06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਾਬਾ ਦੁਲੋ ਜੀ ਸ਼ਹੀਦ ਫੱਤੂਵਾਲ ਸਾਲਾਨਾ ਜੋੜ ਮੇਲਾ ਤੇ ਖੇਡ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 09-06-2026
ਰਈਆ, 8 ਜੂਨ (ਸ਼ਰਨਬੀਰ ਸਿੰਘ ਕੰਗ)-ਏਥੋਂ ਨਜਦੀਕੀ ਪਿੰਡ ਫੱਤੂਵਾਲ ਵਿਖੇ ਬਾਬਾ ਦੁਲੋ ਜੀ ਸ਼ਹੀਦ ਦੇ ਸਥਾਨਾ 'ਤੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਤਿੰਨ ਰੋਜਾ ਜੋੜ ਮੇਲਾ ਅਤੇ ਖੇਡ ਮੇਲਾ ਐੱਨ. ਆਰ. ਆਈ. ਭਰਾਵਾਂ, ਪਿੰਡ ਦੀ ਪੰਚਾਇਤ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਜੋ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਇਸ ਮੇਲੇ ਨੂੰ ਕਰਵਾਉਣ ਵਿਚ ਨਿਰਮਲ ਸਿੰਘ ਪ੍ਰਧਾਨ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਜੁਗਿੰਦਰ ਸਿੰਘ ਸਾ: ਪ੍ਰਧਾਨ, ਗੁਰਜੀਤ ਸਿੰਘ ਸਰਪੰਚ, ਜਥੇ. ਜਗਤਾਰ ਸਿੰਘ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਐੱਸ. ਐੱਚ. ਓ. ਅੰਮਿ੍ਤਪਾਲ ਸਿੰਘ, ਰਾਜਵਿੰਦਰ ਸਿੰਘ, ਮਾ: ਸੁਰਜੀਤ ਸਿੰਘ ਭਿੰਡਰ, ਰਾਜਵਿੰਦਰ ਸਿੰਘ ਪੰਜਾਬ ਪੁਲਿਸ, ਗੁਰਬੀਰ ਸਿੰਘ, ਗੁਰਦਿਆਲ ਸਿੰਘ ਖਹਿਰਾ, ਜਸਬੀਰ ਸਿੰਘ ਸਾ: ਸਰਪੰਚ ਮੱਧ ਆਦਿ ਨੇ ਅਹਿਮ ਯੋਗਦਾਨ ਪਾਇਆ | ਇਸ ਮੌਕੇ ਲੜੀਵਾਰ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭੋਗ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਜਾਬ ਪ੍ਰਸਿੱਧ ਵੱਖ-ਵੱਖ ਰਾਗੀਆਂ ਅਤੇ ਢਾਡੀਆਂ ਨੇ ਬਾਬਾ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕਬੱਡੀ ਦੇ ਅਕੈਡਮੀਆਂ ਦੇ ਫਾਈਨਲ ਵਿਚ ਬਾਬਾ ਦੁਲੋ ਜੀ ਸਪੋਰਸਟ ਕਲੱਬ ਨੇ ਬੜੇ ਫਸਵੇਂ ਮੁਕਾਬਲੇ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੂੰ 34/31 ਅੰਕਾਂ ਦੇ ਫਰਕ ਨਾਲ ਹਰਾ ਕੇ ਕੱਪ ਤੇ ਕਬਜਾ ਕਤਿਾ | ਇਸ ਮੌਕੇ ਬੈਸਟ ਰੇਡਰ ਗੁਰਦਾਸ ਅਤੇ ਸ਼ੇਰਾ ਮੀਰਾਂਕੋਟ, ਬੈਸਟ ਸਟਾਪਰ ਅਕਾਸ਼ ਸੁਰਸਿੰਘ ਐਲਾਨੇ ਗਏ | ਜੇਤੂਆਂ ਨੂੰ ਸ਼ਾਨਦਾਰ ਕੱਪ ਅਤੇ ਨਕਦ ਇਨਾਮਾ ਦੀ ਵੰਡ ਮੇਲੇ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਲੋਪੋਕੇ ਚੌਂਕ 'ਚ ਮੋਦੀ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ
Ad Position 24
No active advertisement