06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲਸ਼ਕਰੀ ਨੰਗਲ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 09-06-2026
ਜਗਦੇਵ ਕਲਾਂ, 8 ਜੂਨ (ਸ਼ਰਨਜੀਤ ਸਿੰਘ ਗਿੱਲ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਵਿਸ਼ਾਲ ਜੋੜ ਮੇਲਾ ਪਿੰਡ ਲਸ਼ਕਰੀ ਨੰਗਲ ਵਿਖੇ ਸਮੂਹ ਸੰਗਤਾਂ ਵਲੋਂ ਬਾਬਾ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਬਾਬਾ ਕਸ਼ਮੀਰਾ ਸਿੰਘ ਦਿੱਲੀ ਵਾਲੇ, ਭਾਈ ਅੰਗਰੇਜ਼ ਸਿੰਘ ਘਣੀਏ ਕੇ ਬਾਂਗਰ ਕਵੀਸ਼ਰੀ ਜੱਥਾ, ਭਾਈ ਗੁਰਪ੍ਰੀਤ ਸਿੰਘ ਯੂਕੇ ਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਵਲੋਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਨਾਲ ਸਬੰਧਿਤ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ | ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ, ਚਰਨਜੀਤ ਸਿੰਘ ਗਾਲਿਬ, ਸਰਪੰਚ ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਝੰਡੇਰ, ਗੁਰਵਿੰਦਰ ਸਿੰਘ ਤੇੜਾ, ਬਲਵਿੰਦਰ ਸਿੰਘ, ਬਾਪੂ ਦਾਰਾ ਸਿੰਘ, ਹਰਵੰਤ ਸਿੰਘ, ਬਿਕਰਮ ਸਿੰਘ, ਦਲਬੀਰ ਸਿੰਘ, ਕਰਨਬੀਰ ਸਿੰਘ, ਗੁਰਜੀਤ ਸਿੰਘ, ਨਰਿੰਦਰ ਸਿੰਘ, ਕੈਪਟਨ ਕੁਲਦੀਪ ਸਿੰਘ, ਹਰਜੀਤ ਸਿੰਘ, ਬਾਬਾ ਗੁਲਜਾਰ ਸਿੰਘ, ਪ੍ਰਭਪਾਲ ਸਿੰਘ ਪੱਪੂ, ਬਾਬਾ ਬਲਦੇਵ ਸਿੰਘ ਲੁਹਾਰਕਾ ਕਾਰ ਸੇਵਾ ਵਾਲੇ, ਬਾਬਾ ਸੁਖਵਿੰਦਰ ਸਿੰਘ ਗੋਰੇਨੰਗਲ, ਗੁਰਮੁਖ ਸਿੰਘ ਮੋਹਨ ਭੰਡਾਰੀਆਂ, ਬਾਬਾ ਦਲੇਰ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਤਾਰਾ ਸਿੰਘ ਵਿਰਕ ਦਾ ਤਬਾਦਲਾ ਹੋਣ ਉਪਰੰਤ ਮਲਕੀਤ ਸਿੰਘ ਨੇ ਬੀ.ਡੀ.ਪੀ.ਓ. ਅਜਨਾਲਾ ਦਾ ਚਾਰਜ ਸੰਭਾਲਿਆ
Ad Position 24
No active advertisement