ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਰਜਿ: ਅਮ੍ਰਿਤਸਰ ਪੰਜਾਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਵਾਧਾ ਕਰਦੇ ਹੋਏ ਉਸਾਰੀ ਕਿਰਤੀ ਮਜਦੂਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਜਾਣੂੰ ਕਰਵਾਉਣ ਲਈ ਹਰੇਕ ਪਿੰਡ ਵਿਚ ਜਾਗ੍ਰਤੀ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਉਸਾਰੀ ਕਿਰਤੀ ਮਜਦੂਰ ਕਾਰਡ ਬਣਾ ਕੇ ਦਿੱਤੇ ਜਾਣਗੇ। ਇਸ ਸੰਬੰਧੀ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਦੌਰਾਨ ਸੰਸਥਾ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ। ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਾਰੀ ਕਿਰਤੀ ਮਜਦੂਰ ਕਾਰਡ ਪਿੰਡ-ਪਿੰਡ ਜਾ ਕੇ ਕੈਂਪ ਲੱਗਾ ਬਣਾਏ ਜਾਣਗੇ, ਜਿਸ ਵਿਚ ਲੇਬਰ ਇੰਸਪੈਕਟਰ ਸ: ਕਰਨਬੀਰ ਸਿੰਘ ਖ਼ੁਦ ਪੁਹੰਚ ਕੇ ਕਾਰਡ ਤੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂੰ ਕਰਵਾਉਣਗੇ ਕਿ ਕਾਰਡ ਬਣਨ ਤੋਂ ਬਾਅਦ ਕਿਵੇਂ ਲਾਭ ਲੈਣਾ ਹੈ ਉਸ ਬਾਰੇ ਪੂਰੀ ਜਾਣਕਾਰੀ ਦੇਣਗੇ ਤਾਂ ਕਿ ਕਿਰਤੀ ਵਰਗ ਨੂੰ ਪੰਜਾਬ ਸਰਕਾਰ ਬਿਲਡਿੰਗ ਐਂਡ ਅਦਰ ਕੰਟਰੈਕਸ਼ਨ ਵੈਲਫੇਅਰ ਬੋਰਡ ਫਾਇਦਾ ਮਿਲ ਸਕੇ। ਸੂਬੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਗ੍ਰਾਮ ਪੰਚਾਇਤ ਅਪਣੇ ਲੋਕਾਂ ਦੇ ਭਲੇ ਲਈ ਕੈਂਪ ਲਗਾਉਣਾ ਚਾਹੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਬੱਚਿਆਂ ਦੇ ਚੰਗੇ ਭਵਿੱਖ ਲਈ ਹਰ ਕੋਸ਼ਿਸ਼ ਕਰਦਾ ਰਹੇਗਾ। ਇਸ ਮੌਕੇ ਜਗੀਰ ਸਿੰਘ ਭਲਾਈਪੁਰ ਉਪ ਪ੍ਰਧਾਨ, ਗੁਰਮੀਤ ਸਿੰਘ ਵਡਾਲਾ ਜਰਨਲ ਸਕੱਤਰ, ਅਮਰਜੀਤ ਸਿੰਘ ਸਰਾਂ ਖਜਾਨਚੀ, ਐਡਵੋਕੇਟ ਦਲਜੀਤ ਸਿੰਘ ਸ਼ੇਰਗਿੱਲ ਕਾਨੂੰਨੀ ਸਲਾਹਕਾਰ, ਜਗਤਾਰ ਸਿੰਘ ਡੇਹਰੀਵਾਲ ਮੀਡਿਆ ਇੰਚਾਰਜ, ਕੈਪਟਨ ਬਲਵਿੰਦਰਪਾਲ ਸਿੰਘ ਨਰਾਇਣਗੜ੍ਹ, ਰੇਸ਼ਮ ਸਿੰਘ ਅੰਮ੍ਰਿਤਸਰ, ਪਵਨਦੀਪ ਸਿੰਘ ਕਾਲੇਕੇ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਮਨੋਹਰ ਸਿੰਘ, ਚੈਂਚਲ ਸਿੰਘ ਫੌਜੀ, ਦਿਲਬਾਗ ਸਿੰਘ ਪ੍ਰਧਾਨ ਮੰਦਿਰ ਕਮੇਟੀ, ਰਵੀ ਸਿੰਘ ਸੱਭਰਵਾਲ ਐੱਮ. ਸੀ., ਬੇਅੰਤ ਸਿੰਘ ਫੌਜੀ, ਬਲਜੀਤ ਸਿੰਘ ਬੱਲੀ ਪ੍ਰਧਾਨ (ਸਾਰੇ ਬਾਬਾ ਬਕਾਲਾ ਸਾਹਿਬ) ਹਰਪਾਲ ਸਿੰਘ ਸਰਪੰਚ ਭੋਰਛੀ ਬ੍ਰਾਹਮਣਾ, ਫਤਿਹ ਸਿੰਘ ਸਰਲੀ ਕਲਾਂ ਭਾਈ ਮਲਕੀਤ ਸਿੰਘ ਖਾਲਸਾ ਸਰਲੀ ਖੁਰਦ, ਮਾਸਟਰ ਸਰਵਣ ਸਿੰਘ ਧਰਦਿਉ, ਜਸਬੀਰ ਸਿੰਘ ਭੱਟੀ ਬੁੱਢਾ ਥੇਹ, ਪ੍ਰਧਾਨ ਭਜਨ ਸਿੰਘ ਸਹੋਤਾ ਰਈਆ ਆਦਿ ਹਾਜ਼ਰ ਸਨ
‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਪੰਜਾਬ ਪਿੰਡ-ਪਿੰਡ ਜਾ ਕੇ ਬਣਾਏਗਾ ਲੋਕਾਂ ਦੇ ਲੇਬਰ ਕਾਰਡ - ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ
ਅਜੀਤ ਡੈਸਕ
22-06-2026