01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ 3 ਅਗਸਤ ਨੂੰ ਭਿੰਡੀ ਔਲਖ ਤੋਂ ਮਾਰਚ ਕੱਢਿਆ ਜਾਵੇਗਾ

Ad Position 21
No active advertisement
ਅਜੀਤ ਡੈਸਕ 01-08-2026
ਓਠੀਆ, 31 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਰਾਜਾਸਾਂਸੀ ਦੇ ਇੰਚਾਰਜ ਦਲਜੀਤ ਸਿੰਘ ਖਾਲਸਾ ਮਿਆਦੀਆਂ ਦੀ ਅਗਵਾਈ ਹੇਠ 3 ਅਗਸਤ ਦਿਨ ਸੋਮਵਾਰ ਨੂੰ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰਾਜਾਸਾਂਸੀ ਇੰਚਾਰਜ ਦਲਜੀਤ ਸਿੰਘ ਖਾਲਸਾ ਮਿਆਦੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਵਲੋਂ 3 ਅਗਸਤ ਨੂੰ ਵਿਸ਼ਾਲ ਮਾਰਚ ਪਿੰਡ ਭਿੰਡੀ ਔਲਖ ਦੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਕੱਢਿਆ ਜਾਵੇਗਾ। ਇਸ ਮਾਰਚ ਦੇ ਸੰਬੰਧ ਵਿਚ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਭਿੰਡੀ ਔਲਖ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਅਰਦਾਸ ਬੇਨਤੀ ਕੀਤੀ ਜਾਵੇਗੀ ਉਪਰੰਤ 9.30 ਵਿਸ਼ਾਲ ਮਾਰਚ ਜੋ ਕਿ ਗੱਡੀਆਂ ਟਰੈਕਟਰਾਂ ਅਤੇ ਬੱਸਾਂ ਰਾਹੀਂ ਕੱਢਿਆ ਜਾਵੇਗਾ। ਜੋ ਕਿ ਪਿੰਡ ਭਿੰਡੀ ਸੈਦਾਂ, ਕੋਟਲੀ ਦੋਸੰਧੀ, ਭੱਗੂਪੁਰ ਬੇਟ, ਮੋਹਲੇਕੇ, ਚੂਚਕਵਾਲ, ਭੀਲੋਵਾਲ, ਵੈਰੋਕੇ, ਪ੍ਰੀਤ ਨਗਰ, ਲੋਪੋਕੇ, ਚੋਗਾਵਾਂ, ਭੁੱਲਰ, ਮਾਨਾਂਵਾਲਾ, ਓਠੀਆਂ, ਕੁੱਕੜਾਂ ਵਾਲਾ ਵਾਇਆ ਪਿੰਡਾਂ ਤੋਂ ਹੁੰਦਾ ਹੋਇਆ ਇਹ ਮਾਰਚ ਦੀ ਰਾਜਾਸਾਂਸੀ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਸਿੰਘ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਇਸ ਵਿਸ਼ਾਲ ਮਾਰਚ ਵਿਚ ਸ਼ਮੂਲੀਅਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ’ਚ ਸਟੂਡੈਂਟ ਇਲੈੱਕਸ਼ਨ ਕਰਵਾਈ ਅਗਲੀ ਖ਼ਬਰ ਹਰੇਕ ਇਨਸਾਨ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਇਕ ਰੁੱਖ ਲਗਾ ਕੇ ਆਪਣਾ ਯੋਗਦਾਨ ਪਾਵੇ-ਚੇਅਰਮੈਨ ਬਲਦੇਵ ਚੰਦੀ
Ad Position 24
No active advertisement