਕੱਤਰ ਭਗਵੰਤ ਸਿੰਘ, ਹਰਨੇਕ ਸਿੰਘ, ਰਵੀ ਕਾਂਤ, ਪਵਨਪ੍ਰੀਤ ਸਿੰਘ, ਜਾਰਜ ਮਸੀਹ, ਵਰੁਨ ਗਿੱਲ, ਮਨਿੰਦਰਜੀਤ ਕੌਰ, ਰਜਿੰਦਰ ਸਿੰਘ, ਸੁਖਦੀਪ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਸਿਤਾਰਾ ਸਿੰਘ ਵਿਰਕ ਦਾ ਤਬਾਦਲਾ ਹੋਣ ਉਪਰੰਤ ਮਲਕੀਤ ਸਿੰਘ ਨੇ ਬੀ.ਡੀ.ਪੀ.ਓ. ਅਜਨਾਲਾ ਦਾ ਚਾਰਜ ਸੰਭਾਲਿਆ
ਅਜੀਤ ਡੈਸਕ
09-06-2026