ਬਾਬਾ ਬਕਾਲਾ ਸਾਹਿਬ, 10 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀ ਜਸ਼ਨਜੀਤ ਸਿੰਘ ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਬੂਥ ਨੰਬਰ 135 (ਬੁਟਾਰੀ) ‘ਤੇ ਤਾਇਨਾਤ ਬੂਥ ਲੈਵਲ ਅਫਸਰ ਸੁਖਜਿੰਦਰ ਸਿੰਘ ਐੱਸ.ਆਈ. ਖੇਤੀਬਾੜੀ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਚੋਣਕਾਰ ਰਜਿਸਟਰੇਸ਼ਨ ਅਫਸਰ ਵਲੋਂ ਦੱਸਿਆ ਗਿਆ ਕਿ ਇਸ ਕਰਮਚਾਰੀ ਵਲੋਂ ਨਿਸ਼ਚਿਤ ਸਮੇਂ ਤੋਂ ਪਹਿਲਾਂ-ਪਹਿਲਾਂ ਐੱਸ.ਆਈ.ਆਰ ਦੇ ਫਾਰਮ ਵੋਟਰਾਂ ਨੂੰ ਤਕਸੀਮ ਕਰਕੇ ਅਤੇ ਉਨ੍ਹਾਂ ਤੋਂ ਵਾਪਿਸ ਲੈ ਕੇ ਇਨ੍ਹਾਂ ਫਾਰਮਾਂ ਨੂੰ ਪੋਰਟਲ ‘ਤੇ ਆਨਲਾਇਨ ਦਰਜ ਕੀਤਾ ਗਿਆ ਅਤੇ 100 ਪ੍ਰਤੀਸ਼ਤ ਕੰਮ ਮੁਕੰਮਲ ਕਰ ਲਿਆ ਗਿਆ ਹੈ । ਇਸ ਤਰ੍ਹਾਂ ਇਹ ਕਰਮਚਾਰੀ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕੀਤਾ ਗਿਆ ਹੈ । ਚੋਣਕਾਰ ਰਜਿਸਟਰੇਸ਼ਨ ਅਫਸਰ ਵਲੋਂ ਬਾਕੀ ਬੂਥ ਲੈਵਲ ਅਫਸਰ ਨੂੰ ਵੀ ਹਦਾਇਤ ਕੀਤੀ ਗਈ ਕਿ ਐੱਸ.ਆਈ.ਆਰ. ਦੇ ਫਾਰਮ ਵੋਟਰਾਂ ਨੂੰ ਪੋਰਟਲ ‘ਤੇ ਆਨਲਾਇਨ ਦਰਜ ਕੀਤਾ ਜਾਵੇ । ਇਸ ਮੌਕੇ ਏ.ਈ.ਆਰ.ਓ. ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਬਾਬਾ ਬਕਾਲਾ ਬਲਜੀਤ ਸਿੰਘ ਗੁਰਾਇਆ, ਨਾਇਬ ਤਹਿਸੀਲਦਾਰ ਤਰਸਿੱਕਾ ਰਣਜੀਤ ਸਿੰਘ, ਪ੍ਰਸ਼ਾਂਤ ਕਾਲੀਆ ਅਤੇ ਹੋਰ ਹਾਜ਼ਰ ਸਨ ।