02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

‘ਆਪ’ ਐੱਸ.ਸੀ. ਭਾਈਚਾਰੇ ਦੀ ਇੱਜ਼ਤ, ਹਕਾਂ ਅਤੇ ਤਰੱਕੀ ਲਈ ਦ੍ਰਿੜਤਾ ਨਾਲ ਖੜੀ-ਲੁੱਧੜ

Ad Position 21
No active advertisement
ਅਜੀਤ ਡੈਸਕ 31-07-2026
ਚਵਿੰਡਾ ਦੇਵੀ, 30 ਜੁਲਾਈ (ਸਤਪਾਲ ਸਿੰਘ ਢੱਡੇ)- ਆਮ ਆਦਮੀ ਪਾਰਟੀ ਵਿਚ ਐੱਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਚਵਿੰਡਾ ਦੇਵੀ ਵਿਖੇ ਐੱਸ.ਸੀ. ਭਾਈਚਾਰੇ ਦੇ ਸਰਗਰਮ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਸ.ਸੀ. ਭਾਈਚਾਰੇ ਨੂੰ ਸਨਮਾਨ, ਬਰਾਬਰੀ ਦੇ ਮੌਕੇ ਅਤੇ ਸਮਾਜਿਕ ਨਿਆ ਮਿਲਣਾ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਭਾਈਚਾਰਾ ਪੰਜਾਬ ਦੀ ਤਰੱਕੀ ਦਾ ਅਹਿਮ ਹਿੱਸਾ ਹੈ। ਇਨ੍ਹਾਂ ਦੀ ਇੱਜਤ, ਹੱਕਾਂ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਦ੍ਰਿੜ੍ਹਤਾ ਨਾਲ ਖੜ੍ਹੀ ਹੈ। ਐੱਸ.ਸੀ. ਭਾਈਚਾਰੇ ਨੇ ਹਮੇਸ਼ਾਂ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕੀਤਾ, ਇਸ ਲਈ ਇਨ੍ਹਾਂ ਨੂੰ ਸਿਹਤ, ਸਿੱਖਿਆ, ਰੁਜ਼ਗਾਰ ਤੇ ਭਲਾਈ ਯੋਜਨਾਵਾਂ ਦਾ ਲਾਭ ਮਿਲਣਾ ਲਾਜ਼ਮੀ ਹੈ। ਕਮਜ਼ੋਰ ਵਰਗਾਂ ਦੀ ਆਵਾਜ਼ ਨੂੰ ਉਠਾਉਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ‘ਆਪ’ ਦਾ ਮੁੱਢਲਾ ਫਰਜ਼ ਹੈ। ਸਰਪੰਚ ਲੁੱਧੜ ਨੇ ਹਲਕਾ ਮਜੀਠਾ ਦੇ ਐੱਸ.ਸੀ. ਭਾਈਚਾਰੇ ਨੂੰ ਅਪੀਲ ਹੈ ਕਿ ਉਹ ਆਪਣੀ ਏਕਤਾ ਨੂੰ ਹੋਰ ਮਜਬੂਤ ਕਰਨ, ਸੰਵਿਧਾਨਿਕ ਹੱਕਾਂ ਪ੍ਰਤੀ ਜਾਗਰੂਕ ਰਹਿਣ ਅਤੇ ਸਮਾਜਿਕ ਤਰੱਕੀ ਲਈ ਮਿਲ ਕੇ ਕੰਮ ਕਰਨ। ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਦੇ ਨਾਲ ਮੈਂਬਰ ਅਜੀਤ ਸਿੰਘ, ਫੌਜੀ ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ ਮੰਟਾ, ਕਾਮਰੇਡ ਰਾਜੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਸਰ ਪਬਲਿਕ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਫੇਰੂਮਾਨ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜ਼ੋਨ ਲੈਵਲ ਖੇਡਾਂ ’ਚ ਮਾਰੀਆਂ ਮੱਲਾਂ
Ad Position 24
No active advertisement