20-25 ਦਿਨ ਪਹਿਲਾਂ ਬਣੀ ਸੜਕ ਉਪਰ ‘ਮੋਠਾ’ ਉੱਗਣਾ ਸ਼ੁਰੂ
ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਗੱਗੜਭਾਣਾ ਤੋਂ ਵਾਇਆ ਵਡਾਲਾ ਕਲਾਂ, ਸੁਧਾਰ, ਕਾਲੇਕੇ, ਰੁਮਾਣਾ ਚੱਕ, ਧੂਲਕਾ, ਮੁੱਛਲ, ਸੰਗਤਪੁਰਾ, ਟਾਂਗਰਾ ਨੂੰ ਜਾਣ ਵਾਲੀ, ਸੜਕ, ਜੋ ਕਿ ਅਜੇ 20-25 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਈ ਗਈ ਹੈ, ਉਪਰ ਮਾੜਾ ਮਟੀਰੀਅਲ ਵਰਤਣ ਕਾਰਨ ‘ਮੋਠਾ’ ਉੱਗਣ ਦਾ ਸਮਾਚਾਰ ਹੈ । ਸੰਬੰਧਿਤ ਪਿੰਡਾਂ ਦੇ ਮੁਹਤਬਰਾਂ ਸੁੱਚਾ ਸਿੰਘ ਧੂਲਕਾ, ਕਾਮਰੇਡ ਦਲਬੀਰ ਸਿੰਘ, ਆਤਮਾ ਸਿੰਘ, ਤਰਸੇਮ ਸਿੰਘ ਹਵੇਲੀ ਵਾਲੇ, ਜਸਪਾਲ ਸਿੰਘ, ਹਰਜਿੰਦਰ ਸਿੰਘ ਵਡਾਲਾ, ਜਤਿੰਦਰ ਸਿੰਘ, ਤਰਸੇਮ ਸਿੰਘ ਕਾਲੇਕੇ, ਦਲਬੀਰ ਸਿੰਘ, ਮੇਜਰ ਸਿੰਘ ਸੇਖੋਂ ਵਡਾਲਾ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਹ ਸੜਕ, ਜੋ ਕਿ ਲਗਭਗ 18 ਕਿਲੋਮੀਟਰ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਈ ਗਈ ਹੈ, ਉਪਰ ਮਾੜਾ ਮਟੀਰੀਅਲ ਵਰਤਣ ਕਾਰਨ ‘ਮੋਠਾ’ ਉੱਗ ਆਇਆ ਹੈ ।
ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਗੱਗੜਭਾਣਾ ਤੋਂ ਵਾਇਆ ਵਡਾਲਾ ਕਲਾਂ, ਸੁਧਾਰ, ਕਾਲੇਕੇ, ਰੁਮਾਣਾ ਚੱਕ, ਧੂਲਕਾ, ਮੁੱਛਲ, ਸੰਗਤਪੁਰਾ, ਟਾਂਗਰਾ ਨੂੰ ਜਾਣ ਵਾਲੀ, ਸੜਕ, ਜੋ ਕਿ ਅਜੇ 20-25 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਈ ਗਈ ਹੈ, ਉਪਰ ਮਾੜਾ ਮਟੀਰੀਅਲ ਵਰਤਣ ਕਾਰਨ ‘ਮੋਠਾ’ ਉੱਗਣ ਦਾ ਸਮਾਚਾਰ ਹੈ । ਸੰਬੰਧਿਤ ਪਿੰਡਾਂ ਦੇ ਮੁਹਤਬਰਾਂ ਸੁੱਚਾ ਸਿੰਘ ਧੂਲਕਾ, ਕਾਮਰੇਡ ਦਲਬੀਰ ਸਿੰਘ, ਆਤਮਾ ਸਿੰਘ, ਤਰਸੇਮ ਸਿੰਘ ਹਵੇਲੀ ਵਾਲੇ, ਜਸਪਾਲ ਸਿੰਘ, ਹਰਜਿੰਦਰ ਸਿੰਘ ਵਡਾਲਾ, ਜਤਿੰਦਰ ਸਿੰਘ, ਤਰਸੇਮ ਸਿੰਘ ਕਾਲੇਕੇ, ਦਲਬੀਰ ਸਿੰਘ, ਮੇਜਰ ਸਿੰਘ ਸੇਖੋਂ ਵਡਾਲਾ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਹ ਸੜਕ, ਜੋ ਕਿ ਲਗਭਗ 18 ਕਿਲੋਮੀਟਰ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਈ ਗਈ ਹੈ, ਉਪਰ ਮਾੜਾ ਮਟੀਰੀਅਲ ਵਰਤਣ ਕਾਰਨ ‘ਮੋਠਾ’ ਉੱਗ ਆਇਆ ਹੈ । ਜੇਕਰ ਚੰਗੀ ਤਰ੍ਹਾਂ ਲੁੱਕ ਆਦਿ ਪਾ ਕੇ ਇਹ ਸੜਕ ਬਣਾਈ ਜਾਂਦੀ ਤਾਂ ਸੜਕ ਵਿਚਕਾਰ ਮੋਠਾ ਨਾ ਉੱਗਦਾ, ਇਵੇਂ ਹੁਣ ਇਹ ਸੜਕ ਬਹੁਤੀ ਦੇਰ ਤੱਕ ਟਿਕਾਊ ਨਹੀਂ ਰਹਿ ਸਕਦੀ ਅਤੇ ਇਸ ਦੇ ਜਲਦੀ ਹੀ ਟੁੱਟਣ ਦਾ ਵੀ ਖਤਰਾ ਹੈ । ਉਕਤ ਆਗੂਆਂ ਨੇ ਮੰਗ ਕੀਤੀ ਕਿ ਕਿ ਮਹਿਕਮੇ ਨੂੰ ਇੱਧਰ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਸ ਸੜਕ ਦੀ ਹਾਲਤ ਬੜੇ ਲੰਬੇ ਸਮੇਂ ਤੋਂ ਮਾੜੀ ਚੱਲੀ ਆ ਰਹੀ ਸੀ, ਪਰ ਹੁਣ ਜੇ ਇਹ ਸੜਕ ਬਣਾਈ ਗਈ ਹੈ ਤਾਂ ਇਹ ਸੜਕ ਅੱਛੇ ਮਟੀਰੀਅਲ ਨਾਲ ਬਣਾਈ ਜਾਵੇ, ਕਿਉਂਕਿ ਇੰਝ ਮੋਠਾ ਉੱਘਣ ਨਾਲ ਇਹ ਸੜਕ ਬਹੁਤਾ ਸਮਾਂ ਟਿਕ ਨਹੀਂ ਸਕੇਗੀ । 25 ਏਐਸਆਰ64