15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ’ਚ ਮੁੜ ਬਣੇਗੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ-ਤਲਬੀਰ ਗਿੱਲ

Ad Position 21
No active advertisement
ਅਜੀਤ ਡੈਸਕ 18-07-2026
ਟਾਹਲੀ ਸਾਹਿਬ, 17 ਜੁਲਾਈ (ਵਿਨੋਦ ਭੀਲੋਵਾਲ)-ਮਜੀਠਾ ਹਲਕਾ ਦੇ ਪਿੰਡ ਭੀਲੋਵਾਲ ਵਿਖੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਬਾਠ ਦੀ ਅਗਵਾਈ ਵਿਚ ਕਰਵਾਏ ਗਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ‘ਆਮ ਆਦਮੀ’ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਇਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜ ਦੇ ਕੰਮਾਂ ਤੋਂ ਲੋਕ ਸੰਤੁਸ਼ਟ ਹਨ ਅਤੇ ਆਉਣ ਵਾਲੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ‘ਆਮ ਆਦਮੀ’ ਪਾਰਟੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਮਜੀਠਾ ਪਿੰਡਾ ਦੇ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਸੜਕਾਂ, ਬੁਨਿਆਦੀ ਢਾਂਚੇ, ਆਧੁਨਿਕ ਸਟੇਡੀਅਮ ਅਤੇ ਲੋਕ-ਭਲਾਈ ਦੇ ਕੰਮਾਂ ਕਾਰਨ ਇਹ ਹਲਕਾ ਮਾਝੇ ਵਿਚ ਵਿਕਾਸ ਪੱਖੋਂ ਮੋਹਰੀ ਬਣ ਕੇ ਉਭਰਿਆ ਹੈ। ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕ ਭਲਾਈ ਦੇ ਫ਼ੈਸਲਿਆਂ ਕਾਰਨ ਹਰ ਵਰਗ ਦਾ ਵਿਸ਼ਵਾਸ ਜਿੱਤਣ ਵਿਚ ਕਾਮਯਾਬ ਰਹੀ ਹੈ। ਗਿੱਲ ਨੇ ਲੋਕ ਮਿਲਣੀ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ ਸ਼ਿਵਰਾਜ ਸਿੰਘ ਬਾਠ ਨੂੰ 10 ਲੱਖ ਦਾ ਚੈੱਕ ਭੇਟ ਕੀਤਾ ਤੇ ਬਾਬਾ ਜੀਵਨ ਧਰਮਸ਼ਾਲਾ ਵਾਸਤੇ 3 ਲੱਖ ਦੇਣ ਤੇ ਪਿੰਡ ਵਾਸੀਆਂ ਦੀਆਂ ਕਈ ਮੁਸ਼ਕਲਾਂ ਨੂੰ ਮੌਕੇ ‘ਤੇ ਹੱਲ ਕਰਨ ਦੇ ਨਾਲ ਨਾਲ ਬਾਕੀ ਮੰਗਾਂ ਪੂਰੀਆਂ ਕਰਨ ਲਈ ਵੱਖ ਵੱਖ ਮਹਿਕਮੇ ਦੇ ਅਫਸਰਾਂ ਨੂੰ ਹਦਾਇਤ ਦਿੱਤੀ ਕਿ ਜਲਦੀ ਤੋਂ ਜਲਦੀ ਪੂਰਿਆਂ ਕੀਤਾ ਜਾਵੇ । ਇਸ ਸਮਾਗਮ ਦੌਰਾਨ ਤਲਬੀਰ ਸਿੰਘ ਗਿੱਲ ਨੇ ਪਿੰਡ ਦੇ ਮੋਹਤਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਮਿੱਠਾ ਸਰਪੰਚ ਚੰਨਣਕੇ, ਸਿੰਕਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਮਜੀਠਾ, ਸਿਕੰਦਰ ਸਿੰਘ ਖਿਦੋਵਾਲੀ ਬਲਾਕ ਸੰਮਤੀ ਵਾਈਸ ਚੇਅਰਮੈਨ, ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ, ਬੀ.ਡੀ.ਪੀ.ਓ ਮਲਕੀਅਤ ਸਿੰਘ ਭੋਏ, ਜਸਪਾਲ ਸਿੰਘ ਮੁਨਸ਼ੀ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸਤਨਾਮ ਸਿੰਘ ਬਾਊ, ਸਾਬਕਾ ਮੈਂਬਰ, ਬਲਬੀਰ ਸਿੰਘ ਕਾਕਾ, ਧਰਮਪਾਲ, ਬਿਕਰਮਜੀਤ ਸਿੰਘ, ਗੁਰਜੀਤ ਸਿੰਘ ਬਾਠ, ਹਰਮਨਜੀਤ ਸਿੰਘ, ਦਿਲਬਾਗ ਸਿੰਘ, ਮੰਗਲਜੀਤ ਸਿੰਘ, ਮਲਕੀਅਤ ਸਿੰਘ ਲਾਡੀ, ਸਾਬਕਾ ਮੈਂਬਰ ਹਰਜਿੰਦਰ ਸਿੰਘ, ਮੈਂਬਰ ਨਰਿੰਦਰ ਸਿੰਘ, ਜਸਵਿੰਦਰ ਸਿੰਘ ਜੱਸ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਸੇਵਾ ਸਿੰਘ ਮੈਂਬਰ, ਸੁਰਜੀਤ ਸਿੰਘ ਸਾਬਕਾ ਮੈਂਬਰ, ਵਿਰਸਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਮਹਿਕਮੇ ਦੇ ਅਫਸਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੱਕ ਕਮਾਲ ਖਾਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਮੇਟੀ ਸਥਾਪਤ ਅਗਲੀ ਖ਼ਬਰ ਸੁਖਅਮਨਦੀਪ ਸਿੰਘ ਅਮਨ ਕੜਿਆਲ ਕੰਬੋਜ ਭਲਾਈ ਬੋਰਡ ਦੇ ਹਲਕਾ ਰਾਜਾਸਾਂਸੀ ਚੇਅਰਮੈਨ ਨਿਯੁਕਤ
Ad Position 24