15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਾਬਾ ਜਾਗੋਆਣਾ ਦਾ ਸਾਲਾਨਾ ਸੱਭਿਆਚਾਰਕ ਜੋੜ ਮੇਲਾ ਭਲਕੇ

Ad Position 21
No active advertisement
ਅਜੀਤ ਡੈਸਕ 18-07-2026
ਰਾਮ ਤੀਰਥ, 17 ਜੁਲਾਈ (ਧਰਵਿੰਦਰ ਸਿੰਘ ਔਲਖ)-ਪਿੰਡ ਮਾਹਲ ਵਿਖੇ ਬਾਬਾ ਜਾਗੋਆਣਾ ਦਾ ਸਲਾਨਾ ਸੱਭਿਆਚਾਰਕ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 4 ਸਾਉਣ, ਦਿਨ ਐਤਵਾਰ 20 ਜੁਲਾਈ ਨੂੰ ਨਗਰ ਖੇੜੇ ਦੇ ਸਹਿਯੋਗ ਨਾਲ ਕਮੇਟੀ ਪ੍ਰਧਾਨ ਸੇਵਾ ਸਿੰਘ, ਦਲਬੀਰ ਸਿੰਘ ਲਾਡੀ ਜੱਟ, ਸੋਨੂ ਮਾਹਲ ਅਤੇ ਡਾ. ਬੀ. ਐੱਸ. ਭੰਗੂ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਦਲਬੀਰ ਸਿੰਘ ਲਾਡੀ ਜੱਟ ਨੇ ਦੱਸਿਆ ਕਿ ਬਾਬਾ ਜਾਗੋਆਣਾ ਦੇ ਦਰਬਾਰ ਪ੍ਰਤੀ ਸੰਗਤਾਂ ਵਿਚ ਅਥਾਹ ਆਸਥਾ ਹੈ ਅਤੇ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਮੇਲੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬਲਕਾਰ ਅਣਖੀਲਾ, ਬੀਬਾ ਮਨਜਿੰਦਰ ਗੁਲਸ਼ਨ, ਤਰਿੰਦਰ ਗਿੱਲ ਅਤੇ ਪ੍ਰਭ ਕੌਰ ਆਪਣੀ ਪੇਸ਼ਕਾਰੀ ਨਾਲ ਸੰਗਤਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੁਸ਼ਤੀਆਂ ਦਾ ਵਿਸ਼ਾਲ ਦੰਗਲ ਵੀ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨ ਧਰਮਿੰਦਰ ਕੋਹਾਲੀ, ਪ੍ਰਿਤਪਾਲ ਫਗਵਾੜਾ ਅਤੇ ਪਰਵੀਨ ਕੋਹਾਲੀ ਸਮੇਤ ਹੋਰ ਪਹਿਲਵਾਨ ਝੰਡੀ ਦੀਆਂ ਕੁਸ਼ਤੀਆਂ ਵਿਚ ਆਪਣੇ ਜ਼ੌਹਰ ਵਿਖਾਉਣਗੇ। ਇਸ ਦੇ ਨਾਲ-ਨਾਲ ਪੰਜਾਬ ਦੀਆਂ ਪੁਰਾਤਨ ਲੋਕ ਖੇਡਾਂ ਵੀ ਮੇਲੇ ਦਾ ਵਿਸ਼ੇਸ਼ ਆਕਰਸ਼ਣ ਹੋਣਗੀਆਂ।
ਇਸ ਮੌਕੇ ਮਨਜਿੰਦਰ ਸਿੰਘ ਮੰਨਾ ਆਸਟ੍ਰੇਲੀਆ, ਰਾਜਵੀਰ ਸਿੰਘ, ਮੁਖਤਾਰ ਸਿੰਘ, ਸੁਖਦੇਵ ਸਿੰਘ ਲਾਡੀ, ਦਿਲਬਾਗ ਸਿੰਘ ਠੇਕੇਦਾਰ, ਪ੍ਰਦੀਪ ਪੱਗਾ, ਮੰਗਤ ਸਿੰਘ ਪ੍ਰਧਾਨ, ਸੋਨੂ ਹਲਵਾਈ, ਗੁਰਮੀਤ ਸਿੰਘ ਬਿੱਟੂ ਸੀਮੈਂਟ ਸਟੋਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਵਿਖੇ ਐੱਨ.ਸੀ.ਸੀ. ਦੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਗੁਰਦੁਆਰਾ ਗੁਰੂ ਕੇ ਬਾਗ ਬੇਦਾਦਪੁਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Ad Position 24