ਐੱਸ.ਡੀ.ਐੱਮ. ਅਜਨਾਲਾ ਦਫ਼ਤਰ ਸਾਹਮਣੇ ਧਰਨੇ ਸੰਬੰਧੀ ਭਾਕਿਯੂ ਏਕਤਾ ਵਲੋਂ ਮੀਟਿੰਗਾਂ
ਗੱਗੋਮਾਹਲ, 5 ਅਗਸਤ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੱਛਲੇ ਸਾਲ ਹੜ੍ਹਾਂ ਨਾਲ ਨੁਕਸਾਨੇ ਘਰਾਂ, ਫ਼ਸਲਾਂ ਤੇ ਪਸ਼ੂਆਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਵਲੋਂ ਐਲਾਨੇ ਮੁਆਵਜ਼ੇ ਦੀ ਪੂਰਤੀ ਨਾ ਹੋਣ ’ਤੇ 13 ਅਗਸਤ ਨੂੰ ਐੱਸ. ਡੀ.
ਰ
ਰੂੜੇਵਾਲ ਵਿਖੇ ਮੀਟਿੰਗ ਉਪਰੰਤ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕਰਦੀਆਂ ਕਿਸਾਨ ਬੀਬੀਆਂ ਤੇ ਕਿਸਾਨ। ਤਸਵੀਰ : ਬਲਵਿੰਦਰ ਸਿੰਘ ਸੰਧੂ
06-08-2026
ਗੱਗੋਮਾਹਲ, 5 ਅਗਸਤ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੱਛਲੇ ਸਾਲ ਹੜ੍ਹਾਂ ਨਾਲ ਨੁਕਸਾਨੇ ਘਰਾਂ, ਫ਼ਸਲਾਂ ਤੇ ਪਸ਼ੂਆਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਵਲੋਂ ਐਲਾਨੇ ਮੁਆਵਜ਼ੇ ਦੀ ਪੂਰਤੀ ਨਾ ਹੋਣ ’ਤੇ 13 ਅਗਸਤ ਨੂੰ ਐੱਸ.ਡੀ.ਐੱਮ. ਅਜਨਾਲਾ ਦੇ ਦਫਤਰ ਸਾਹਮਣੇ ਮੁੱਖ ਮਾਰਗ ’ਤੇ ਧਰਨਾ ਦੇਣ ਸੰਬੰਧੀ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤਾਂ ਜੋ ਕਿਸਾਨਾਂ, ਮਜਦੂਰਾਂ ਨੂੰ ਧਰਨੇ ਸੰਬੰਧੀ ਲਾਮਬੰਦ ਕੀਤਾ ਜਾ ਸਕੇ । ਧਰਨੇ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਰਾਵੀ ਦਰਿਆ ਅੰਦਰ ਵੱਡੀ ਮਾਤਰਾ ਵਿਚ ਪਾਣੀ ਆਉਣ ਨਾਲ ਖੇਤਰ ਵਿਚ ਹੜ੍ਹਾਂ ਦੀ ਵੱਡੀ ਮਾਰ ਪਈ ਸੀ । ਪੰਜਾਬ ਸਰਕਾਰ ਵਲੋਂ ਫ਼ਸਲ ਲਈ 20 ਹਜਾਰ ਰੁਪਏ ਪ੍ਰਤੀ ਏਕੜ ਤੇ ਇਸੇ ਤਰ੍ਹਾਂ ਪਸ਼ੂਆਂ ਤੇ ਘਰਾਂ ਦੇ ਨੁਕਸਾਨ ਲਈ ਮੁਆਵਜੇ ਦਾ ਐਲਾਨ ਕੀਤਾ ਸੀ ਪਰ ਇਕ ਸਾਲ ਬੀਤ ਜਾਣ ਪਿੱਛੋਂ ਵੀ ਖੇਤਰ ਦੇ ਵੱਡੀ ਗਿਣਤੀ ‘ਚ ਲੋਕਾਂ ਨੂੰ ਮੁਆਵਜਾ ਨਹੀਂ ਮਿਲਿਆ। ਜਥੇਬੰਦੀ ਵਲੋਂ ਕਸਬਾ ਗੱਗੋਮਾਹਲ ਵਿਖੇ ਖੇਤਰ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਮੁਆਵਜੇ ਸੰਬੰਧੀ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਮੁਤਾਬਿਕ 13 ਅਗਸਤ ਨੂੰ ਐੱਸ.ਡੀ.ਐੱਮ. ਅਜਨਾਲਾ ਦੇ ਦਫਤਰ ਸਾਹਮਣੇ ਮੁੱਖ ਮਾਰਗ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਦੀ ਲਾਮਬੰਦੀ ਸੰਬੰਧੀ ਜਥੇਬੰਦੀ ਵਲੋਂ ਮਲਕਪੁਰ, ਲੱਖੂਵਾਲ, ਥੋਬਾ, ਪੰਜ ਗਰਾਈਆਂ ਵਾਹਲਾ, ਜੱਟਾ, ਕੋਟ ਗੁਰਬਖਸ਼, ਕੱਲੋਮਾਹਲ, ਚਾੜਪੁਰ, ਧੰਗਈ ਸਮੇਤ ਕਈ ਪਿੰਡਾਂ ਵਿਚ ਮੀਟਿੰਗਾਂ ਕਰਕੇ ਕਿਸਾਨਾਂ ਮਜਦੂਰਾਂ ਨੂੰ ਧਰਨੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੀ ਗਿਣਤੀ ਵਿਚ ਇਕੱਠ ਕਰਕੇ ਪ੍ਰਸ਼ਾਸਨ ਨੂੰ ਮੁਆਵਜਾ ਦੇਣ ਲਈ ਮਜਬੂਰ ਕੀਤਾ ਜਾ ਸਕੇ। ਇਸ ਸਮੇਂ ਉਨ੍ਹਾਂ ਨਾਲ ਬਘੇਲ ਸਿੰਘ ਕੋਟਮੁਗਲ, ਹੀਰਾ ਸਿੰਘ ਚੱਕ ਸਕੰਦਰ, ਪ੍ਰਗਟ ਸਿੰਘ ਚਾੜਪੁਰ, ਜਸਪਾਲ ਸਿੰਘ ਧੰਗਈ, ਚਰਨਜੀਤ ਸਿੰਘ, ਹਰਜੀਤ ਸਿੰਘ ਮਲਕਪੁਰ, ਜਸਬੀਰ ਸਿੰਘ ਧੰਗਈ, ਗੁਰਿੰਦਰਬੀਰ ਸਿੰਘ, ਕੁਲਵੰਤ ਸਿੰਘ ਬਾਬਾ ਪੇਂਟਰ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ ਫੌਜੀ, ਪ੍ਰਿਥਵੀਪਾਲ ਸਿੰਘ ਥੋਬਾ, ਮੋਹਨ ਸਿੰਘ ਪੈੜੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ, ਮਜਦੂਰ ਤੇ ਕਿਸਾਨ ਬੀਬੀਆਂ, ਨੌਜਵਾਨਾ ਨੇ ਮੀਟਿੰਗਾਂ ਵਿਚ ਭਾਗ ਲਿਆ।