ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਜੇ.ਈ. ਦਿਲਬਾਗ ਸਿੰਘ ਦੀ ਸਿਆਸੀ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਦਾ ਮਾਮਲਾ ਗਰਮਾਇਆ

Ad Position 21
No active advertisement
ਅਜੀਤ ਡੈਸਕ 13-07-2026

ਜੈਂਤੀਪੁਰ, 11 ਜੁਲਾਈ (ਭੁਪਿੰਦਰ ਸਿੰਘ ਗਿੱਲ)-ਬਿਜਲੀ ਬੋਰਡ ਦੇ ਜੇ.ਈ. ਦਿਲਬਾਗ ਸਿੰਘ ਦੀ ਪਿਛਲੇ ਦਿਨੀਂ ਸਿਆਸੀ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਨੂੰ ਲੈ ਕੇ ਜੇ.ਈ. ਦਿਲਬਾਗ ਸਿੰਘ ਦੇ ਹੱਕ ਵਿਚ ਉਤਰ ਆਈਆਂ ਹਨ ਅਤੇ ਬਦਲੀ ਨੂੰ ਰੋਕਣ ਲਈ ਸਾਂਝੀ ਜਥੇਬੰਦੀਆਂ ਵਲੋਂ ਲਗਾਤਾਰ ਧਰਨੇ ਵੀ ਲਾਏ ਜਾ ਰਹੇ ਹਨ । ਇਸ ਸਬੰਧੀ ਪਿੰਡ ਤਲਵੰਡੀ ਖੁੰਮਣ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਬਾਬਾ ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਇਲਾਕੇ ਤੋਂ ਬਿਜਲੀ ਬੋਰਡ ਦੇ ਜੇ.ਈ. ਦਿਲਬਾਗ ਸਿੰਘ ਜੋ ਕਿ ਬਹੁਤ ਵਧੀਆ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਸਨ। ਜਿਨ੍ਹਾਂ ਨੂੰ ਇਕ ਆਪ ਆਗੂ ਵਲੋਂ ਆਪਣੇ ਸਿਆਸੀ ਆਕਾ ਨੂੰ ਕਹਿ ਕੇ ਉਸ ਦੀ ਸਿਆਸੀ ਤੌਰ ’ਤੇ ਬਦਲੀ ਕਰਵਾ ਦਿੱਤੀ, ਜਿਸ ਦੇ ਹੱਕ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਮਜੀਠਾ ਦੇ ਬਿਜਲੀ ਬੋਰਡ ਦਫਤਰ ਮੂਹਰੇ ਧਰਨੇ ਵੀ ਦਿੱਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਅੰਦਰ ਦਿਲਬਾਗ ਸਿੰਘ ਜੇ.ਈ. ਨੂੰ ਵਾਪਿਸ ਇਸ ਫੀਡਰ ‘ਤੇ ਨਾ ਲਗਾਇਆ ਗਿਆ ਤਾਂ ਮਜਬੂਰਨ ਨੈਸ਼ਨਲ ਹਾਈਵੇ ਉੱਪਰ ਧਰਨਾ ਲਗਾਇਆ ਜਾਵੇਗਾ। ਜਿਸ ਦਾ ਜ਼ਿੰਮੇਵਾਰ ਪ੍ਰਸਾਸ਼ਨ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਹਰ ਮਹਿਲਾ ਦੇ ਕਰੀਬ 50 ਹਜ਼ਾਰ ਡਕਾਰ ਗਈ ਮਾਨ ਸਰਕਾਰ-ਸੱਚਰ ਅਗਲੀ ਖ਼ਬਰ ਬੀ.ਐੱਲ.ਓਜ਼ ਵਲੋਂ ਐੱਸ.ਆਈ.ਆਰ. ਤਹਿਤ ਲੋਕਾਂ ਤੋਂ ਫਾਰਮਾਂ ਸਮੇਤ ਪਰੂਫ਼ ਕੀਤੇ ਇੱਕਤਰ
Ad Position 24
No active advertisement