01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਭਾਰੀ ਵਰਖਾ ਕਾਰਨ ਡਿਆਲ ਭੱਟੀ ਦੇ ਮਜ਼ਦੂਰ ਪਰਿਵਾਰ ਦਾ ਘਰ ਢਹਿ ਢੇਰੀ

Ad Position 21
No active advertisement
ਅਜੀਤ ਡੈਸਕ 23-07-2026
ਗੱਗੋਮਾਹਲ, 22 ਜੁਲਾਈ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਪਿੰਡ ਡਿਆਲ ਭੱਟੀ ਦੇ ਵਸਨੀਕ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਯਕੂਬ ਮਸੀਹ ਦਾ ਬੀਤੀ ਰਾਤ ਹੋਈ ਭਾਰੀ ਵਰਖਾ ਕਾਰਨ ਮਕਾਨ ਢਹਿ ਢੇਰੀ ਹੋ ਗਿਆ । ਮਕਾਨ ਅੰਦਰ ਯਕੂਬ ਮਸੀਹ ਸਮੇਤ ਉਨ੍ਹਾਂ ਦੀ ਪਤਨੀ ਤੇ ਪੁੱਤਰ ਸੁੱਤੇ ਹੋਏ ਸਨ, ਸਮੇਂ ਸਿਰ ਪਤਾ ਲੱਗਣ ਕਾਰਨ ਪਰਿਵਾਰ ਮਕਾਨ ਤੋਂ ਬਾਹਰ ਆ ਗਿਆ ਤੇ ਉਸੇ ਵਕਤ ਮਕਾਨ ਦੀ ਪੂਰੀ ਛੱਤ ਢਹਿ ਢੇਰੀ ਹੋ ਗਈ । ਮਕਾਨ ਅੰਦਰ ਪਿਆ ਘਰੇਲੂ ਸਾਮਾਨ ਵੀ ਬਰਬਾਦ ਹੋ ਗਿਆ । ਪਿੰਡ ਵਾਸੀਆਂ ਦੀ ਮਦਦ ਨਾਲ ਸਾਮਾਨ ਕੱਢਣ ਦੀ ਕੋਸ਼ਿਸ ਕੀਤੀ ਗਈ ਪ੍ਰੰਤੂ ਘਰ ਦਾ ਸਾਰਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਮੌਕੇ ’ਤੇ ਪਹੁੰਚੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੈਮੂਏਲ ਹੰਸ ਚਮਿਆਰੀ ਨੇ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਘਰ ਦੀ ਛੱਤ ਬਣਾ ਸਕਣ । ਇਸ ਮੌਕੇ ਵਿੱਕੀ ਜੋਹਲ, ਖਾਲਕ ਮਸੀਹ, ਨਿਆਮਤ ਮਸੀਹ, ਵਿਲੀਅਮ ਮਸੀਹ, ਸੱਤਾ ਮਸੀਹ, ਸ਼ਿੰਦੋ, ਬੀਰੋ, ਕਮਲੇਸ਼ ਤੋਂ ਇਲਾਵਾ ਕਈ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ ਅਗਲੀ ਖ਼ਬਰ ਉੱਜ ਦਰਿਆ ’ਤੇ ਡੈਮ ਨਾ ਬਣਾਉਣਾ ਮਾਝੇ ’ਚ ਹੜ੍ਹਾਂ ਦਾ ਵੱਡਾ ਕਾਰਨ-ਧਾਲੀਵਾਲ
Ad Position 24
No active advertisement