03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਪਾਰਟੀ ਵਲੋਂ ਕੀਤੀ ਜਾਵੇਗੀ ਸਿਆਸੀ ਕਾਨਫਰੰਸ-ਸਾਬਕਾ ਵਿਧਾਇਕ ਭਲਾਈਪੁਰ

Ad Position 21
No active advertisement
ਅਜੀਤ ਡੈਸਕ 30-07-2026
ਬਾਬਾ ਬਕਾਲਾ ਸਾਹਿਬ, 29 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਅਮਨ ਰੈਸਟੋਰੈਂਟ ਵਿਖੇ ਕਾਂਗਰਸ ਪਾਰਟੀ ਵਲੋਂ ਇਕ ਵਿਸ਼ਾਲ ਮੀਟਿੰਗ ਕੀਤੀ ਗਈ, ਜੋ ਕਿ ਚੰਗੀ ਖਾਸੀ ਰੈਲੀ ਦਾ ਰੂਪ ਧਾਰਨ ਕਰ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਜੋੜ ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਸਮੁੱਚੀ ਪਾਰਟੀ ਹਾਈਕਮਾਨ ਦੀ ਲੀਡਰਸ਼ਿਪ ਪੁੱਜੇਗੀ ਤੇ ਇਹ ਕਾਨਫਰੰਸ 2027 ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਸਮੂਹ ਅਹੁਦੇਦਾਰਾਂ/ਵਰਕਰਾਂ ਨੂੰ ਇਸ ਕਾਨਫਰੰਸ ’ਚ ਆਪੋ ਆਪਣੇ ਸਾਧਨਾਂ ਰਾਹੀਂ ਹੁੰਮ ਹੁੰਮਾ ਕੇ ਪੁੱਜਣ ਲਈ ਅਪੀਲ ਕੀਤੀ ਹੈ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਯੂਥ ਵਿੰਗ, ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਐੱਮ. ਸੀ., ਜ: ਸਕੱਤਰ ਗੁਰਦਿਆਲ ਸਿੰਘ ਕੰਗ, ਸਰਪੰਚ ਸਵਿੰਦਰ ਸਿੰਘ ਬੱਲ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਹਰਿੰਦਰ ਸਿੰਘ ਮੱਲ੍ਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸਰਪੰਚ ਹੈਪੀ ਟੌਂਗ, ਜੈਮਲ ਸਿੰਘ ਸ਼ਾਹ, ਸਰਪੰਚ ਦਲਬੀਰ ਸਿੰਘ ਸਠਿਆਲਾ, ਠੇਕੇਦਾਰ ਇੰਦਰਜੀਤ ਸਿੰਘ ਮੀਆਂਵਿੰਡ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਚੈਂਚਲ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ, ਦਲੇਰ ਸਿੰਘ ਸਰਲੀ ਪ੍ਰਧਾਨ, ਗੁਰਮੇਜ ਸਿੰਘ ਚੀਮਾਂ ਵੜੈਚ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਹਰਜੀਤ ਸਿੰਘ ਅਨਾਇਤਪੁਰ, ਸਰਪੰਚ ਪ੍ਰਮਜੀਤ ਸਿੰਘ ਭਲਾਈਪੁਰ, ਹਰਜਿੰਦਰ ਸਿੰਘ ਭਲੋਜਲਾ, ਸੁਖਦੇਵ ਸਿੰਘ ਅਤੇ ਮਾ: ਕੁੰਨਣ ਸਿੰਘ ਬਾਣੀਆਂ, ਅਮਰੀਕ ਸਿੰਘ ਜਲਾਲਾਂਬਾਦ, ਅਵਤਾਰ ਸਿੰਘ ਤਖਤੂਚੱਕ, ਲਾਟੀ ਪਿੰਡੀਆਂ, ਸਰਪੰਚ ਨਿਸ਼ਾਨ ਸਿੰਘ ਪਿੰਡੀਆਂ, ਨੰਬਰਦਾਰ ਮੰਗਲ ਸਿੰਘ ਚੀਮਾਬਾਠ, ਸਰਪੰਚ ਪ੍ਰਭਜੀਤ ਸਿੰਘ ਜਮਾਲਪੁਰ, ਜਗਦੀਪ ਸਿੰਘ ਮਾਨ ਪੀ.ਏ., ਵੀਰ ਸਿੰਘ-ਨਿੱਕੂ ਸਫਰੀ ਹੋਠੀਆਂ, ਜੱਸ ਛਾਪਿਆਂਵਾਲੀ, ਨਰਿੰਦਰ ਸਿੰਘ ਜਲਾਲਾਂਬਾਦ, ਬਾਊ ਤਿੰਮੋਵਾਲ, ਕੁਲਦੀਪ ਸਿੰਘ ਵੈਰੋਵਾਲ, ਸਰਪੰਚ ਹਰਜਿੰਦਰ ਸਿੰਘ ਨਿੱਝਰ, ਸਰਪੰਚ ਬਲਕਾਰ ਸਿੰਘ ਥੋਥੀਆਂ, ਬਿੱਲਾ ਗੁੱਜਰ ਆਦਿ ਹੋਰ ਕਾਂਗਰਸੀ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀ ਪ੍ਰਧਾਨ ਅਮਨਦੀਪ ਕੌਰ ਸਿੰਧੀ ਦੀ ਤਾਜਪੋਸ਼ੀ ਹੋਈ ਅਗਲੀ ਖ਼ਬਰ ਐਸ.ਡੀ.ਪੀ. ਕਾਲਜ ਦੀਆਂ ਕੁੜੀਆਂ ਦਾ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement