ਤਰਸਿੱਕਾ, 22 ਜੂਨ (ਅਤਰ ਸਿੰਘ ਤਰਸਿਕਾ)-ਸਰਕਲ ਤਰਸਿੱਕਾ ਦੇ ਡੀਪੂ ਹੋਲਡਰਾਂ ਦੀਆਂ ਲੰਮੇ ਅਰਸੇ ਤੋਂ ਮੰਗਾਂ ਨਾ ਮੰਨੇ ਜਾਣ ਕਰਕੇ ਕਸਬਾ ਪੁੱਲ ਨਹਿਰ ਤਰਸਿੱਕਾ ਵਿਖੇ ਸੁਖਵਿੰਦਰ ਸਿੰਘ ਕਾਂਝਲਾ ਸੂਬਾ ਪ੍ਰਧਾਨ ਤੇ ਬਲਜਿੰਦਰ ਸਿੰਘ ਰਮਾਣਾ ਚੱਕ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਨੇ ਕਿਹਾ ਕਿ ਸਾਡੀਆਂ ਮੰਗਾਂ ਜਿਨ੍ਹਾਂ ‘ਚ ਬੰਦ ਹੋਈਆਂ ਸਪਲਾਈਆਂ ਇਕ ਡੀਪੂ ਹੋਲਡਰ ਨਾਲ ਹੀ ਲਾਈਆਂ ਜਾਣ, ਗ਼ੈਰ ਡੀਪੂ ਹੋਲਡਰਾਂ ਦੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ, ਇਕ ਦਸੰਬਰ 2023 ਤੋਂ ਲੋਡਿੰਗ ਤੇ ਅਨਲੋਡਿੰਗ ਦਾ ਖ਼ਰਚਾ ਦਿੱਤਾ ਜਾਵੇ, ਇੰਸਪੈਕਟਰਾਂ ਵਲੋਂ ਕਣਕ ਚੁਕਾਉਣ ਲਈ ਰੱਖੇ ਗਏ ਪ੍ਰਾਈਵੇਟ ਬੰਦੇ ਤੁਰੰਤ ਹਟਾਏ ਜਾਣ, ਸਰਕਲ ਤਰਸਿੱਕਾ ‘ਚ ਇਕ ਗ਼ੈਰ ਵਿਅਕਤੀ ਬੌਬੀ ਤਰਸਿੱਕਾ ਜੋ ਡੀਪੂ ਹੋਲਡਰ ਨਹੀਂ ਹੈ, ਇੰਸਪੈਕਟਰਾਂ ਦੀ ਮਿਲੀ ਭੁਗਤ ਨਾਲ ਉਸ ਨੂੰ ਸਪਲਾਈਆਂ ਲਾਈਆਂ ਗਈਆਂ ਹਨ ਜੋ ਤੁਰੰਤ ਬੰਦ ਕੀਤੀਆਂ ਜਾਣ। ਜੇਕਰ ਸਰਕਾਰ ਨੇ ਸਾਡੀਆਂ ਉਪਰੋਕਤ ਮੰਗਾਂ ਨਾ ਮੰਨੀਆਂ ਤਾਂ ਸਰਕਾਰੀ ਦਫ਼ਤਰਾਂ ਸਾਹਮਣੇ ਧਰਨੇ ਤੇ ਰੋਸ ਮੁਜ਼ਾਹਰੇ ਵੀ ਕੀਤੇ ਜਾਣਗੇ। ਇਸ ਸਬੰਧ ‘ਚ ਡੀਪੂ ਹੋਲਡਰ ਯੂਨੀਅਨ ਸਰਕਲ ਤਰਸਿੱਕਾ ਅੱਜ ਖੁਰਾਕ ਤੇ ਸਪਲਾਈ ਕੰਟਰੋਲਰ ਅੰਮ੍ਰਿਤਸਰ ਤੇ ਡੀ. ਸੀ. ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਵੀ ਦੇ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸੋਨਾ ਤਰਸਿੱਕਾ, ਬਲਵੰਤ ਸਿੰਘ ਅਕਾਲਗੜ੍ਹ ਢਪਈਆਂ, ਬਲਜੀਤ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਚਰਨ ਸਿੰਘ, ਪਰਦੀਪ ਕੁਮਾਰ, ਨਿਰਵੈਰ ਸਿੰਘ ਰਸੂਲਪੁਰ ਖੁਰਦ, ਜਸਵਿੰਦਰ ਸਿੰਘ ਰੰਧਾਵਾ ਬੁਲਾਰਾ, ਸ਼ਰਨਜੀਤ ਸਿੰਘ, ਜਸਪਾਲ, ਸੁਰਜੀਤ ਸਿੰਘ ਭੱਟੀਕੇ, ਜਗਤਾਰ ਸਿੰਘ ਨੰਬਰਦਾਰ ਮੈਹਿਸਮਪੁਰ, ਹਰਦੀਪ ਸਿੰਘ ਅਕਾਲਗੜ੍ਹ ਢਪਈਆਂ, ਦਲਜੀਤ ਸਿੰਘ ਚੁਗਾਵਾਂ ਸਾਧਪੁਰ, ਜਸਵੰਤ ਸਿੰਘ ਸੈਦੂਲੇਲ, ਜਸਵਿੰਦਰ ਸਿੰਘ ਝਾੜੂ ਨੰਗਲ, ਨਵਦੀਪ ਸਿੰਘ ਸ਼ਾਹਪੁਰ ਤੇ ਵੀਰ ਸਿੰਘ ਆਦਿ ਹਾਜ਼ਰ ਸਨ।
ਡੀਪੂ ਹੋਲਡਰ ਯੂਨੀਅਨ ਵਲੋਂ ਮੰਗਾਂ ਨਾ ਮੰਨੇ ਜਾਣ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਅਜੀਤ ਡੈਸਕ
23-06-2026