15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਲਗਾਏ ਜਾ ਰਹੇ ਵੱਡੇ-ਵੱਡੇ ਬਿਜਲੀ ਦੇ ਕੱਟਾਂ ਤੋਂ ਲੋਕਾਂ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 18-07-2026
ਮੱਤੇਵਾਲ, 17 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਤੇ ਹੋਰਨਾਂ ਸੂਬਿਆਂ ਵਿਚ ਵੱਡੇ ਵੱਡੇ ਹੋਰਡਿੰਗ ਬੋਰਡਾਂ ਤੇ ਇਸ਼ਤਿਹਾਰਾਂ ਰਾਹੀਂ ਪੰਜਾਬ ਨੂੰ ਸਰਪਲਸ ਬਿਜਲੀ ਸਪਲਾਈ ਵਾਲਾ ਸੂਬਾ ਬਣਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ, ਕੜਾਕੇ ਦੀ ਗਰਮੀ ਦੇ ਇਸ ਮੌਸਮ ਵਿਚ ਲੰਬੇ ਲੰਬੇ ਬਿਜਲੀ ਕੱਟਾਂ ਨੇ ਜਨਤਾ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਪੂਰਾ ਪੂਰਾ ਦਿਨ ਤੇ ਪੂਰੀ ਰਾਤ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਅਜਿਹੇ ਹਲਾਤਾਂ ਵਿਚ ਗੁੱਸੇ ਨਾਲ ਭਰੇ ਪੀਤੇ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ। ਅਜਿਹੇ ਹੀ ਕੁਝ ਹਲਾਤ ਕਸਬਾ ਮੱਤੇਵਾਲ ਤੇ ਆਸ ਪਾਸ ਦੇ ਪਿੰਡਾਂ ਵਿਚ ਬਣੇ ਹੋਏ ਹਨ, ਦੱਸਣਯੋਗ ਹੈ ਕਿ ਮੱਤੇਵਾਲ ਵਿਚ ਬਿਜਲੀ ਘਰ ਬਣਨ ਤੋਂ ਬਾਅਦ ਪਿਛਲੇ ਕਰੀਬ 15 ਸਾਲ ਤੋਂ ਕੈਟਾਗਿਰੀ ਇਕ ਵਿਚ ਰੱਖਿਆ ਗਿਆ ਸੀ ਜਿਸ ਕਰਕੇ ਕਸਬਾ ਮੱਤੇਵਾਲ ਵਿਚ ਬਹੁਤ ਘੱਟ ਬਿਜਲੀ ਦੇ ਕੱਟ ਲੱਗਦੇ ਹਨ, ਪਰ ਸਰਕਾਰ ਵਲੋਂ ਪਿਛਲੇ ਕੁਝ ਦਿਨਾਂ ਤੋਂ ਮੱਤੇਵਾਲ ਨੂੰ ਕੈਟਾਗਿਰੀ ਇਕ ਤੋਂ ਹਟਾ ਦਿਤਾ ਗਿਆ ਹੈ, ਜਿਸ ਤੋਂ ਬਾਅਦ ਕਸਬੇ ਵਿਚ ਬਿਜਲੀ ਸਪਲਾਈ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਅਣ ਐਲਾਣੇ ਕੱਟਾਂ ਦੇ ਚਲਦੇ ਬੀਤੀ ਰਾਤ ਕਸਬਾ ਮੱਤੇਵਾਲ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਸੀ ਅਤੇ ਅੱਜ ਵੀ ਪੂਰਾ ਦਿਨ ਬਿਜਲੀ ਸਪਲਾਈ ਬੰਦ ਰਹੀ। ਅਜਿਹੇ ਹਲਾਤਾਂ ਵਿਚ ਲੋਕਾਂ ਦਾ ਇਸ ਗਰਮੀ ਵਿਚ ਜਿਉਣਾ ਬੇਹਾਲ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾ ਤੋਂ ਬਿਜਲੀ ਸਪਲਾਈ ਦੇ ਅਜਿਹੇ ਮਾੜੇ ਹਲਾਤ ਨਹੀਂ ਵੇਖ਼ੇ ਸਨ। ਲੋਕਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਸਬਾ ਮੱਤੇਵਾਲ ਦੀ ਇਕ ਨੰਬਰ ਕੈਟਾਗਿਰੀ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਇਨ੍ਹਾਂ ਬਿਜਲੀ ਦੇ ਕੱਟਾਂ ਤੋਂ ਨਿਯਾਤ ਦਿਵਾਈ ਜਾਵੇ। ਇਨ੍ਹਾਂ ਬਿਜਲੀ ਕੱਟਾਂ ਬਾਰੇ ਐੱਸ. ਡੀ. ਓ. ਫਤਿਹਪੁਰ ਰਾਜਪੂਤਾਂ ਨਾਲ ਬੀਤੀ ਰਾਤ ਸੰਪਰਕ ਕੀਤਾ ਉਨ੍ਹਾਂ ਬੇਵਸੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰ ਵਿਚ ਖੁਦ ਬਿਨਾਂ ਬਿਜਲੀ ਤੋਂ ਰਾਤ ਕੱਟਣ ਲਈ ਮਜਬੂਰ ਹਨ। ਜੇਕਰ ਅਜਿਹੇ ਹਲਾਤ ਚਲਦੇ ਰਹੇ ਗਰਮੀ ਦੇ ਨਾਲ ਨਾਲ ਸਰਕਾਰ ਖ਼ਿਲਾਫ਼ ਲੋਕਾਂ ਦਾ ਪਾਰਾ ਚੜ੍ਹਨਾ ਵੀ ਤੈਅ ਹੈ।
Ad Position 22
No active advertisement
ਪਿਛਲੀ ਖ਼ਬਰ ਗਿੱਲ ਵਲੋਂ ਮਜੀਠਾ ਤੋਂ ਬਣੇ ਸਵਰਨਕਾਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਰਾਣਾ ਨੂੰ ਸੌਂਪਿਆ ਨਿਯੁਕਤੀ ਪੱਤਰ ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਵਿਖੇ ਐੱਨ.ਸੀ.ਸੀ. ਦੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ
Ad Position 24