ਪਿੰਡ ਕੱਥੂਨੰਗਲ ਖੁਰਦ ’ਚ ਬਿਜਲੀ ਦੀ ਪੁਰਾਣੀ ਸਮੱਸਿਆ ਨੂੰ ਕੀਤਾ ਹੱਲ
ਪਿੰਡ ਵਾਸੀਆਂ ਹਲਕਾ ਇੰਚਾਰਜ ਮਜੀਠਾ ਤਲਬੀਰ ਗਿੱਲ ਦਾ ਕੀਤਾ ਧੰਨਵਾਦ ਕੱਥੂਨੰਗਲ, 6 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਪਿੰਡ ਕੱਥੂਨੰਗਲ ਖੁਰਦ ਵਿਚ ਪਿਛਲੇ 20 ਸਾਲਾਂ ਤੋਂ ਬਿਜਲੀ ਦੀ ਲਟਕਦੀ ਆ ਰਹੀ ਪੁਰਾਣੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹੱਲ ਕਰਵਾ ਕੇ ਦਿੱਤਾ ਗਿਆ, ਜਿਸ ਦੌਰਾਨ ਸਾਰੇ ਪਿੰਡ ਵਾਸੀ ਕੱਥੂਨੰਗਲ ਖੁਰਦ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ । ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪਹਿਲ ਦੇ ਆਧਾਰ ਤੇ ਤੀਜਾ ਟਰਾਂਸਫਾਰਮਰ ਲਗਵਾ ਕੇ ਦਿੱਤਾ ਗਿਆ ਹੈ, ਜਿਸ ਵਿਚ ਜੇ.
ਪਿੰਡ ਵਾਸੀਆਂ ਹਲਕਾ ਇੰਚਾਰਜ ਮਜੀਠਾ ਤਲਬੀਰ ਗਿੱਲ ਦਾ ਕੀਤਾ ਧੰਨਵਾਦ ਕੱਥੂਨੰਗਲ, 6 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਪਿੰਡ ਕੱਥੂਨੰਗਲ ਖੁਰਦ ਵਿਚ ਪਿਛਲੇ 20 ਸਾਲਾਂ ਤੋਂ ਬਿਜਲੀ ਦੀ ਲਟਕਦੀ ਆ ਰਹੀ ਪੁਰਾਣੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹੱਲ ਕਰਵਾ ਕੇ ਦਿੱਤਾ ਗਿਆ, ਜਿਸ ਦੌਰਾਨ ਸਾਰੇ ਪਿੰਡ ਵਾਸੀ ਕੱਥੂਨੰਗਲ ਖੁਰਦ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ । ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪਹਿਲ ਦੇ ਆਧਾਰ ਤੇ ਤੀਜਾ ਟਰਾਂਸਫਾਰਮਰ ਲਗਵਾ ਕੇ ਦਿੱਤਾ ਗਿਆ ਹੈ, ਜਿਸ ਵਿਚ ਜੇ.ਈ. ਸੁਖਬੀਰ ਸਿੰਘ ਅਤੇ ਐਕਸੀਅਨ ਸ਼ਰਮਾ ਦਾ ਵੀ ਬਹੁਤ ਸਹਿਯੋਗ ਰਿਹਾ। ਇਸ ਮੌਕੇ ਪਿੰਡ ਵਾਸੀਆਂ ਵਿਚ ਸਾਬਕਾ ਥਾਣੇਦਾਰ ਹਰਜਿੰਦਰ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ, ਮੈਂਬਰ ਨਰਿੰਦਰ ਸਿੰਘ, ਮੈਂਬਰ ਪ੍ਰੇਮ ਮਸੀਹ, ਮੈਂਬਰ ਸਤਪਾਲ ਸਿੰਘ, ਸਾਬਕਾ ਮੈਂਬਰ ਸਰਬਜੀਤ ਸਿੰਘ, ਨਿਸ਼ਾਨ ਸਿੰਘ, ਜਸਮੇਲ ਸਿੰਘ, ਸਤਪਾਲ ਸਿੰਘ ਲਾਲੀ, ਜਗਬੀਰ ਸਿੰਘ, ਪ੍ਰਗਟ ਸਿੰਘ, ਬਲਦੇਵ ਸਿੰਘ, ਐਸ. ਸੀ. ਪ੍ਰਧਾਨ ਰਜਿੰਦਰ ਸਿੰਘ ਚੌਧਰੀ, ਰਿੰਕੂ, ਗੁਰਮੀਤ ਸਿੰਘ, ਸੁਖਬੀਰ ਸਿੰਘ, ਗੁਰਬਾਜ ਸਿੰਘ, ਸਾਬਕਾ ਫੌਜੀ ਗੁਰਮੇਜ ਸਿੰਘ, ਦਿਲਬਾਗ ਸਿੰਘ, ਸਾਬੀ, ਵਰਿੰਦਰ ਸਿੰਘ, ਗੁਰਮੇਜ ਸਿੰਘ ਹੈਪੀ ਰੂਪੋਵਾਲੀ ਆਦਿ ਆਗੂ ਹਾਜ਼ਰ ਸਨ।