ਅਜਨਾਲਾ, 8 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਕਾਂਗਰਸ ਪਾਰਟੀ ਦੇ ਵਫ਼ਾਦਾਰ ਅਤੇ ਸਰਗਰਮ ਆਗੂ, ਕਾਂਗਰਸ ਐੱਸ.ਸੀ. ਵਿੰਗ ਬਲਾਕ ਅਜਨਾਲਾ 1 ਦੇ ਪ੍ਰਧਾਨ ਮਸਤਾਨ ਸਿੰਘ ਸਾਰੰਗਦੇਵ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਮਿਹਨਤੀ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੀ ਹਮੇਸ਼ਾ ਕਦਰ ਕਰਦੀ ਹੈ | ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਮਸਤਾਨ ਸਿੰਘ ਸਾਰੰਗਦੇਵ ਨੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਦੀ ਮਜ਼ਬੂਤੀ ਲਈ ਹੋਰ ਵੱਧ ਮਿਹਨਤ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜੀਅ ਜਾਨ ਨਾਲ ਮਿਹਨਤ ਕਰਨਗੇ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲੇ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਐਡਵੋਕੇਟ ਬਿ੍ਜ ਮੋਹਨ ਔਲ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਝਰ, ਸਾਬਕਾ ਸਰਪੰਚ ਗੁਰਿੰਦਰਬੀਰ ਸਿੰਘ ਮਾਹਲ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਮਾ: ਬਲਵਿੰਦਰ ਸਿੰਘ ਜਗਦੇਵ ਖ਼ੁਰਦ, ਨੰਬਰਦਾਰ ਲਖਬੀਰ ਸਿੰਘ ਤੇੜਾ, ਗੁਰਦੀਪ ਸਿੰਘ ਸਿਰਸਾ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਸ਼ੁੱਭ ਸਿਰਸਾ, ਸੰਨੀ ਨਿੱਝਰ, ਦਿਲਬਾਗ ਸਿੰਘ ਸਿਰਸਾ, ਅਮਰਜੀਤ ਸਿੰਘ ਬਿੱਟੂ ਨਵੇਂ ਸਰਾਂ, ਹੁਸਨਪ੍ਰੀਤ ਸਿੰਘ ਨਿੱਝਰ ਅਤੇ ਸਰਪੰਚ ਰਸਾਲ ਸਿੰਘ ਬੱਲਬਾਵਾ ਆਦਿ ਹਾਜ਼ਰ ਸਨ |
ਸਾਬਕਾ ਵਿਧਾਇਕ ਅਜਨਾਲਾ ਵਲੋਂ ਮਸਤਾਨ ਸਿੰਘ ਸਾਰੰਗਦੇਵ ਦਾ ਸਨਮਾਨ
ਅਜੀਤ ਡੈਸਕ
09-06-2026