01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ 50 ਏਕੜ ਤੋਂ ਵੱਧ ਫ਼ਸਲ ਬਰਬਾਦ, ਨੈਸ਼ਨਲ ਹਾਈਵੇ ਬਣਾਉਣ ਸਮੇਂ ਪਾਣੀ ਦੀ ਨਿਕਾਸੀ ਦਾ ਨਹੀਂ ਕੀਤਾ ਪ੍ਰਬੰਧ

Ad Position 21
No active advertisement
ਅਜੀਤ ਡੈਸਕ 01-08-2026
ਗੱਗੋਮਾਹਲ, 31 ਜੁਲਾਈ (ਬਲਵਿੰਦਰ ਸਿੰਘ ਸੰਧੂ)-ਬੀਤੇ ਦਿਨੀ ਸਰਹੱਦੀ ਖੇਤਰ ਵਿਚ ਹੋਈ ਤੇਜ ਬਾਰਿਸ਼ ਨਾਲ ਖੇਤਰ ਦੇ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਜਿਸ ਨਾਲ ਕਿਸਾਨਾਂ ਦੀ ਹਜਾਰਾ ਏਕੜ ਫ਼ਸਲ ਬਰਬਾਦ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਸੀ ਪਰ ਕਈ ਦਿਨ ਬੀਤ ਜਾਣ ਪਿੱਛੋਂ ਵੀ ਕੁਝ ਕਿਸਾਨਾ ਦੀ ਕਰੀਬ 50 ਏਕੜ ਝੋਨੇ ਦੀ ਫ਼ਸਲ ਅੱਜ ਵੀ ਪਾਣੀ ਵਿਚ ਡੁੱਬੀ ਹੋਈ ਹੈ। ਕਿਸਾਨਾ ਕਹਿਣਾ ਹੈ ਕਿ ਹਾਈਵੇ ਦਾ ਕਸਬਾ ਗੱਗੋਮਾਹਲ ਵਿਖੇ ਬਣਿਆ ਬਾਈਪਾਸ ਇਹਨਾ ਕਿਸਾਨਾ ਲਈ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਕਿਸਾਨਾ ਦਾ ਕਹਿਣਾ ਹੈ ਕਿ ਪਹਿਲਾ ਤਾਂ ਹੜ੍ਹ ਨੇ ਸਾਡੀ ਫ਼ਸਲ ਬਰਬਾਦ ਕਰ ਦਿੱਤੀ ਤੇ ਹੁਣ ਮੀਂਹ ਦੇ ਪਾਣੀ ਨਾਲ ਸਾਡੀ ਫ਼ਸਲ ਬਰਬਾਦ ਹੋਣ ਦਾ ਸਵੱਬ ਬਣ ਚੁੱਕਾ ਹੈ। ਕਿਸਾਨਾ ਦਾ ਕਹਿਣਾ ਹੈ ਕਿ ਸੜਕ ਬਣਾਉਂਦੇ ਸਮੇਂ ਪਾਣੀ ਦੀ ਨਿਕਾਸੀ ਦਾ ਧਿਆਨ ਨਹੀਂ ਰੱਖਿਆ ਗਿਆ ਜੋ ਕਿਸਾਨਾਂ ਲਈ ਮਾਰੂ ਸਾਬਤ ਹੋ ਰਿਹਾ ਹੈ। ਕਿਸਾਨਾ ਦਾ ਇਹ ਵੀ ਕਹਿਣਾ ਹੈ ਕਿ ਇਹ ਜ਼ਮੀਨ ਜਿੱਥੇ ਬਾਈਪਾਸ ਨਾਲ ਲੱਗਦੀ ਹੈ ਉੱਥੇ ਸਰਹੱਦੀ ਪਿੰਡ ਸੂਫੀਆ ਨੂੰ ਜਾਂਦੀ ਸੜਕ ਦੇ ਨਾਲ ਪੈਂਦੀ ਹੈ। ਜਿੱਥੇ ਨੈਸ਼ਨਲ ਹਾਈਵੇ ਬਣਾਉਣ ਸਮੇਂ ਨਿਕਾਸੀ ਪੁਲੀਆਂ ਨਹੀਂ ਰੱਖੀਆਂ ਗਈਆਂ ਉੱਥੇ ਸੂਫੀਆ, ਚਾੜਪੁਰ, ਬੇਦੀਛੰਨਾ ਨੂੰ ਜੋੜਦੀ ਸੜਕ ਵਿਚ ਵੀ ਕੋਈ ਪੁੱਲੀ ਨਿਕਾਸੀ ਲਈ ਨਹੀਂ ਬਣਾਈ ਗਈ। ਖੇਤਰ ਦੇ ਲੋਕਾਂ ਲਈ ਸੁੱਖ ਸਹੂਲਤ ਵਾਸਤੇ ਬਣੀਆ ਇਹ ਸੜਕਾਂ ਕੁਝ ਕਿਸਾਨਾਂ ਲਈ ਕਹਿਰ ਬਣੀਆਂ ਹੋਈਆਂ ਹਨ। ਕਿਸਾਨ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਬਾਈਪਾਸ ਤੇ 127 ਨੰਬਰ ਪੁੱਲੀ ਮਨਜੂਰ ਹੋ ਚੁੱਕੀ ਸੀ ਪ੍ਰੰਤੂ ਠੇਕੇਦਾਰ ਵਲੋਂ ਰਾਤੋ-ਰਾਤ ਸੜਕ ਬਣਾ ਦਿੱਤੀ ਗਈ, ਕਿਸਾਨਾਂ ਨੇ ਕਈ ਵਾਰ ਠੇਕੇਦਾਰ ਦੇ ਤਰਲੇ ਮਾਰੇ ਕੇ ਅਸੀਂ ਬਰਬਾਦ ਹੋ ਜਾਵਾਂਗੇ ਪ੍ਰੰਤੂ ਉਸ ‘ਤੇ ਕੋਈ ਅਸਰ ਨਹੀਂ ਹੋਇਆ। ਸਰਪੰਚ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਮਸਲੇ ਦਾ ਪ੍ਰਸ਼ਾਸਨ ਵਲੋਂ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਇਹ ਕਿਸਾਨ ਹਾੜੀ ਦੀ ਫਸਲ ਬੀਜਣ ਤੋਂ ਵੀ ਵਾਂਝੇ ਰਹਿ ਸਕਦੇ ਹਨ। ਕਿਉਂਕਿ ਅਜੇ ਤਾਂ ਬਰਸਾਤੀ ਮੌਸਮ ਦੀ ਪਹਿਲੀ ਵਰਖਾ ਹੀ ਹੋਈ ਹੈ ਜਦੋਂ ਕਿ ਪਿੱਛਲੇ ਸਾਲ 27 ਅਗਸਤ ਨੂੰ ਰਾਵੀ ਦਰਿਆ ਵਿਚ ਬਰਸਾਤਾਂ ਕਾਰਨ ਵੱਡਾ ਹੜ੍ਹ ਆਇਆ ਸੀ, ਜਿਸ ਨਾਲ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਿਸਾਨਾ ਦੀ ਹਜਾਰਾਂ ਏਕੜ ਫਸਲ, ਪਸ਼ੂ, ਘਰ ਹੜ੍ਹ ਦੀ ਭੇਟ ਚੜ੍ਹ ਗਏ ਸਨ। ਬਾਬਾ ਬਲਦੇਵ ਸਿੰਘ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਬੇਨਤੀ ਕੀਤੀ ਕਿ ਸਾਡੀ ਸਾਰ ਲਈ ਜਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ। ਇਥੇ ਇਹ ਜਿਕਰਯੋਗ ਹੈ ਕਿ ਇਹ ਜ਼ਮੀਨ ਹਰਿੰਦਰਾ ਫੀਡਰ ਨਹਿਰ, ਗੱਗੋਮਾਹਲ ਬਾਈਪਾਸ ਤੇ ਸਰਹੱਦੀ ਪਿੰਡਾਂ ਨੂੰ ਜੋੜਦੀ ਸੜਕ ਦਰਮਿਆਨ ਪੈਂਦਾ ਹੈ। ਕਿਸਾਨਾ ਦੀ ਇਹ ਜ਼ਮੀਨ ਅੱਜ ਵੀ ਛੱਪੜ ਦਾ ਰੂਪ ਧਾਰਨ ਕਰੀ ਬੈਠੀ ਹੈ। ਜਿਸ ਨਾਲ ਕਿਸਾਨਾਂ ਦੀ ਸਾਉਣੀ ਦੀ ਫਸਲ ਬਰਬਾਦ ਹੋ ਚੁੱਕੀ ਹੈ। ਮੀਂਹ ਦੇ ਪਾਣੀ ਨਾਲ ਹੋਈ ਬਰਬਾਦੀ ਕਾਰਨ ਕਿਸਾਨਾ ਦੇ ਚਿਹਰਿਆਂ ‘ਤੇ ਪ੍ਰੇਸ਼ਾਨੀ ਝਲਕ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਫਿਕਰ ਸਤਾ ਰਿਹਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੀ ਰੋਟੀ ਰੋਜੀ ਇਨ੍ਹਾਂ ਖੇਤਾਂ ਤੋਂ ਹੀ ਚਲਾਉਂਦੇ ਸਨ। ਪੀੜਤ ਕਿਸਾਨਾ ਦੀ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐੱਸ.ਡੀ.ਐੱਮ. ਅਜਨਾਲਾ, ਕੋਲ ਪੁਰ ਜ਼ੋਰ ਅਪੀਲ ਹੈ ਕਿ ਉਨ੍ਹਾਂ ਦੇ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਕਿਸਾਨਾ ਨਾਲ ਇਸ ਮੌਕੇ ਕੁਲਜੀਤ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਨਵਦੀਪ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਠਿਆਲਾ ਕਾਲਜ ਦੇ ਪ੍ਰਭਜੋਤ ਸਿੰਘ ਨੇ ਹਾਸਿਲ ਕੀਤੀ ਸਕਾਲਰਸ਼ਿਪ ਅਗਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਗ ਵਲੋਂ ਲੋਕ ਮਿਲਣੀ ’ਚ ਨੌਜਵਾਨਾਂ ਦੇ ਭਵਿੱਖ ਅਤੇ ਲੋਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ
Ad Position 24
No active advertisement