ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਵਲੋਂ ਮੇਲੇ ’ਚ ਲਗਾਇਆ ਖੂਨਦਾਨ ਕੈਂਪ
ਬਿਆਸ, 8 ਅਗਸਤ (ਨਰਿੰਦਰ ਸਿੰਘ)-ਕਸਬਾ ਬਿਆਸ ਕੋਲ ਪੈਂਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਰੋਬਿਨਦੀਪ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਦੁਆਰਾ ‘ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਦੇ ਸਹਿਯੋਗ ਨਾਲ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ‘ਚ ਲਗਾਇਆ ਗਿਆ।
ਬਿਆਸ, 8 ਅਗਸਤ (ਨਰਿੰਦਰ ਸਿੰਘ)-ਕਸਬਾ ਬਿਆਸ ਕੋਲ ਪੈਂਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਰੋਬਿਨਦੀਪ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਦੁਆਰਾ ‘ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਦੇ ਸਹਿਯੋਗ ਨਾਲ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ‘ਚ ਲਗਾਇਆ ਗਿਆ। ਬਹੁਤ ਸਾਰੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਇਸ ਖੂਨਦਾਨ ਕੈਂਪ ‘ਚ ਹਿੱਸਾ ਲਿਆ ਅਤੇ ਆਪਣੇ ਆਪ ਨੂੰ ਫਖਰ ਮਹਿਸੂਸ ਕੀਤਾ, ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਇਹ ਸੇਵਾ ਕਰਕੇ ਮਨੁੱਖੀ ਜ਼ਰੂਰਤਾਂ ਅਤੇ ਜ਼ਿੰਦਗੀ ਨੂੰ ਬਚਾਉਣ ’ਚ ਸਹਾਇਤਾ ਮਿਲਦੀ ਹੈ । ਇਸ ਮੌਕੇ ਡਾਕਟਰ ਅਕਾਸ਼ਦੀਪ ਸਿੰਘ, ਕਰਨਬੀਰ ਸਿੰਘ, ਲੈਬ ਟੈਕਨੀਸ਼ੀਅਨ ਗੌਤਮਪਾਲ, ਸਟਾਫ ਨਰਸ ਵਿੱਦਿਆ ਕੁਮਾਰੀ, ਲੈਬ ਟੈਕਨੀਸ਼ੀਅਨ ਸਾਕਸ਼ੀ ਆਦਿ ਹੋਰ ਹਾਜ਼ਰ ਸਨ ।