10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ਼੍ਰੋਮਣੀ ਅਕਾਲੀ ਦਲ ਵਲੋਂ ’27 ਦੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਅਹਿਮ ਮੀਟਿੰਗ

ਬਾਬਾ ਬਕਾਲਾ ਸਾਹਿਬ, 10 ਨਵੰਬਰ (ਰਾਜਨ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਲ ਵਡਾਲਾ ਅਤੇ ਸਰਕਲ ਖਿਲਚੀਆਂ ਦੇ ਸਮੂਹ ਸੀਨੀਅਰ ਆਗੂ ਸਾਹਿਬਾਨ ਅਤੇ ਮਿਹਨਤੀ ਵਰਕਰਾਂ ਦੀ ਇਕ ਅਹਿਮ ਮੀਟਿੰਗ, ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਥੇਦਾਰ ਪੂਰਨ ਸਿੰਘ ਖਲਚੀਆਂ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਰਹਿਨੁਮਾਈ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-11-2026
ਬਾਬਾ ਬਕਾਲਾ ਸਾਹਿਬ, 10 ਨਵੰਬਰ (ਰਾਜਨ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਲ ਵਡਾਲਾ ਅਤੇ ਸਰਕਲ ਖਿਲਚੀਆਂ ਦੇ ਸਮੂਹ ਸੀਨੀਅਰ ਆਗੂ ਸਾਹਿਬਾਨ ਅਤੇ ਮਿਹਨਤੀ ਵਰਕਰਾਂ ਦੀ ਇਕ ਅਹਿਮ ਮੀਟਿੰਗ, ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਥੇਦਾਰ ਪੂਰਨ ਸਿੰਘ ਖਲਚੀਆਂ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਰਹਿਨੁਮਾਈ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਮੈਂਬਰ ਜਨਰਲ ਕੌਸਲ, ਸਰਕਲ ਪ੍ਰਧਾਨਾਂ, ਐੱਸ.ਸੀ. ਵਿੰਗ, ਯੂਥ ਵਿੰਗ, ਇਸਤਰੀ ਵਿੰਗ, ਬੀ.ਸੀ. ਵਿੰਗ ਅਤੇ ਹੋਰ ਵੱਖ-ਵੱਖ ਜਥੇਬੰਦਕ ਵਿੰਗਾਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ । ਸਮੂਹ ਆਗੂਆਂ ਅਤੇ ਵਰਕਰਾਂ ਵਲੋਂ ਮਿਸ਼ਨ 2027 ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ, ਪੰਜਾਬ ਦੀ ਤਰੱਕੀ ਲਈ ਪ੍ਰੋਗਰਾਮ ਉਲੀਕੇ ਗਏ । ਇਸ ਮੌਕੇ ਜਥੇਦਾਰ ਪੂਰਨ ਸਿੰਘ ਖਲਚੀਆਂ ਸਰਕਲ ਪ੍ਰਧਾਨ, ਨਿਰਮਲ ਸਿੰਘ ਧੂਲਕਾ ਸਰਕਲ ਪ੍ਰਧਾਨ ਨੇ ਆਪਣੇ ਸੰਬੋਧਿਨ ਵਿਚ ਕਿਹਾ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਸੂਬੇ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਦੇਖਣ ਦੀ ਆਸ ਰੱਖਦੇ ਹਨ । ਇਸ ਮੌਕੇ ਅਜਮਿੰਦਰ ਸਿੰਘ ਸਾਹਬਾ ਮੈਂਬਰ ਜਰਨਲ ਕੌਸਲ, ਤਰਸੇਮ ਸਿੰਘ ਕਾਲੇਕੇ ਹਲਕਾ ਪ੍ਰਧਾਨ ਐਸ.ਸੀ ਵਿੰਗ, ਬਲਵਿੰਦਰ ਸਿੰਘ ਜੇ.ਈ. ਜਸਪਾਲ, ਗੁਰਦੇਵ ਸਿੰਘ ਤਿੰਮੋਵਾਲ, ਡਾਕਟਰ ਸਵਰਨ ਸਿੰਘ ਛੰਨਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਰਾਣਾ ਬੂਲੇ ਨੰਗਲ, ਰਾਮ ਸਿੰਘ ਧੂਲਕਾ, ਦਿਆਲ ਸਿੰਘ ਖਲਚੀਆਂ, ਹਰਪ੍ਰੀਤ ਸਿੰਘ ਵਡਾਲਾ ਸਰਕਲ ਪ੍ਰਧਾਨ, ਬਾਜ਼ ਸਿੰਘ ਬੁਟਾਰੀ, ਸੁਖਵੰਤ ਕੌਰ ਬੁਟਾਰੀ, ਜੋਗਾ ਸਿੰਘ ਲੋਹਗੜ੍ਹ, ਜਗਤਾਰ ਸਿੰਘ ਲੋਹਗੜ੍ਹ, ਗੁਰਮੀਤ ਸਿੰਘ, ਕੈਪਟਨ ਕੁਲਦੀਪ ਸਿੰਘ, ਲਾਡੀ ਛੱਜਲਵੱਡੀ, ਜਰਨੈਲ ਸਿੰਘ ਮੱਦ, ਕੁਲਵਿੰਦਰ ਕੌਰ ਮੱਦ, ਸੂਬੇਦਾਰ ਮੰਗਲ ਸਿੰਘ, ਸਰਵਨ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰੇਅਵੰਨ ਇੰਟਰਨੈਸ਼ਨਲ ਸੀਨੀ: ਸੈਕੰ: ਸਕੂਲ ਮਜੀਠਾ ਵਿਖੇ ਦੀਵਾਲੀ ਮਨਾਈ
Ad Position 24