24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

‘ਮੀਰੀ ਪੀਰੀ ਖ਼ਾਲਸਾ ਮਾਰਚ’ ਦਾ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਬਾਬਾ ਬਕਾਲਾ ਸਾਹਿਬ, 24 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਤੀਸਰੇ ਪੜਾਅ ਤਹਿਤ ਬੀਤੀ ਦੇਰ ਰਾਤ 9. 30 ਵਜੇ ਦੇ ਕਰੀਬ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਣ ’ਤੇ ‘ਮੀਰੀ ਪੀਰੀ ਖਾਲਸਾ ਮਾਰਚ’ ਦਾ ਸ਼੍ਰੋਮਣੀ ਕਮੇਟੀ, ਵੱਖ-ਵੱਖ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਅਤੇ ਸਿੱਖ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਰਾਤ ਨੂੰ ਵਿਸ਼ਰਾਮ ਉਪਰੰਤ ਇਹ ਖਾਲਸਾ ਮਾਰਚ ਅਤੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਅਗਲੇ ਪੜਾਅ ਲਈ ਰਵਾਨਾ ਹੋਇਆ ।

Ad Position 21
No active advertisement
ਅਜੀਤ ਡੈਸਕ 25-09-2026
ਬਾਬਾ ਬਕਾਲਾ ਸਾਹਿਬ, 24 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਤੀਸਰੇ ਪੜਾਅ ਤਹਿਤ ਬੀਤੀ ਦੇਰ ਰਾਤ 9.30 ਵਜੇ ਦੇ ਕਰੀਬ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਣ ’ਤੇ ‘ਮੀਰੀ ਪੀਰੀ ਖਾਲਸਾ ਮਾਰਚ’ ਦਾ ਸ਼੍ਰੋਮਣੀ ਕਮੇਟੀ, ਵੱਖ-ਵੱਖ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਅਤੇ ਸਿੱਖ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਰਾਤ ਨੂੰ ਵਿਸ਼ਰਾਮ ਉਪਰੰਤ ਇਹ ਖਾਲਸਾ ਮਾਰਚ ਅਤੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਅਗਲੇ ਪੜਾਅ ਲਈ ਰਵਾਨਾ ਹੋਇਆ । ਇਸ ਤੋਂ ਪਹਿਲਾਂ ਦੀਵਾਨ ਹਾਲ ਵਿਖੇ ਸਜੇ ਧਾਰਮਿਕ ਦੀਵਾਨਾਂ ਵਿਚ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮੱਖਣ ਸ਼ਾਹ ਲੁਬਾਣਾ ਦਾ ਡੁਬਦਾ ਬੇੜਾ ਬੰਨੇ ਲਾਇਆ ਸੀ । ਅੱਜ ਫਿਰ ਇਸ ਦਰ ਤੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਹੈ ਕਿ ਹੱਕ ਅਤੇ ਸੱਚ ਦੀ ਪਛਾਣ ਹੋਵੇ ਅਤੇ ਝੂਠੇ ਪਾਖੰਡੀਆਂ ਦਾ ਪਰਦਾ ਫਾਸ਼ ਹੋਵੇ । ਇਸ ਮੌਕੇ ਸਿੰਘ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ, ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ ਬੁੱਟਰ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਅਤੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਨੇ ਪੰਜ ਪਿਆਰਿਆਂ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ , ਬਾਬਾ ਬਲਕਾਰ ਸਿੰਘ, ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵਲੋਂ ਬਾਬਾ ਅਵਤਾਰ ਸਿੰਘ ਬੱਬੂ, ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਮੈਨੇਜਰ ਮੇਜਰ ਸਿੰਘ ਅਰਜਨਮਾਂਗਾ, ਮੈਨੇਜਰ ਸਤਿੰਦਰ ਸਿੰਘ ਬਾਜਵਾ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ, ਭਗਵੰਤ ਸਿੰਘ ਧੰਗੇੜਾ ਸਕੱਤਰ, ਮਨਜੀਤ ਸਿੰਘ ਮੀਤ ਸਕੱਤਰ, ਸ: ਜਗਤਾਰ ਸਿੰਘ (ਸ਼੍ਰੋਮਣੀ ਕਮੇਟੀ), ਗੁਰਜਿੰਦਰ ਸਿੰਘ ਸਠਿਆਲਾ ਹਲਕਾ ਇੰਚਾਰਜ ਯੂਥ ਵਿੰਗ ਬਾਬਾ ਬਕਾਲਾ ਸਾਹਿਬ, ਪ੍ਰਿੰ: ਦਿਲਬਾਗ ਸਿੰਘ ਮਾਨ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ ਬਾਬਾ ਬਕਾਲਾ ਸਾਹਿਬ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਹੈਪੀ ( ਕਜਾਰੀਆ ਟਾਇਲ ਵਾਲੇ), ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾ, ਪ੍ਰਿੰ: ਪਵਨਦੀਪ ਕੌਰ, ਪ੍ਰਿੰ: ਅਸੀਮ ਸੰਧੂ, ਬਲਜੀਤ ਕੌਰ ਮਾਨ, ਅਜੀਤ ਸਿੰਘ ਮੈਂਬਰ, ਯੁਵਰਾਜ ਸਿੰਘ ਆਰ.ਪੀ.ਐਸ. ਹਰਪ੍ਰੀਤ ਸਿੰਘ ਖਾਲਸਾ, ਜਸਪ੍ਰੀਤ ਸਿੰਘ ਗੋਰਾ, ਤੇਜਿੰਦਰ ਸਿੰਘ ਅਠੌਲਾ, ਮਾਸਟਰ ਇਕਬਾਲ ਸਿੰਘ, ਪ੍ਰਧਾਨ ਸਵਰਨ ਸਿੰਘ ਕਾਲਾ, ਹਰਦੀਪ ਸਿੰਘ ਪ੍ਰਧਾਨ ਬਜ਼ਾਰ ਕਮੇਟੀ, ਪਲਵਿੰਦਰ ਸਿੰਘ ਪੱਪਾ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਪ੍ਰਤਾਪ ਸਿੰਘ, ਕੌਂਸਲਰ ਕਰਮ ਸਿੰਘ, ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਤੇ ਹੋਰ ਮੌਜੂਦ ਸੀ । 24 ਏਐਸਆਰ16
Ad Position 22
No active advertisement
ਪਿਛਲੀ ਖ਼ਬਰ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਸੁਣ ਭਾਵੁਕ ਹੋਏ ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਸਫ਼ਾਈ ਦੀ ਸੇਵਾ ਮੁਕੰਮਲ
Ad Position 24