ਰਈਆ, 10 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਨਗਰ ਪੰਚਾਇਤ ਰਈਆ ਦੀ ਸਹਿਯੋਗ ਨਾਲ ਸਮਾਜ ਸੇਵਕ ਸਭਾ ਰਈਆ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਸੰਦੇਸ਼ ਨਾਲ ਜਾਗਰੂਕ ਕੀਤਾ ਤੇ ਸਫ਼ਾਈ ਹੇਤੂ ਮੁਹਿੰਮ ਕਰਵਾਈ ਗਈ। ਇਸ ਮੌਕੇ ਕੌਂਸਲਰ ਵਿਸ਼ਾਲ ਮੰਨਣ, ਜਰਨਲ ਇੰਸਪੈਕਟਰ ਬਚਿੱਤਰ ਸਿੰਘ, ਕੁਲਵਿੰਦਰ ਕੌਰ ਸੀ. ਐੱਫ, ਕੋਮਲਪ੍ਰੀਤ ਕੌਰ ਮੋਟੀਵੇਟਰ, ਸੁਖਵਿੰਦਰ ਕੌਰ ਮੋਟੀਵੇਟਰ ਤੇ ਸ਼ਹਿਰ ਦੇ ਸਮਾਜ ਸੇਵਕ, ਵਾਤਾਵਰਨ ਪ੍ਰੇਮੀਆਂ ਨੇ ਸਹਿਯੋਗ ਕੀਤਾ। ਇਸ ਮੌਕੇ ਸਮਾਜ ਸੇਵਕ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ ਨੇ ਕਿਹਾ ਕਿ ਵਾਤਾਵਰਨ ਸੰਭਾਲ ਪ੍ਰੋਗਰਾਮ ਦੀ ਲੜੀ ਤਹਿਤ ਖੁੱਲ੍ਹੀਆਂ ਥਾਵਾਂ ‘ਤੇ ਬੂਟੇ ਲਗਵਾਏ ਜਾਣਗੇ ਅਤੇ ਘਰ ਘਰ ਔਸ਼ਧੀ ਪੌਦੇ ਦਿੱਤੇ ਜਾਣਗੇ। ਪ੍ਰਧਾਨ ਮੱਤੇਵਾਲ ਨੇ ਕਿਹਾ ਕਿ ਆਲਾ ਦੁਆਲਾ ਸਾਫ ਸੁਥਰਾ ਹੋਵੇਗਾ ਜਾਗਰੂਕ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਗੁਰਦਰਸ਼ਨ ਸਿੰਘ ਮਾਨ, ਬਲਦੇਵ ਸਿੰਘ ਰੰਧਾਵਾ, ਮਨੋਜ ਕੁਮਾਰ, ਸੰਦੀਪ ਕੁਮਾਰ, ਬੀਬੀ ਗੁਰਜੀਤ ਕੌਰ, ਮੈਡਮ ਰਾਜਨ, ਸਤਬੀਰ ਸਿੰਘ ਸੂਰੀਆ, ਬਲਜਿੰਦਰ ਸਿੰਘ ਕੇ.ਡੀ., ਬਲਕਾਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।