08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਨਕਲੀ ਤੇ ਜ਼ਹਿਰੀਲਾ ਦੁੱਧ : ਲੋਕਾਂ ਦੀ ਸਿਹਤ ਨਾਲ ਖ਼ਤਰਨਾਕ ਖਿਲਵਾੜ

Ad Position 21
No active advertisement
ਅਜੀਤ ਡੈਸਕ 24-07-2026

ਰਾਮ ਤੀਰਥ, 23 ਜੁਲਾਈ (ਧਰਵਿੰਦਰ ਸਿੰਘ ਔਲਖ)-ਦੁੱਧ ਨੂੰ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਰੋਜ਼ਾਨਾ ਦੁੱਧ ਅਤੇ ਇਸ ਤੋਂ ਬਣਨ ਵਾਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ। ਪਰ ਅੱਜ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਨਕਲੀ ਅਤੇ ਮਿਲਾਵਟੀ ਦੁੱਧ ਦਾ ਧੰਦਾ ਇਕ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਦਾ ਰੂਪ ਧਾਰ ਚੁੱਕਾ ਹੈ। ਵੱਧ ਮੁਨਾਫ਼ੇ ਦੀ ਲਾਲਸਾ ਵਿਚ ਕੁਝ ਲੋਕ ਲੋਕਾਂ ਦੀ ਜ਼ਿੰਦਗੀ ਨਾਲ ਖੁੱਲ੍ਹੇਆਮ ਖੇਡ ਰਹੇ ਹਨ । ਬਾਜ਼ਾਰ ਵਿਚ ਵਿਕਣ ਵਾਲੇ ਕਈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿਚ ਮਿਲਾਵਟ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਨਾਲ ਤਿਆਰ ਕੀਤੇ ਜਾਣ ਵਾਲੇ ਪਨੀਰ, ਦਹੀਂ, ਲੱਸੀ, ਖੋਆ, ਘਿਉ ਅਤੇ ਮਠਿਆਈਆਂ ਲੋਕ ਬੇਝਿਜਕ ਖਰੀਦਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਿਹਤ ਦੀ ਬਜਾਏ ਬਿਮਾਰੀਆਂ ਖ਼ਰੀਦ ਰਹੇ ਹਨ। ਅਜਿਹੇ ਮਿਲਾਵਟੀ ਪਦਾਰਥ ਪੇਟ ਦੇ ਰੋਗਾਂ, ਜਿਗਰ ਅਤੇ ਗੁਰਦਿਆਂ ਦੀਆਂ ਸਮੱਸਿਆਵਾਂ, ਐਲਰਜੀ ਅਤੇ ਲੰਬੇ ਸਮੇਂ ਵਿਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹੈ । ਦੁੱਖ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਅਤੇ ਖੁਰਾਕ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਦੀ ਸਰਗਰਮੀ ਅਕਸਰ ਤਿਉਹਾਰਾਂ ਦੇ ਦਿਨਾਂ ਤੱਕ ਹੀ ਸੀਮਤ ਨਜ਼ਰ ਆਉਂਦੀ ਹੈ। ਦੀਵਾਲੀ, ਹੋਲੀ, ਰੱਖੜੀ ਜਾਂ ਹੋਰ ਤਿਉਹਾਰਾਂ ਮੌਕੇ ਛਾਪੇਮਾਰੀ ਕਰਕੇ ਕੁਝ ਨਮੂਨੇ ਭਰੇ ਜਾਂਦੇ ਹਨ, ਪਰ ਇਹ ਗ਼ੈਰ-ਕਾਨੂੰਨੀ ਕਾਰੋਬਾਰ ਤਾਂ ਸਾਲ ਦੇ ਬਾਰ੍ਹਾਂ ਮਹੀਨੇ ਚੱਲਦਾ ਰਹਿੰਦਾ ਹੈ। ਜੇ ਨਿਗਰਾਨੀ ਸਿਰਫ਼ ਕੁਝ ਦਿਨਾਂ ਲਈ ਹੀ ਹੋਵੇਗੀ ਤਾਂ ਮਿਲਾਵਟਖੋਰਾਂ ਦੇ ਹੌਸਲੇ ਕਿਵੇਂ ਪਸਤ ਹੋਣਗੇ?

Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਨੂੰ ਸਜਾਇਆ ਜਾਵੇਗਾ ਕੀਰਤਨ ਦਰਬਾਰ : ਡਾ. ਨਿੱਜਰ ਅਗਲੀ ਖ਼ਬਰ ਬਾਬਾ ਸੋਢੀ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸੰਗਤਾਂ ਖ਼ਾਲਸਾ ਚੇਤਨਾ ਮਾਰਚ ’ਚ ਹੋਣਗੀਆਂ ਸ਼ਾਮਿਲ-ਬਾਬਾ ਸੁਧਾਰਪੁਰੀ ਵਾਲੇ
Ad Position 24