08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਾਬਾ ਸੋਢੀ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸੰਗਤਾਂ ਖ਼ਾਲਸਾ ਚੇਤਨਾ ਮਾਰਚ ’ਚ ਹੋਣਗੀਆਂ ਸ਼ਾਮਿਲ-ਬਾਬਾ ਸੁਧਾਰਪੁਰੀ ਵਾਲੇ

Ad Position 21
No active advertisement
ਅਜੀਤ ਡੈਸਕ 24-07-2026

ਜੇਠੂਵਾਲ, 23 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)- ਸ਼੍ਰੋਮਣੀ ਕਮੇਟੀ ਵਲੋਂ ਮੀਰੀ ਪੀਰੀ ਖਾਲਸਾ ਦਿਵਸ ਨੂੰ ਸਮਰਪਿਤ ਅੱਜ 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸਜਾਏ ਜਾਣ ਵਾਲੇ ਖਾਲਸਾ ਚੇਤਨਾ ਮਾਰਚ ਵਿਚ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਵਿਚ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਿਲ ਹੋਣਗੀਆਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਬਾਬਾ ਹਰਜੂ ਹਰਿ ਹਰਜੀਤ ਸਿੰਘ ਸਧਾਰਪੁਰੀ ਜੇਠੂਵਾਲ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਲੋਂ ਖਾਲਸਾ ਚੇਤਨਾ ਮਾਰਚ ‘ਚ ਸੰਗਤਾਂ ਨੂੰ ਸ਼ਾਮਿਲ ਹੋਣ ਲਈ ਲਾਮਬੰਦ ਕਰਨ ਮੌਕੇ ਕੀਤਾ। ਬਾਬਾ ਸੁਧਾਰਪੁਰੀ ਵਾਲਿਆਂ ਨੇ ਕਿਹਾ ਕਿ ਬਾਬਾ ਸੋਢੀ ਵਲੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਜਿੰਨੇ ਵੀ ਗੁਰੂ ਸਾਹਿਬਾਨ ਦੇ ਦਿਹਾੜੇ ‘ਤੇ ਸ਼ਤਾਬਦੀਆਂ ਮਨਾਈਆਂ ਉਨ੍ਹਾਂ ਵਿਚ ਵੀ ਸੰਗਤਾਂ ਨਾਲ ਸ਼ਾਮਿਲ ਹੋਏ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬਾਬਾ ਮੇਜਰ ਸਿੰਘ ਸੋਢੀ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਉਨਾਂ ਵਲੋਂ ਵੀ ਵੱਡਾ ਯੋਗਦਾਨ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਅਤੇ ਕੱਲ੍ਹ ਮੀਰੀ ਪੀਰੀ ਨੂੰ ਸਮਰਪਿਤ ਸਜਾਏ ਜਾਣ ਵਾਲੇ ਖਾਲਸਾ ਚੇਤਨਾ ਮਾਰਚ ਵਿਚ ਸੰਗਤਾਂ ਦਾ ਇਕ ਵੱਡਾ ਕਾਫਲਾ ਬੱਸਾਂ ਮੋਟਰਸਾਈਕਲਾਂ ਰਾਹੀਂ ਬਾਬਾ ਮੇਜਰ ਸਿੰਘ ਦੀ ਰਹਿਨੁਮਾਈ ਹੇਠ ਸਵੇਰੇ 8 ਵਜੇ ਰਵਾਨਾ ਹੋ ਕੇ ਸ਼ਾਮਿਲ ਹੋਵੇਗਾ । ਇਸ ਮੌਕੇ ਬਲਰਾਜ ਸਿੰਘ ਹੈਪੀ ਸੁਧਾਰਪੁਰੀ, ਕਰਮ ਸਿੰਘ ਗਿੱਲ ਜੇਠੂਵਾਲ, ਜਥੇ. ਦਲਬੀਰ ਸਿੰਘ ਜੇਠੂਵਾਲ, ਸੰਤੋਖ ਸਿੰਘ, ਕੁਲਜੀਤ ਸਿੰਘ, ਕਾਬਲ ਸਿੰਘ, ਮਨਜੀਤ ਸਿੰਘ, ਰਵਿੰਦਰਜੀਤ ਸਿੰਘ, ਅਵਤਾਰ ਸਿੰਘ, ਸ਼ਰਨਜੀਤ ਸਿੰਘ ਰਿੰਕੂ, ਜਸਵੀਰ ਸਿੰਘ ਔਲਖ, ਪ੍ਰਧਾਨ ਗੁਰਮੇਜ ਸਿੰਘ, ਮਲਕੀਤ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਬਿੱਟੂ ਆਦਿ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਨਕਲੀ ਤੇ ਜ਼ਹਿਰੀਲਾ ਦੁੱਧ : ਲੋਕਾਂ ਦੀ ਸਿਹਤ ਨਾਲ ਖ਼ਤਰਨਾਕ ਖਿਲਵਾੜ ਅਗਲੀ ਖ਼ਬਰ ਬਰਸਾਤੀ ਪਾਣੀ ਨਾਲ ਪਿੰਡ ਮਾਹਲ ਜਲਥਲ, ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦੀ ਚਿਤਾਵਨੀ
Ad Position 24