ਰੌਇਆਲ ਕੈਂਬਰਿਜ ਸਕੂਲ ’ ਚ ਮਨਾਇਆ ਦੀਵਾਲੀ ਉਤਸਵ
ਬਿਆਸ, 9 (ਨਰਿੰਦਰ ਸਿੰਘ)-ਦੀਵਾਲੀ ਦੇ ਸ਼ੁੱਭ ਉਤਸਵ ’ਤੇ ਕਸਬਾ ਬਿਆਸ ਨੇੜੇ ਬੋਹੜੀ ਰੋਡ ’ਤੇ ਸਥਿਤ ਰੌਇਆਲ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਰੰਗੋਲੀਆਂ ਅਤੇ ਕਲਾਕ੍ਰਿਤੀਆਂ ਨਾਲ ਸਕੂਲ ਦੇ ਮਾਹੌਲ ਨੂੰ ਖੂਬ ਚਮਕਾਇਆ ਅਤੇ ਰੰਗਾਰੰਗ ਪੇਸ਼ਕਾਰੀਆਂ ਨਾਲ ਸੁੰਦਰ ਸਜਾਵਟ ਦਿਖਾਈ। ਬੱਚਿਆਂ ਵਲੋਂ ਸਕੂਲ ਦੇ ਡਾਇਰੈਕਟਰ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਆਪਣੇ ਸਕੂਲ ਦੇ ਆਰਟ ਟੀਚਰ ਜੁਝਾਰ ਸਿੰਘ ਨਾਲ ਮਿਲਕੇ ਸਕੂਲ ਨੂੰ ਖਿੱਚ ਦਾ ਕੇਂਦਰ ਬਣਾ ਦਿੱਤਾ ।
ਦੀਵਾਲੀ ਦੀ ਰਸਮ ਦੀ ਸ਼ੁਰੂਆਤ ਕਰਦੇ ਸਕੂਲ ਦੇ ਪ੍ਰਬੰਧਕ। ਤਸਵੀਰ : ਨਰਿੰਦਰ ਸਿੰਘ
10-11-2026