02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਿੰਜੈਂਟਾ ਕੰਪਨੀ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਾਇਆ

Ad Position 21
No active advertisement
ਅਜੀਤ ਡੈਸਕ 23-07-2026
ਬਾਬਾ ਬਕਾਲਾ ਸਾਹਿਬ, 22 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਨਜ਼ਦੀਕੀ ਪਿੰਡ ਵਡਾਲਾ ਖੁਰਦ ਵਿਖੇ ਆ ਰਹੀ ਝੋਨੇ ਦੀ ਫ਼ਸਲ ਵਿਚ ਆਉਣ ਵਾਲੀਆਂ ਬਿਮਾਰੀਆਂ ਅਤੇ ਉਸ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੰਜੈਂਟਾ ਕੰਪਨੀ ਵਲੋਂ ਇਕ ਕਿਸਾਨ ਜਾਗਰੂਕ ਕੈਂਪ ਲਾਇਆ ਗਿਆ, ਜਿਸ ਵਿਚ 300 ਦੇ ਕਰੀਬ ਅਗਾਂਹ ਵਧੂ ਕਿਸਾਨ ਸ਼ਾਮਿਲ ਹੋਏ । ਜਿਨ੍ਹਾਂ ਨੂੰ ਝੋਨੇ ’ਚ ਆਉਣ ਵਾਲੀਆਂ ਬੀਮਾਰੀਆਂ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਦੇ ਹੱਲ ਦੱਸੇ ਗਏ। ਕੰਪਨੀ ਵਲੋਂ ਡਵੀਜ਼ਨ ਮੈਨੇਜਰ ਸੰਜੀਵ ਸਹਿਗਲ, ਆਰ.ਐੱਮ. ਹਿਮਾਂਸ਼ੂ ਸਿੰਘ, ਟੀ.ਐੱਮ ਜ਼ਉਲ ਹੱਸਨ, ਐੱਫ.ਐੱਮ.ਐੱਮ. ਰਮਨ ਕੁਮਾਰ ਨੇ ਵੀ ਸੰਬੋਧਨ ਕੀਤਾ ਅਤੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ। ਇਨ੍ਹਾਂ ਨਾਲ ਮਾਰਕੀਟਿੰਗ ਦੇ ਅਧਿਕਾਰੀ ਅਮਨਦੀਪ ਸਿੰਘ ਅਤੇ ਪਵਨਦੀਪ ਸਿੰਘ ਭਲਾਈਪੁਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਜ ਦਰਿਆ ’ਤੇ ਡੈਮ ਨਾ ਬਣਾਉਣਾ ਮਾਝੇ ’ਚ ਹੜ੍ਹਾਂ ਦਾ ਵੱਡਾ ਕਾਰਨ-ਧਾਲੀਵਾਲ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਜਾਰੀ
Ad Position 24
No active advertisement