05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਬਜ਼ੀ ਮੰਡੀ ਵੱਲ੍ਹਾ ਵਿਖੇ ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਵਲੋਂ ਕਮਿਸ਼ਨਰ ਨਗਰ ਨਿਗਮ ਨਾਲ ਮਿਲਣੀ

ਨਵਾਂ ਪਿੰਡ, 5 ਅਗਸਤ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਸਾਫ਼-ਸਫ਼ਾਈ ਨੂੰ ਲੈ ਕੇ ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਦੇ ਵਫਦ ਵਲੋਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਦੀ ਅਗਵਾਈ ਹੇਠ ਬਿਕਰਮਜੀਤ ਸਿੰਘ ਸ਼ੇਰਗਿੱਲ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨਾਲ ਮਿਲਣੀ ਕੀਤੀ ਗਈ। ਇਸ ਸੰਬੰਧੀ ਪ੍ਰਧਾਨ ਬੱਤਰਾ ਤੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਨੇ ‘ਅਜੀਤ’ ਨੂੰ ਦੱਸਿਆ ਕਿ ਮੰਡੀ ਵਿਖੇ ਪਾਣੀ ਦੀ ਨਿਕਾਸੀ ਵਿਸ਼ੇਸ਼ ਕਰ ਬਰਸਾਤਾਂ ਦੇ ਦਿਨਾਂ ‘ਚ ਸਾਫ਼ -ਸਫ਼ਾਈ ਦੇ ਢੁਕਵੇਂ ਪ੍ਰਬੰਧਾਂ ਦੇ ਹੋਣ ਕਾਰਨ ਮੰਡੀ ‘ਚ ਇਕੱਠੇ ਹੁੰਦੇ ਗੰਦੇ ਪਾਣੀ ਤੇ ਗੰਦਗੀ ਦੇ ਢੇਰਾਂ ‘ਤੇ ਪੈਦਾ ਹੁੰਦੇ ਮੱਛਰਾਂ ਤੋਂ ਹੋਣ ਵਾਲੀਆਂ ਸੰਭਾਵਿਤ ਭਿਆਨਕ ਬੀਮਾਰੀਆਂ ਜਿਨ੍ਹਾਂ ‘ਚ ਮੁੱਖ ਡੇਂਗੂ, ਮਲੇਰੀਆ, ਟਾਈਫਾਈਡ ਬੁਖਾਰ ਤੇ ਹੈਜਾ ਆਦਿ ਦੀ ਰੋਕਥਾਮ ਲਈ ਇੱਥੇ ਸਾਫ਼-ਸਫ਼ਾਈ ਕਰਵਾਉਣ ਦੀ ਕਮਿਸ਼ਨਰ ਕੋਲ ਮੰਗ ਰੱਖੀ ਗਈ, ਜਿਸ ‘ਤੇ ਉਨ੍ਹਾਂ ਨੇ ਹਮਦਰਦੀ ਪੂਰਵਕ ਉਨ੍ਹਾਂ ਦੀ ਮੰਗ ‘ਤੇ ਤੁਰੰਤ ਨਿਗਮ ਸਫ਼ਾਈ ਕਰਮੀਆਂ ਨੂੰ ਮੰਡੀ ਵਿਖੇ ਹਰ ਰੋਜ਼ ਸਵੇਰੇ 11:30 ਵਜੇ ਸਫ਼ਾਈ ਤੇ ਮੱਛਰ ਨਿਰੋਧਕ ਦਵਾਈਆਂ ਦੀ ਸਪਰੇਅ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।

Ad Position 21
No active advertisement
ਕਮਿਸ਼ਨਰ ਨਗਰ ਨਿਗਮ ਵਲੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਸਾਫ਼-ਸਫ਼ਾਈ ਦੀ ਕਰਵਾਈ ਗਈ ਸ਼ੁਰੂਆਤ ਮੌਕੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਤੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਆਦਿ। ਤਸਵੀਰ : ਜਸਪਾਲ ਸਿੰਘ 06-08-2026
ਨਵਾਂ ਪਿੰਡ, 5 ਅਗਸਤ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਸਾਫ਼-ਸਫ਼ਾਈ ਨੂੰ ਲੈ ਕੇ ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਦੇ ਵਫਦ ਵਲੋਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਦੀ ਅਗਵਾਈ ਹੇਠ ਬਿਕਰਮਜੀਤ ਸਿੰਘ ਸ਼ੇਰਗਿੱਲ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨਾਲ ਮਿਲਣੀ ਕੀਤੀ ਗਈ। ਇਸ ਸੰਬੰਧੀ ਪ੍ਰਧਾਨ ਬੱਤਰਾ ਤੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਨੇ ‘ਅਜੀਤ’ ਨੂੰ ਦੱਸਿਆ ਕਿ ਮੰਡੀ ਵਿਖੇ ਪਾਣੀ ਦੀ ਨਿਕਾਸੀ ਵਿਸ਼ੇਸ਼ ਕਰ ਬਰਸਾਤਾਂ ਦੇ ਦਿਨਾਂ ‘ਚ ਸਾਫ਼ -ਸਫ਼ਾਈ ਦੇ ਢੁਕਵੇਂ ਪ੍ਰਬੰਧਾਂ ਦੇ ਹੋਣ ਕਾਰਨ ਮੰਡੀ ‘ਚ ਇਕੱਠੇ ਹੁੰਦੇ ਗੰਦੇ ਪਾਣੀ ਤੇ ਗੰਦਗੀ ਦੇ ਢੇਰਾਂ ‘ਤੇ ਪੈਦਾ ਹੁੰਦੇ ਮੱਛਰਾਂ ਤੋਂ ਹੋਣ ਵਾਲੀਆਂ ਸੰਭਾਵਿਤ ਭਿਆਨਕ ਬੀਮਾਰੀਆਂ ਜਿਨ੍ਹਾਂ ‘ਚ ਮੁੱਖ ਡੇਂਗੂ, ਮਲੇਰੀਆ, ਟਾਈਫਾਈਡ ਬੁਖਾਰ ਤੇ ਹੈਜਾ ਆਦਿ ਦੀ ਰੋਕਥਾਮ ਲਈ ਇੱਥੇ ਸਾਫ਼-ਸਫ਼ਾਈ ਕਰਵਾਉਣ ਦੀ ਕਮਿਸ਼ਨਰ ਕੋਲ ਮੰਗ ਰੱਖੀ ਗਈ, ਜਿਸ ‘ਤੇ ਉਨ੍ਹਾਂ ਨੇ ਹਮਦਰਦੀ ਪੂਰਵਕ ਉਨ੍ਹਾਂ ਦੀ ਮੰਗ ‘ਤੇ ਤੁਰੰਤ ਨਿਗਮ ਸਫ਼ਾਈ ਕਰਮੀਆਂ ਨੂੰ ਮੰਡੀ ਵਿਖੇ ਹਰ ਰੋਜ਼ ਸਵੇਰੇ 11:30 ਵਜੇ ਸਫ਼ਾਈ ਤੇ ਮੱਛਰ ਨਿਰੋਧਕ ਦਵਾਈਆਂ ਦੀ ਸਪਰੇਅ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਦੀਆਂ ਹਦਾਇਤਾਂ ‘ਤੇ ਅੱਜ ਮੰਡੀ ਵਿਖੇ ਪਹੁੰਚੇ ਸਫ਼ਾਈ ਕਰਮੀਆਂ ਵਲੋਂ ਮੰਡੀ ਦੇ ਅੰਦਰ ਫੌਗਿੰਗ ਤੇ ਇਕੱਠੇ ਹੋਏ ਮੀਂਹ ਦੇ ਪਾਣੀ ‘ਚ ਦਵਾਈ ਪਾਈ ਗਈ । ਇਸ ਮੌਕੇ ਚੇਅਰਮੈਨ ਰਾਜਦੀਪ ਸਿੰਘ ਉੱਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ, ਬਿੱਲਾ ਨਿਜ਼ਾਮਪੁਰ ਤੇ ਪ੍ਰਭਜੀਤ ਸਿੰਘ ਬੱਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਐੱਸ.ਡੀ.ਐੱਮ. ਅਜਨਾਲਾ ਦਫ਼ਤਰ ਸਾਹਮਣੇ ਧਰਨੇ ਸੰਬੰਧੀ ਭਾਕਿਯੂ ਏਕਤਾ ਵਲੋਂ ਮੀਟਿੰਗਾਂ
Ad Position 24
No active advertisement