‘ਮੇਰਾ ਘਰ ਮੇਰੇ ਨਾਮ’ ਪਿੰਡ ਉਦੋਕੇ ਖੁਰਦ ਦੀ ਹੋਈ ਮੈਪਿੰਗ ’ਚ 78 ਕਨਾਲ 8 ਮਰਲੇ ਉਦੋਕੇ ਕਲਾਂ ’ਚ ਜੋੜੇ
ਤਿੰਨ ਵਾਰਡਾਂ, ਮੌਜੂਦਾ ਸਰਪੰਚ, ਨੰਬਰਦਾਰ ਤਿੰਨ ਮੈਂਬਰ ਤੇ ਕਈ ਘਰਾਂ ਦੇ ਲੋਕ ਆਪਣੇ ਪਿੰਡ ਦੇ ਨਹੀਂ ਰਹੇ ਵਸਨੀਕ
ਟਾਹਲੀ ਸਾਹਿਬ/ਜੈਂਤੀਪੁਰ/5 ਅਗਸਤ (ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕਾ ਦੇ ਪਿੰਡ ਉਦੋਕੇ ਖੁਰਦ ਦੀ ਡਿਜ਼ੀਟਲ ਸਰਵੇਖਣ ਰਿਕਾਰਡਾਂ ਦੀ ਮੁੜ-ਤਸਦੀਕ ਲਈ ਪ੍ਰਤੀਨਿਧਤਾ ਰਾਜ ਸਰਕਾਰ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ (ਕੇਂਦਰ ਸਰਕਾਰ ਦੀ ਸਵਾਮਿਤਵਾ ਪਹਿਲਕਦਮੀ ਨਾਲ ਜੁੜੀ) ਹੈ ਦੇ ਅਧੀਨ ਇਕ ਸਰਵੇਖਣ ਕੀਤਾ ਹੈ, ਦੀ ਗਲਤ ਹੋਈ ਮੈਪਿੰਗ ਸਬੰਧੀ ਇਤਰਾਜ ਕਰਦਿਆਂ ਸਾਬਕਾ ਸਰਪੰਚ ਸੰਦੀਪ ਸਿੰਘ, ਮੌਜੂਦਾ ਸਰਪੰਚ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਦਲਜਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਤੇ ਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿਚ ਪਿੰਡ ਵਾਸੀਆਂ ਨੇ ਇਕ ਲਿਖਤੀ ਦਰਖਾਸਤ ਦੇ ਵਿਚ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅੰਮ੍ਰਿਤਸਰ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਨਾਇਬ ਤਹਿਸੀਲਦਾਰ ਤਰਸਿੱਕਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਜੀਠਾ-2 ਨੂੰ ਕੀਤੀਆਂ ਲਿਖਤੀ ਸ਼ਿਕਾਇਤਾਂ ਵਿਚ ਪਿੰਡ ਉਦੋਕੇ ਖੁਰਦ ਦੀ ਗਲਤ ਹੋਈ ਮੈਪਿੰਗ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਜਿਸ ਵਿਚ ਡਿਜ਼ੀਟਲ ਸਰਵੇਖਣ ਅਧਿਕਾਰੀਆਂ ਦੁਆਰਾ ਪਿੰਡ ਉਦੋਕੇ ਖੁਰਦ ਅਤੇ ਪਿੰਡ ਉਦੋਕੇ ਕਲਾਂ ਦੀ ਤਸਦੀਕ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਿਜ਼ੀਟਲ ਸਰਵੇਖਣ ਰਿਕਾਰਡਾਂ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਇਕ ਗੰਭੀਰ ਗਲਤੀ ਪਿੰਡ ਉਦੋਕੇ ਖੁਰਦ ਦੀ ਸੀਮਾ ਨੂੰ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਹੈ ਅਤੇ ਇਤਿਹਾਸਕ ਗੁਰਦੁਆਰਾ ਥੰਮ ਸਾਹਿਬ, ਜੋ ਪਿੰਡ ਉਦੋਕੇ ਖੁਰਦ ਦੀ ਮਾਲੀਆ ਸੀਮਾ ਦੇ ਅੰਦਰ ਰਿਹਾ ਹੈ, ਨੂੰ ਗਲਤ ਤੇ ਉਦੋਕੇ ਖੁਰਦ ਦੇ ਲਾਲ ਲਕੀਰ (ਲਾਲ ਲਾਈਨ) ਖੇਤਰ ਦੇ ਅੰਦਰ ਸਥਿਤ ਕਈ ਰਿਹਾਇਸ਼ੀ ਘਰਾਂ ਨੂੰ ਵੀ ਪਿੰਡ ਉਦੋਕੇ ਕਲਾਂ ਦੇ ਡਿਜੀਟਲ ਨਕਸ਼ੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਖਸਰਾ ਨੰਬਰ 73 ਵਿਚ ਆਬਾਦੀ ਦੇ 78 ਕਨਾਲ 8 ਮਰਲੇ ਨੂੰ ਤੋੜ ਮਰੋੜ ਕੇ ਉਦੋਕੇ ਕਲਾਂ ਵਿਚ ਜੋੜ ਦਿੱਤਾ ਹੈ, ਜਦੋਂ ਕਿ 1975 ਵਿਚ ਉਦੋਕੇ ਖੁਰਦ ਦੀਆਂ 700 ਦੇ ਕਰੀਬ ਵੋਟਾਂ ਸਨ ਅਤੇ ਉਸ ਦਿਨ ਤੋਂ ਲੈ ਕੇ ਰਾਸ਼ਨ ਕਾਰਡ, ਬਿਜਲੀ ਦੇ ਕਨੈਕਸ਼ਨ, ਵੋਟਰ ਕਾਰਡ, ਜਾਤੀ ਸਰਟੀਫਿਕੇਟ ਰੈਜੀਡੈਂਸ ਸਰਟੀਫਿਕੇਟ ਤੇ ਅਧਾਰ ਕਾਰਡ ਪਿੰਡ ਉਦੋਕੇ ਖੁਰਦ ਦੇ ਨਾਮ ਨਾਲ ਜੁੜੇ ਹੋਏ ਹਨ, ਮਾਲੀਆ ਰਿਕਾਰਡ, ਰਵਾਇਤੀ ਪਿੰਡਾਂ ਦੀਆਂ ਸੀਮਾਵਾਂ, ਨੀਂਹ ਪੱਥਰ ਅਤੇ ਲੰਬੇ ਸਮੇਂ ਤੋਂ ਚੱਲ ਰਿਹਾ ਕਬਜ਼ਾ ਸਪੱਸ਼ਟ ਤੌਰ ‘ਤੇ ਗੁਰਦੁਆਰਾ ਸਾਹਿਬ ਅਤੇ ਰਿਹਾਇਸ਼ੀ ਜਾਇਦਾਦਾਂ ਪਿੰਡ ਉਦੋਕੇ ਖੁਰਦ ਦਾ ਹਿੱਸਾ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਗਲਤ ਡਿਜ਼ੀਟਲ ਸਰਵੇਖਣ ਨੂੰ ਅੰਤਿਮ ਰੂਪ ਦੇਣ ਦੀ ਉੱਚ ਅਧਿਕਾਰੀਆਂ ਵਲੋਂ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਮਾਲੀਆ ਸੀਮਾਵਾਂ, ਪੰਚਾਇਤੀ ਅਧਿਕਾਰ ਖੇਤਰ, ਵਿਕਾਸ ਕਾਰਜਾਂ, ਮਾਲਕੀ ਰਿਕਾਰਡਾਂ, ਜਨਤਕ ਉਪਯੋਗਤਾਵਾਂ, ਧਾਰਮਿਕ ਪ੍ਰਬੰਧ ਅਤੇ ਹੋਰ ਕਾਨੂੰਨੀ ਅਤੇ ਪ੍ਰਸ਼ਾਸਕੀ ਮੁੱਦਿਆਂ ਸੰਬੰਧੀ ਬੇਲੋੜੇ ਵਿਵਾਦਾਂ ਨੂੰ ਜਨਮ ਦੇ ਸਕਦਾ ਹੈ, ਜਿਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ।
ਪ
ਪਿੰਡ ਉਦੋਕੇ ਖੁਰਦ ਦੀ ਡਿਜੀਟਲ ਸਰਵੇਖਣ ‘ਮੇਰਾ ਘਰ ਮੇਰੇ ਨਾਮ’ ਯੋਜਨਾ ਦੀ ਹੋਈ ਗਲਤ ਮੈਪਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੰਦੀਪ ਸਿੰਘ, ਮੌਜੂਦਾ ਸਰਪੰਚ ਸੁਖਵਿੰਦਰ ਸਿੰਘ, ਜਗਜੀਤ ਸਿੰਘ ਤੇ ਹੋਰ। ਤਸਵੀਰ: ਵਿਨੋਦ ਭੀਲੋਵਾਲ
06-08-2026
ਟਾਹਲੀ ਸਾਹਿਬ/ਜੈਂਤੀਪੁਰ/5 ਅਗਸਤ (ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕਾ ਦੇ ਪਿੰਡ ਉਦੋਕੇ ਖੁਰਦ ਦੀ ਡਿਜ਼ੀਟਲ ਸਰਵੇਖਣ ਰਿਕਾਰਡਾਂ ਦੀ ਮੁੜ-ਤਸਦੀਕ ਲਈ ਪ੍ਰਤੀਨਿਧਤਾ ਰਾਜ ਸਰਕਾਰ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ (ਕੇਂਦਰ ਸਰਕਾਰ ਦੀ ਸਵਾਮਿਤਵਾ ਪਹਿਲਕਦਮੀ ਨਾਲ ਜੁੜੀ) ਹੈ ਦੇ ਅਧੀਨ ਇਕ ਸਰਵੇਖਣ ਕੀਤਾ ਹੈ, ਦੀ ਗਲਤ ਹੋਈ ਮੈਪਿੰਗ ਸਬੰਧੀ ਇਤਰਾਜ ਕਰਦਿਆਂ ਸਾਬਕਾ ਸਰਪੰਚ ਸੰਦੀਪ ਸਿੰਘ, ਮੌਜੂਦਾ ਸਰਪੰਚ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਦਲਜਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਤੇ ਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿਚ ਪਿੰਡ ਵਾਸੀਆਂ ਨੇ ਇਕ ਲਿਖਤੀ ਦਰਖਾਸਤ ਦੇ ਵਿਚ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅੰਮ੍ਰਿਤਸਰ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਨਾਇਬ ਤਹਿਸੀਲਦਾਰ ਤਰਸਿੱਕਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਜੀਠਾ-2 ਨੂੰ ਕੀਤੀਆਂ ਲਿਖਤੀ ਸ਼ਿਕਾਇਤਾਂ ਵਿਚ ਪਿੰਡ ਉਦੋਕੇ ਖੁਰਦ ਦੀ ਗਲਤ ਹੋਈ ਮੈਪਿੰਗ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਜਿਸ ਵਿਚ ਡਿਜ਼ੀਟਲ ਸਰਵੇਖਣ ਅਧਿਕਾਰੀਆਂ ਦੁਆਰਾ ਪਿੰਡ ਉਦੋਕੇ ਖੁਰਦ ਅਤੇ ਪਿੰਡ ਉਦੋਕੇ ਕਲਾਂ ਦੀ ਤਸਦੀਕ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਿਜ਼ੀਟਲ ਸਰਵੇਖਣ ਰਿਕਾਰਡਾਂ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਇਕ ਗੰਭੀਰ ਗਲਤੀ ਪਿੰਡ ਉਦੋਕੇ ਖੁਰਦ ਦੀ ਸੀਮਾ ਨੂੰ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਹੈ ਅਤੇ ਇਤਿਹਾਸਕ ਗੁਰਦੁਆਰਾ ਥੰਮ ਸਾਹਿਬ, ਜੋ ਪਿੰਡ ਉਦੋਕੇ ਖੁਰਦ ਦੀ ਮਾਲੀਆ ਸੀਮਾ ਦੇ ਅੰਦਰ ਰਿਹਾ ਹੈ, ਨੂੰ ਗਲਤ ਤੇ ਉਦੋਕੇ ਖੁਰਦ ਦੇ ਲਾਲ ਲਕੀਰ (ਲਾਲ ਲਾਈਨ) ਖੇਤਰ ਦੇ ਅੰਦਰ ਸਥਿਤ ਕਈ ਰਿਹਾਇਸ਼ੀ ਘਰਾਂ ਨੂੰ ਵੀ ਪਿੰਡ ਉਦੋਕੇ ਕਲਾਂ ਦੇ ਡਿਜੀਟਲ ਨਕਸ਼ੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਖਸਰਾ ਨੰਬਰ 73 ਵਿਚ ਆਬਾਦੀ ਦੇ 78 ਕਨਾਲ 8 ਮਰਲੇ ਨੂੰ ਤੋੜ ਮਰੋੜ ਕੇ ਉਦੋਕੇ ਕਲਾਂ ਵਿਚ ਜੋੜ ਦਿੱਤਾ ਹੈ, ਜਦੋਂ ਕਿ 1975 ਵਿਚ ਉਦੋਕੇ ਖੁਰਦ ਦੀਆਂ 700 ਦੇ ਕਰੀਬ ਵੋਟਾਂ ਸਨ ਅਤੇ ਉਸ ਦਿਨ ਤੋਂ ਲੈ ਕੇ ਰਾਸ਼ਨ ਕਾਰਡ, ਬਿਜਲੀ ਦੇ ਕਨੈਕਸ਼ਨ, ਵੋਟਰ ਕਾਰਡ, ਜਾਤੀ ਸਰਟੀਫਿਕੇਟ ਰੈਜੀਡੈਂਸ ਸਰਟੀਫਿਕੇਟ ਤੇ ਅਧਾਰ ਕਾਰਡ ਪਿੰਡ ਉਦੋਕੇ ਖੁਰਦ ਦੇ ਨਾਮ ਨਾਲ ਜੁੜੇ ਹੋਏ ਹਨ, ਮਾਲੀਆ ਰਿਕਾਰਡ, ਰਵਾਇਤੀ ਪਿੰਡਾਂ ਦੀਆਂ ਸੀਮਾਵਾਂ, ਨੀਂਹ ਪੱਥਰ ਅਤੇ ਲੰਬੇ ਸਮੇਂ ਤੋਂ ਚੱਲ ਰਿਹਾ ਕਬਜ਼ਾ ਸਪੱਸ਼ਟ ਤੌਰ ‘ਤੇ ਗੁਰਦੁਆਰਾ ਸਾਹਿਬ ਅਤੇ ਰਿਹਾਇਸ਼ੀ ਜਾਇਦਾਦਾਂ ਪਿੰਡ ਉਦੋਕੇ ਖੁਰਦ ਦਾ ਹਿੱਸਾ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਗਲਤ ਡਿਜ਼ੀਟਲ ਸਰਵੇਖਣ ਨੂੰ ਅੰਤਿਮ ਰੂਪ ਦੇਣ ਦੀ ਉੱਚ ਅਧਿਕਾਰੀਆਂ ਵਲੋਂ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਮਾਲੀਆ ਸੀਮਾਵਾਂ, ਪੰਚਾਇਤੀ ਅਧਿਕਾਰ ਖੇਤਰ, ਵਿਕਾਸ ਕਾਰਜਾਂ, ਮਾਲਕੀ ਰਿਕਾਰਡਾਂ, ਜਨਤਕ ਉਪਯੋਗਤਾਵਾਂ, ਧਾਰਮਿਕ ਪ੍ਰਬੰਧ ਅਤੇ ਹੋਰ ਕਾਨੂੰਨੀ ਅਤੇ ਪ੍ਰਸ਼ਾਸਕੀ ਮੁੱਦਿਆਂ ਸੰਬੰਧੀ ਬੇਲੋੜੇ ਵਿਵਾਦਾਂ ਨੂੰ ਜਨਮ ਦੇ ਸਕਦਾ ਹੈ, ਜਿਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਤਹਿਸੀਲਦਾਰ ਤਰਸਿੱਕਾ, ਪਟਵਾਰੀ ਅਤੇ ਕਾਨੂੰਗੋ ਤੇ ਹੋਰ ਉੱਚ ਅਧਿਕਾਰੀਆਂ ਨੂੰ ਸਰਵੇਖਣ ਰਿਕਾਰਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਗਲਤੀ ਨੂੰ ਸੁਧਾਰਨ ਬਾਰੇ ਅਪੀਲ ਕਰ ਚੁੱਕੇ ਹਾਂ ਕਿ ਪਿੰਡ ਉਦੋਕੇ ਖੁਰਦ ਅਤੇ ਪਿੰਡ ਉਦੋਕੇ ਕਲਾਂ ਦੇ ਡਿਜੀਟਲ ਸਰਵੇਖਣ ਨੂੰ ਅੰਤਿਮ ਰੂਪ ਦੇਣ ਜਾਂ ਲਾਗੂ ਕਰਨ ਨਾਲ ਸਬੰਧਤ ਸਾਰੀਆਂ ਅਗਲੀਆਂ ਕਾਰਵਾਈਆਂ ‘ਤੇ ਰੋਕ ਲਗਾਈ ਜਾਵੇ ਅਤੇ ਇਕ ਸਾਂਝੀ ਟੀਮ ਦਾ ਗਠਨ ਕਰਕੇ ਡਿਜੀਟਲ ਸਰਵੇਖਣ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਮੌਜੂਦਾ ਮਾਲੀਆ ਰਿਕਾਰਡ, ਮੁਸਾਵੀ, ਅਕਸ਼ ਸ਼ਜਰਾ, ਜਮ੍ਹਾਂਬੰਦੀ, ਤਤੀਮਾ, ਅਤੇ ਹੋਰ ਸਾਰੇ ਸੰਬੰਧਿਤ ਇਤਿਹਾਸਕ ਮਾਲੀਆ ਦਸਤਾਵੇਜ਼ਾਂ ਦੀ ਪੁਸ਼ਟੀ ਕਰਕੇ ਪਿੰਡ ਉਦੋਕੇ ਖੁਰਦ ਦੇ ਗੁਰਦੁਆਰਾ ਥੰਮ ਸਾਹਿਬ ਅਤੇ ਪ੍ਰਭਾਵਿਤ ਲਾਲ ਲਕੀਰ ਰਿਹਾਇਸ਼ੀ ਘਰਾਂ ਅਤੇ ਸਥਾਨਾਂ ਦੀਆਂ ਸੀਮਾਵਾਂ ਨੂੰ ਬਹਾਲ ਕਰਕੇ ਡਿਜ਼ੀਟਲ ਸਰਵੇਖਣ ਰਿਕਾਰਡਾਂ ਨੂੰ ਠੀਕ ਕਰਕੇ ਦੋਵਾਂ ਪਿੰਡਾਂ ਵਿਚ ਹੋਣ ਵਾਲੇ ਵਿਵਾਦ ਨੂੰ ਰੋਕਿਆ ਜਾਵੇ। ਇਸ ਸਬੰਧੀ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਤਰਸਿੱਕਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਿਹਾ ਕਿ ਇਸ ਮੈਪ ਦੇ ਮਸਲੇ ਦੇ ਵਿਚ ਕੱਲ ਉਦੋਕੇ ਖੁਰਦ ਦੇ ਪਿੰਡ ਵਾਸੀ ਮੇਰੇ ਕੋਲ ਆਏ ਸਨ ਜਿਨ੍ਹਾਂ ਨੂੰ ਸੰਨ 1961 ਦਾ ਮਾਲ ਰਿਕਾਰਡ ਚੈੱਕ ਕਰਵਾਇਆ ਗਿਆ। ਇਸ ਸਬੰਧੀ ਪਟਵਾਰੀ ਬਲਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀ ਤਹਿਸੀਲਦਾਰ ਸਾਹਿਬ ਨੂੰ ਮਿਲਣ ਲਈ ਕੱਲ ਆਏ ਸਨ ਪਰ ਮੈਨੂੰ ਇਹ ਨਹੀਂ ਪਤਾ ਵੀ ਇਨ੍ਹਾਂ ਦੀ ਕੀ ਗੱਲ ਹੋਈ ਹੈ ਅਤੇ ਪਿੰਡ ਵਾਸੀਆਂ ਨੂੰ ਲੋੜੀਦੇ ਕਾਗਜ਼ ਪੱਤਰ ਦੇ ਦਿੱਤੇ ਗਏ ਹਨ।