11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਧਾਇਕ ਧਾਲੀਵਾਲ ਨੇ ਪਿੰਡ ਘੋਨੇਵਾਹਲਾ ਨੂੰ 5 ਲੱਖ ਰੁਪਏ ਤੇ ਪਿੰਡ ਪਸ਼ੀਆ ਦੇ ਮਸੀਹ ਭਾਈਚਾਰੇ ਨੂੰ ਕਮਿਉਨਿਟੀ ਹਾਲ ਲਈ 25 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-06-2026

ਰਮਦਾਸ, 21 ਜੂਨ (ਜਸਵੰਤ ਸਿੰਘ ਵਾਹਲਾ)-ਜਰਨਲ ਵਰਗ ਦੀਆ �ਰਤਾਂ ਨੂੰ 1 ਹਜਾਰ ਰੁਪਏ ਤੇ ਐੱਸ. ਸੀ. ਵਰਗ ਦੀਆਂ �ਰਤਾਂ ਨੂੰ 1500 ਰੁਪਏ 1 ਜੁਲਾਈ ਤੋ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਆਪ ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ । ਵਿਧਾਇਕ ਧਾਲੀਵਾਲ ਨੇ ਕਿਹਾ ਮਾਨ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ ਉਹ ਸਭ ਪੂਰੀਆਂ ਕਰ ਦਿੱਤੀਆਂ ਹਨ ਜਿਸ ਕਰਕੇ ਪੰਜਾਬ ਸੂਝਵਾਨ ਲੋਕ ਮਾਨ ਸਰਕਾਰ ਦੇ ਨਾਲ ਚਟਾਨ ਵਾਂਗ ਖੜੇ ਹਨ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਪੀਰ ਬਾਬਾ ਚੇਤਨਸ਼ਾਹ, ਪੀਰ ਬਾਬਾ ਬੱਗਣ ਸ਼ਾਹ ਦੀ ਦਰਗਾਹ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਧਾਲੀਵਾਲ ਨੇ ਪਿੰਡ ਪਸ਼ੀਆ, ਜੱਟਾ ਆਦਿ ਵਿਖੇ ਵੀ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਪਿੰਡ ਪਸ਼ੀਆ ਦੇ ਮਸੀਹ ਭਾਈਚਾਰੇ ਨੂੰ ਕਮਿਉਨਿਟੀ ਹਾਲ ਬਣਾਉਣ ਲਈ 25 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰੇਕ ਧਰਮ ਦਾ ਸਤਿਕਾਰ ਕਰਦੀ ਜਿਸ ਦੌਰਾਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾ ‘ਚ ਵੀ ਮਾਨ ਸਰਕਾਰ ਸ਼ਾਨ ਨਾਲ ਜਿੱਤੇਗੀ। ਇਸ ਮੌਕੇ �. ਐੱਸ. ਡੀ. ਗੁਰਜੰਟ ਸਿੰਘ ਸੋਹੀ, ਪੀ. ਏ. ਮੁਖਤਾਰ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਚੇਅਰਮੈਨ ਪ੍ਰਿਥਵੀਪਾਲ ਸਿੰਘ ਵਾਹਲਾ, ਸਰਪੰਚ ਸੰਤੋਖ ਸਿੰਘ ਜੌਹਲ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਪੰਜਾਬ ਸਿੰਘ ਪਸ਼ੀਆਂ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਸਰਪੰਚ ਗੁਰਦਿਆਲ ਸਿੰਘ ਜੱਟਾ, ਮਾ: ਦਲਬੀਰ ਸਿੰਘ ਸਾਹਿਜਾਦਾ, ਸਰਪੰਚ ਕੁਲਜੀਤ ਸਿੰਘ ਮੰਦਰਾਂਵਾਲਾ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਬਲਜੀਤ ਸਿੰਘ ਅੜਾਇਆ, ਨੰਬਰਦਾਰ ਰਵਿੰਦਰਪਾਲ ਸਿੰਘ ਵਾਹਲਾ, ਬਲਬੀਰ ਸਿੰਘ ਵਾਹਲਾ, ਫੌਜੀ ਗੁਰਮੀਤ ਸਿੰਘ, ਕੁਲਵੰਤ ਸਿੰਘ, ਲਖਬੀਰ ਸਿੰਘ, ਮਾ: ਗੁਰਮੀਤ ਸਿੰਘ, ਸਰਪੰਚ ਪੰਥਜੀਤ ਸਿੰਘ, ਦਾਰ ਮਸੀਹ, ਸਰਪੰਚ ਰਾਜਵਿੰਦਰ ਸਿੰਘ ਪੰਜਗਰਾਈਆ, ਸਾਬਕਾ ਸਰਪੰਚ ਦਲਜੀਤ ਸਿੰਘ ਕਤਲੇ, ਸਰਪੰਚ ਅਮਰਜੀਤ ਸਿੰਘ ਥੋਬਾ ਆਦਿ ਮੌਜੂਦ ਸਨ ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਗ਼ਰੀਬਾਂ ਤੇ ਖੇਤੀਬਾੜੀ ਨਾਲ ਜੁੜੀਆਂ ਯੋਜਨਾਵਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਕ ਨਵੀਂ ਉਮੀਦ ਜਗਾਈ–ਗਿੱਲ ਅਗਲੀ ਖ਼ਬਰ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਨੇ ਕਰਵਾਇਆ ਗੁਰੂ ਰਵਿਦਾਸ ਜੀ ਬਾਰੇ ਚੌਥਾ ਸੈਮੀਨਾਰ
Ad Position 24