06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੌਮੀ ਮਾਰਗ ਜਲੰਧਰ-ਅੰਮ੍ਰਿਤਸਰ ਦੇ ਫਲਾਈਓਵਰ ਦੀ ਟੁੱਟੀ ਰੇਲਿੰਗ ਤੋਂ ਕਿਸੇ ਵੇਲੇ ਵੀ ਵਾਪਰ ਸਕਦਾ ਹਾਦਸਾ

Ad Position 21
No active advertisement
ਅਜੀਤ ਡੈਸਕ 25-07-2026
ਬਿਆਸ, 24 ਜੁਲਾਈ (ਨਰਿੰਦਰ ਸਿੰਘ)-ਕੌਮੀ ਮਾਰਗ ਜਲੰਧਰ-ਅੰਮ੍ਰਿਤਸਰ ਬਿਆਸ ਨੇੜੇ ਗੁਰੂ ਨਾਨਕਪੁਰਾ ਕੋਲ ਬਣੇ ਫਲਾਈਓਵਰ ਦੀ ਟੁੱਟੀ ਰੇਲਿੰਗ ਤੋਂ ਕਿਸੇ ਵੇਲੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ। ਬੀਤੇ ਕਰੀਬ ਇਕ ਮਹੀਨਾ ਪਹਿਲੋਂ ਇਥੇ ਵਾਪਰੇ ਇਕ ਕਾਰ ਹਾਦਸੇ ਦੌਰਾਨ ਟੁੱਟੀ ਸੀ ਇਹ ਫਲਾਈਓਵਰ ‘ਤੇ ਬਣੀ ਰੇਲਿੰਗ, ਜਿਸ ਨੂੰ ਕਿਸੇ ਵੀ ਲੋਕਲ ਅਧਿਕਾਰੀ, ਪ੍ਰਸ਼ਾਸਨ ਜਾਂ ਸਰਕਾਰੀ ਅਫਸਰ ਵਲੋਂ ਨਹੀਂ ਬਣਵਾਇਆ ਗਿਆ। ਸੜਕ ਨਿਰਮਾਣ ਮਹਿਕਮਾ ਵੀ ਇਸ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਅਕਸਰ ਰੋਜ਼ ਇਸ ਕੌਮੀ ਮਾਰਗ ਤੋਂ ਵੱਡੇ ਵੱਡੇ ਅਫਸਰਾਂ ਦਾ ਕਾਫਲਾ ਤੇ ਮੰਤਰੀਆਂ ਦਾ ਕਾਫਲਾ ਗੁਜ਼ਰਦਾ ਹੈ, ਪਰ ਕੋਈ ਵੀ ਅਧਿਕਾਰੀ ਜਾਂ ਮੰਤਰੀ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਨਾਲ ਕਾਰਵਾਈ ਜਾਂ ਸੰਬੰਧਤ ਅਧਿਕਾਰੀ ਨੂੰ ਜਾਣਕਾਰੀ ਨਹੀਂ ਦੇ ਰਹੇ। ਆਮ ਪੈਦਲ ਰਾਹਗੀਰਾਂ ਤੇ ਦੋ ਪਹੀਆ ਵਾਹਨਾਂ ਵਾਲੇ ਲੋਕਾਂ ਵਲੋਂ ਵੀ ਇਸ ਟੁੱਟੀ ਰੇਲਿੰਗ ਨੂੰ ਹਾਦਸੇ ਦਾ ਖਦਸ਼ਾ ਜਤਾਉਂਦਿਆਂ ਹੋਇਆਂ, ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਇਸ ਟੁੱਟੀ ਹੋਈ ਰੇਲਿੰਗ ਨੂੰ ਜਲਦ ਬਣਵਾ ਦਿੱਤਾ ਜਾਵੇ ਤਾਂ ਜੋ ਕਿਸੇ ਹੋਣ ਵਾਲੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕੇ ਅਤੇ ਕੀਮਤੀ ਮਨੁੱਖੀ ਜਾਨ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਆਮ ਲੋਕਾਂ ਦੀ ਸ਼ਿਕਾਇਤ ਹੈ ਕਿ ਫਲਾਈਓਵਰ ਦੀ ਰੇਲਿੰਗ ਦੇ ਨਾਲ ਘਾਹ ਅਤੇ ਬੂਟੀ ਬਹੁਤ ਜ਼ਿਆਦਾ ਸੰਘਣੀ ਹੋਣ ਕਰਕੇ ਵੀ ਰੇਲਿੰਗ ਨੂੰ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਨਾਲ ਹੀ ਸੜਕ ਵੀ ਹੇਠਾਂ ਨੂੰ ਧੱਸਦੀ ਰਹਿੰਦੀ ਹੈ। ਲੋਕਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉੱਚ ਪ੍ਰਬੰਧ ਕਰਕੇ ਇਸ ਘਾਹ, ਬੂਟੀ ਨੂੰ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਫਲਾਈਓਵਰ ਦੀ ਰੇਲਿੰਗ ਦੀ ਮਜ਼ਬੂਤੀ ਬਣੀ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਖੂਹ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਗੁੱਝਾਪੀਰ ਕੋਲ ਨਿਕਾਸੀ ਨਾਲੇ ਵਿਚ ਡੁੱਬਣ ਕਾਰਨ ਗੁੱਜਰ ਭਾਈਚਾਰੇ ਦੀਆਂ 34 ਕੀਮਤੀ ਮੱਝਾਂ ਦੀ ਮੌਤ
Ad Position 24
No active advertisement