ਸਠਿਆਲਾ, 10 ਜੁਲਾਈ (ਜਗੀਰ ਸਿੰਘ ਸਫਰੀ)-ਮੁੱਖ ਚੋਣ ਅਫਸਰ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ ਸ਼ਡਿਊਲ ਅਨੁਸਾਰ ਕੱਲ੍ਹ 11 ਤੇ 12 ਜੁਲਾਈ ਨੂੰ ਹਰੇਕ ਬੂਥ ਲੈਵਲ ਅਫਸਰ ਸਾਹਿਬਾਨ ਆਪਣੇ-ਆਪਣੇ ਬੂਥ ਉੱਤੇ ਸਵੇਰੇ 8 ਤੋਂ ਬਾਅਦ ਦੁਪਹਿਰ 4 ਵਜੇ ਤੱਕ ਬੈਠ ਕੇ ਵੋਟਰ ਗਨਣਾ ਫਾਰਮ ਇਕੱਤਰ ਕਰਨਗੇ ਅਤੇ ਉਨ੍ਹਾਂ ਦੀ ਡਿਜੀਟਲ ਲਾਈਜੇਸ਼ਨ ਕਰਨਗੇ। ਇਸ ਬਾਰੇ ਸੁਪਰਵਾਈਜਰ ਰੁਪਿੰਦਰਜੀਤ ਸਿੰਘ ਔਲਖ ਅਤੇ ਐੱਲ.ਐੱਮ.ਟੀ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਐੱਸ.ਡੀ.ਐੱਮ. ਬਾਬਾ ਬਕਾਲਾ ਜਸ਼ਨਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਮੂਹ ਏ.ਈ.ਆਰ.ਓਜ਼ ਅਤੇ ਏ.ਐੱਲ.ਐੱਮ.ਟੀਜ਼ ਆਪੋ ਆਪਣੇ ਸੈਕਟਰ ਅਫਸਰ ਰਾਹੀਂ ਸੰਬੰਧਿਤ ਸਾਰੇ ਬੀ.ਐੱਲ.ਓਜ ਨੂੰ ਜਿੱਥੇ ਇਸ ਬਾਰੇ ਜਾਣੂ ਕਰਾਉਣਗੇ ਉਥੇ ਮਨੀਟਰਿੰਗ ਕਰਦੇ ਹੋਏ ਇਹ ਯਕੀਨੀ ਬਣਾਉਣਗੇ ਕਿ 11 ਤੇ 12 ਜੁਲਾਈ ਨੂੰ ਲੱਗਣ ਜਾਣ ਵਾਲੇ ਕੈਂਪਾਂ ਦੀ ਮਦਦ ਨਾਲ ਈ.ਐੱਫ. ਡਿਜੀਟਲ ਲਾਈਜੇਸ਼ਨ ਦਾ ਕੰਮ ਵੱਧ ਤੋਂ ਵੱਧ ਮੁਕੰਮਲ ਕੀਤਾ ਜਾ ਸਕੇ।