09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਆਨੰਦ ਕਾਲਜ ਜੇਠੂਵਾਲ ’ਚ ਸੈਸ਼ਨ 2026-27 ਲਈ ਐਜੂਕੇਸ਼ਨ ਤੇ ਨਰਸਿੰਗ ਦੇ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਲੈਣ ਲਈ ਵਿਦਿਆਰਥਣਾਂ ’ਚ ਭਾਰੀ ਉਤਸ਼ਾਹ-ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ

Ad Position 21
No active advertisement
ਅਜੀਤ ਡੈਸਕ 26-06-2026

ਜੇਠੂਵਾਲ, 25 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ‘ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਤੇ ਐਜ਼ੂਕੇਸ਼ਨ ਜੋ ਕਿ ਪਹਿਲਾਂ ਹੀ ਨਰਸਿੰਗ ਤੇ ਐਜ਼ੂਕੇਸ਼ਨ ‘ਚ ਮੱਲਾਂ ਮਾਰ ਰਿਹਾ ਹੈ, ਇਸ ਕਾਲਜ ਨੇ 1987 ‘ਚ ਨਰਸਿੰਗ ਤੋਂ ਸ਼ੁਰੂਆਤ ਕੀਤੀ ਜਿਸ ਵਿਚ ਬੀ. ਐੱਡ, ਐੱਮ. ਐੱਡ ਤੇ ਈ. ਟੀ. ਟੀ. ਦੀ ਸ਼ੁਰੂਆਤ 2005 ‘ਚ ਹੋਈ ਅਤੇ ਹੁਣ ਇਹ ਕਾਲਜ ਇਲਾਕੇ ਦੀ ਤ੍ਰਿਕੋਣੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 11ਵੀਂ ਤੇ 12ਵੀਂ ਦੀ ਮੰਜੂਰੀ ਮਿਲਣ ਤੋਂ ਬਾਅਦ ਹੁਣ ਇਹ ਕਾਲਜ ਸੈਸ਼ਨ 2026-27 ‘ਚ ਬੀ. ਐੱਡ, ਐੱਮ. ਐੱਡ, ਨਰਸਿੰਗ, ਡੀ. ਐੱਲ. ਐੱਡ., ਈ. ਟੀ. ਟੀ., ਪੋਸਟ ਬੇਸਿਕ ਨਰਸਿੰਗ, ਜੀ. ਐੱਨ. ਐੱਮ., ਬੀ. ਐੱਸਸੀ ਨਰਸਿੰਗ, ਏ. ਐੱਨ. ਐੱਮ., ਹੋਮ ਬੇਸਡ ਕੇਅਰ, ਹੈਲਪਰ, ਐਮਰਜੈਂਸੀ ਕੰਮ, ਐਂਬੂਲੈਂਸ ਅਟੈਂਡੈਂਟ, ਹਸਪਤਾਲ ਵਿਚ ਦਾਖਲਾ ਲੈਣ ਸੰਬੰਧੀ ਕਾਲਜ ਵਲੋਂ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਅਤੇ ਵਿਦਿਆਰਥਣਾਂ ਵਲੋਂ ਦਾਖ਼ਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ ਨੇ ਦਿੰਦਿਆਂ ਕਿਹਾ ਕਿ ਹੈਲਪ ਡੈੱਸਕ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਐਜ਼ੂਕੇਸ਼ਨ ਸੰਬੰਧੀ ਜਾਣਕਾਰੀ ਲੈਣ ਲਈ ਪ੍ਰਿੰਸੀਪਲ ਡਾ. ਕੰਵਲਬੀਰ ਕੌਰ ਮਾਹਲ ਹੇਠ ਅਧਿਆਪਕ ਜਾਣਕਾਰੀ ਦੇਣਗੇ ਤੇ ਰੇਣੂ ਠਾਕੁਰ ਨਰਿਸੰਗ ਤੇ ਪੋਸਟ ਬੇਸਿਕ, ਜੀ.ਐੱਨ.ਐੱਮ. ਸਮੇਤ ਹੋਰ ਕੋਰਸਾਂ ਲਈ ਵਿਦਿਆਰਥੀਆਂ ਨੂੰ ਦਾਖ਼ਲੇ ਸੰਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਕਾਲਜ ਦੇ ਪ੍ਰਿੰਸੀਪਲ ਤੇ ਮਿਹਨਤੀ ਸਟਾਫ਼ ਸਦਕਾ ਵੱਖ-ਵੱਖ ਕੋਰਸਾਂ ਦੇ ਹਰ ਸਾਲ ਆਉਂਦੇ ਨਤੀਜਿਆਂ ‘ਚ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਕੇ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੇਂਡੂ ਖੇਤਰ ਨਾਲ ਸੰਬੰਧਿਤ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਨਰਸਿੰਗ ਤੇ ਐਜ਼ੂਕੇਸ਼ਨ ਦੀਆਂ ਲੜਕੀਆਂ ਨੂੰ ਵਿੱਦਿਆ ਦੇ ਰਿਹਾ ਹੈ, ਜਿਸ ਵਿਚ ਕਈ ਹੋਣਹਾਰ ਲੜਕੀਆਂ ਨੇ ਵੱਖ-ਵੱਖ ਸਮੈਸਟਰਾਂ ਦੇ ਆਏ ਨਤੀਜਿਆਂ ‘ਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂ ਸੂਬੇ ਵਿਚ ਰੌਸ਼ਨ ਕੀਤਾ ਹੈ। ਕਾਲਜ ਵਲੋਂ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਜਿਨ੍ਹਾਂ ਖੇਡਾਂ ਤੇ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਖਾਸ ਕਰ ਲੜਕੀਆਂ ਨੂੰ ਐੱਨ. ਡੀ. ਏ. ਲਈ ਕਾਲਜ ‘ਚ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਡਾ. ਕੰਵਲਬੀਰ ਕੌਰ ਮਾਹਲ, ਰੇਨੂ ਠਾਕਰ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਮੰਨਵਵਿੰਦਰ ਕੌਰ, ਸਾਕਸ਼ੀ ਸ਼ਰਮਾ, ਸੀਮਾ ਸ਼ਰਮਾ, ਪੂਨਮ, ਸਿਮਰਨਜੀਤ ਕੌਰ, ਪਰਮਜੀਤ ਕੌਰ, ਅੰਜਲੀ, ਹਰਲੀਨ ਕੌਰ ਰਾਜਬੀਰ ਕੌਰ, ਵਰਿੰਦਰਜੀਤ ਕੌਰ, ਚਰਨਜੀਤ ਕੌਰ, ਰਿਤੂ ਕਾਲੀਆ, ਹਰਪ੍ਰੀਤ ਕੌਰ, ਰਾਜਬੀਰ, ਰਮਿੰਦਰਦੀਪ ਕੌਰ, ਬਲਜੀਤ ਕੌਰ, ਜਗਰੂਪ ਕੌਰ, ਜਯੋਤੀ ਬਾਲਾ ਸਮੇਤ ਸਮੂਹ ਸਟਾਫ਼ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਨੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਟਾਂਗਰਾ ਨੇੜੇ ਨੌਜਵਾਨ ਕੋਲੋਂ 9 ਐੱਮ. ਐੱਮ. ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ
Ad Position 24