10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਾਰਤ ਸਰਕਾਰ ਦੇ ਨੀਤੀ ਆਯੋਗ ਵਲੋਂ ਇੰਟਰਨੈਸ਼ਨਲ ਫਤਹਿ ਅਕੈਡਮੀ ਨੂੰ ਨਵੀਨਤਾਕਾਰੀ ਸਿੱਖਿਆ ਦੇ ਖੇਤਰ ਵਿਚ ਸਰਬਉੱਚ ਸਨਮਾਨ ਨਾਲ ਨਵਾਜ਼ਿਆ

ਜੰਡਿਆਲਾ ਗੁਰੂ, 10 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਇੰਟਰਨੈਸ਼ਨਲ ਫਤਹਿ ਅਕੈਡਮੀ ਜੰਡਿਆਲਾ ਗੁਰੂ ਲਈ ਇਹ ਬੇਹੱਦ ਮਾਣ, ਖ਼ੁਸ਼ੀ ਅਤੇ ਗੌਰਵ ਦਾ ਪਲ ਹੈ ਕਿ ਅਕੈਡਮੀ ਨੂੰ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਵਲੋਂ ਏ. ਟੀ.

Ad Position 21
No active advertisement
ਅਜੀਤ ਡੈਸਕ 11-11-2026
ਜੰਡਿਆਲਾ ਗੁਰੂ, 10 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਇੰਟਰਨੈਸ਼ਨਲ ਫਤਹਿ ਅਕੈਡਮੀ ਜੰਡਿਆਲਾ ਗੁਰੂ ਲਈ ਇਹ ਬੇਹੱਦ ਮਾਣ, ਖ਼ੁਸ਼ੀ ਅਤੇ ਗੌਰਵ ਦਾ ਪਲ ਹੈ ਕਿ ਅਕੈਡਮੀ ਨੂੰ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਵਲੋਂ ਏ. ਟੀ. ਐੱਲ ਸਕੂਲ ਆਫ਼ ਦ ਮੰਥ’ ਦੇ ਵੱਕਾਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਇਹ ਮਾਣਮੱਤੀ ਪ੍ਰਾਪਤੀ ਅਕੈਡਮੀ ਵਲੋਂ ਵਿਲੱਖਣ ਯੋਗਦਾਨ, ਸ਼ਲਾਘਾਯੋਗ ਉਪਰਾਲਿਆਂ ਅਤੇ ਨਵੀਨਤਾਕਾਰੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਕੌਮੀ ਪੱਧਰ ‘ਤੇ ਹੋਈ ਪ੍ਰਸ਼ੰਸਾ ਦਾ ਪ੍ਰਤੀਕ ਹੈ। ਇਹ ਸਨਮਾਨ ਅਕੈਡਮੀ ਦੀ ਉਸ ਦੂਰਦਰਸ਼ੀ ਵਿਦਿਅਕ ਸੋਚ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ, ਜਿਸ ਅਧੀਨ ਵਿਦਿਆਰਥੀਆਂ ਨੂੰ ਕੇਵਲ ਪੁਸਤਕੀ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਅੰਦਰ ਜਗਿਆਸਾ, ਤਰਕਸ਼ੀਲਤਾ, ਵਿਗਿਆਨਕ ਦ੍ਰਿਸ਼ਟੀਕੋਣ, ਸਿਰਜਣਾਤਮਕਤਾ ਅਤੇ ਸਮੱਸਿਆਵਾਂ ਦੇ ਨਵੀਨਤਮ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਕੀਤੀ ਜਾਂਦੀ ਹੈ। ਇਸ ਸ਼ਾਨਦਾਰ ਸਫ਼ਰ ਦੇ ਪਿੱਛੇ ਅਕੈਡਮੀ ਦੇ ਚੇਅਰਮੈਨ ਡਾ. ਜਗਬੀਰ ਸਿੰਘ ਦੀ ਅਗਾਂਹਵਧੂ, ਦੂਰਅੰਦੇਸ਼ੀ ਅਤੇ ਪ੍ਰਗਤੀਸ਼ੀਲ ਅਗਵਾਈ ਦੀ ਅਹਿਮ ਭੂਮਿਕਾ ਹੈ। ਚੇਅਰਮੈਨ ਜਗਬੀਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਣ ਲਈ ਉਨ੍ਹਾਂ ਨੂੰ ਗਿਆਨ ਦੇ ਨਾਲ-ਨਾਲ ਨਵੀਨਤਾਕਾਰੀ ਸੋਚ, ਤਕਨੀਕੀ ਮੁਹਾਰਤ, ਆਤਮਵਿਸ਼ਵਾਸ ਅਤੇ ਵਿਹਾਰਕ ਅਨੁਭਵ ਨਾਲ ਵੀ ਲੈਸ ਕਰਨਾ ਲਾਜ਼ਮੀ ਹੈ। ਉਨ੍ਹਾਂ ਦੀ ਇਸ ਦੂਰਦਰਸ਼ੀ ਸੋਚ ਸਦਕਾ ਅਕੈਡਮੀ ਵਿਚ ਅਜਿਹਾ ਸਿੱਖਿਆਤਮਕ ਮਾਹੌਲ ਸਿਰਜਿਆ ਗਿਆ ਹੈ, ਜਿੱਥੇ ਹਰ ਨਵਾਂ ਵਿਚਾਰ ਇੱਕ ਨਵੀਂ ਸੰਭਾਵਨਾ ਅਤੇ ਹਰ ਪ੍ਰਯੋਗ ਇਕ ਨਵੀਂ ਖੋਜ ਦਾ ਆਧਾਰ ਬਣਦਾ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਅਕੈਡਮੀ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਰਵਿੰਦਰ ਕੌਰ ਨੇ ਸਮੁੱਚੇ ਇੰਟਰਨੈਸ਼ਨਲ ਫਤਿਹ ਅਕੈਡਮੀ ਪਰਿਵਾਰ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਖਾਤਮੇ ਲਈ ਮਾਵਾਂ ਦੀਆਂ ਅੱਖਾਂ ਵਿਚੋਂ ਵਹਿੰਦੇ ਹੰਝੂ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ-ਬੀਬੀ ਬਾਦਲ ਅਗਲੀ ਖ਼ਬਰ ਅਜਨਾਲਾ ਵਿਖੇ ਅੱਜ ਹੋਵੇਗੀ ਬੀਬੀ ਹਰਸਿਮਰਤ ਕੌਰ ਬਾਦਲ ਦੀ ‘ਮਾਵਾਂ-ਧੀਆਂ ਲਲਕਾਰ ਰੈਲੀ’, ਤਿਆਰੀਆਂ ਮੁਕੰਮਲ-ਜੋਧ ਸਿੰਘ ਸਮਰ...
Ad Position 24