10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਲਵਿੰਦਰ ਸਿੰਘ ਸਰਕਾਰੀਆ ਦਬੁਰਜੀ ਨੂੰ ਮਜੀਠੀਆ ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 11-07-2026
ਜਗਦੇਵ ਕਲਾਂ, 10 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਤਲਵਿੰਦਰ ਸਿੰਘ (ਮੋਹਣਾ) ਸਰਕਾਰੀਆ ਦਬੁਰਜੀ ਅਤੇ ਮਨਜੀਤ ਸਿੰਘ ਗੌਰੀ ਸਰਕਾਰੀਆ ਦੇ ਪਿਤਾ ਬਲਵਿੰਦਰ ਸਿੰਘ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਚਾਰ ਸਾਹਿਬਜ਼ਾਦੇ (ਮਾਤਾ ਗੁਜਰ ਕੌਰ ਜੀ) ਪਿੰਡ ਦਬੁਰਜੀ ਵਿਖੇ ਕਰਵਾਇਆ ਗਿਆ। ਇਸ ਮੌਕੇ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਬਲਵਿੰਦਰ ਸਿੰਘ ਸਰਕਾਰੀਆ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਬਲਵਿੰਦਰ ਸਿੰਘ ਸਰਕਾਰੀਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਣਸਾਰ, ਸਾਦਾ ਜੀਵਨ ਜਿਉਣ ਵਾਲੇ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਇਨਸਾਨ ਸਨ, ਉਹਨਾਂ ਕਿਹਾ ਕਿ ਸਮਾਜ ਵਿਚ ਅਜਿਹੇ ਇਨਸਾਨ ਵਿਰਲੇ ਹੀ ਪੈਦਾ ਹੁੰਦੇ ਹਨ, ਜੋ ਲੱਖ ਔਕੜਾਂ ਦੇ ਬਾਵਜੂਦ ਵੀ ਇਕੋ ਥਾਂ ਅਡੋਲ ਖੜੇ ਰਹਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮਾਸਿਸਟ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਇੰਚਾਰਜ ਜੋਧ ਸਿੰਘ ਸਮਰਾ, ਪ੍ਰਿੰਸੀਪਲ ਅਮਨ ਸ਼ਰਮਾ, ਬਾਬਾ ਕੁਲਵਿੰਦਰ ਸਿੰਘ ਦਬੁਰਜੀ, ਗਗਨਦੀਪ ਸਿੰਘ ਭਕਨਾ, ਬਲਬੀਰ ਸਿੰਘ ਬੋਪਾਰਾਏ, ਹਰਜਿੰਦਰ ਸਿੰਘ ਸਰਪੰਚ ਭਿੱਖੀਵਿੰਡ, ਹਰਵਿੰਦਰ ਸਿੰਘ ਬੁੱਟਰ, ਸੁਖਜਿੰਦਰ ਸਿੰਘ ਐਕਸੀਅਨ, ਪ੍ਰਦੀਪ ਸਿੰਘ ਭੁੱਲਰ, ਅਮਰਜੀਤ ਸਿੰਘ ਸਰਪੰਚ ਜੋਏ ਕੀ, ਬਾਬਾ ਗੁਰਮੀਤ ਸਿੰਘ ਫਿਰੋਜ਼ਪੁਰ, ਜੋਬਨਪ੍ਰੀਤ ਸਿੰਘ ਸੋਹੀਆ ਕਲਾਂ, ਪ੍ਰਭਦਿਆਲ ਸਿੰਘ ਨੰਗਲ ਪੰਨੂਆਂ, ਸਰਪੰਚ ਬੱਬੀ ਭੰਗਵਾਂ, ਗੁਲਾਬ ਸਿੰਘ ਚਾਹਲ (ਜੱਫਰਵਾਲ), ਸਤਪਾਲ ਸਿੰਘ ਗੋਲਡੀ, ਨੰਬਰਦਾਰ ਰਜਿੰਦਰ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ, ਸਲਵੰਤ ਸਿੰਘ ਪਠਾਨ ਨੰਗਲ, ਰਸ਼ਪਾਲ ਸਿੰਘ ਸੋਹੀ, ਸੱਜਣ ਸਿੰਘ ਪਹਿਲਵਾਨ ਸੰਤੂਨੰਗਲ, ਕੰਵਲਜੀਤ ਸਿੰਘ, ਕਰਨਬੀਰ ਸਿੰਘ, ਰਸ਼ਪਾਲ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ 14 ਨੂੰ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ ’ਚ ਵਧ-ਚੜ੍ਹ ਕੇ ਪੁੱਜੋ : ਜਥੇਦਾਰ ਜਲ... ਅਗਲੀ ਖ਼ਬਰ ਐੱਸ.ਡੀ.ਐੱਮ. ਵਲੋਂ ਬੂਥ ਲੈਵਲ ਅਫ਼ਸਰ ਸੁਖਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਕੀਤਾ ਸਨਮਾਨਿਤ
Ad Position 24