ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸਾਵਣ ਕਵੀ ਦਰਬਾਰ ਭਲਕੇ
ਰਾਮ ਤੀਰਥ, 7 ਅਗਸਤ (ਧਰਵਿੰਦਰ ਸਿੰਘ ਔਲਖ) - ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮ੍ਰਿਤਸਰ ਵਲੋਂ ਸਾਵਣ ਕਵੀ ਦਰਬਾਰ 9 ਅਗਸਤ (ਐਤਵਾਰ) ਨੂੰ ਦੁਪਹਿਰ 1 ਵਜੇ ਪਿੰਡ ਸਾਰੰਗੜਾ ਵਿਖੇ ਉੱਘੇ ਲੇਖਕ ਬਲਦੇਵ ਸਿੰਘ ਕੰਬੋ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਾਹਿਤਕ ਸਮਾਗਮ ਵਿਚ ਸਿਹਤ ਵਿਭਾਗ ਪੰਜਾਬ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਰਾਮ ਤੀਰਥ, 7 ਅਗਸਤ (ਧਰਵਿੰਦਰ ਸਿੰਘ ਔਲਖ) - ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮ੍ਰਿਤਸਰ ਵਲੋਂ ਸਾਵਣ ਕਵੀ ਦਰਬਾਰ 9 ਅਗਸਤ (ਐਤਵਾਰ) ਨੂੰ ਦੁਪਹਿਰ 1 ਵਜੇ ਪਿੰਡ ਸਾਰੰਗੜਾ ਵਿਖੇ ਉੱਘੇ ਲੇਖਕ ਬਲਦੇਵ ਸਿੰਘ ਕੰਬੋ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਾਹਿਤਕ ਸਮਾਗਮ ਵਿਚ ਸਿਹਤ ਵਿਭਾਗ ਪੰਜਾਬ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਸਤਨਾਮ ਸਿੰਘ ਜੱਸੜ ਅਤੇ ਪ੍ਰਗਟ ਸਿੰਘ ਔਲਖ ਨੇ ਦੱਸਿਆ ਕਿ ਸਾਵਣ ਕਵੀ ਦਰਬਾਰ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੀਆਂ। ਇਨ੍ਹਾਂ ਵਿਚ ਪ੍ਰਮੁੱਖ ਕਹਾਣੀਕਾਰ ਮੁਖਤਾਰ ਗਿੱਲ, ‘ਲੋਅ’ ਮੈਗਜ਼ੀਨ ਦੇ ਸੰਪਾਦਕ ਹਰਮੀਤ ਆਰਟਿਸਟ, ‘ਮੇਘਲਾ’ ਦੇ ਸੰਪਾਦਕ ਜਤਿੰਦਰ ਸਿੰਘ ਔਲਖ, ਸੁਲਤਾਨ ਭਾਰਤੀ, ਸੁਰਿੰਦਰ ਸਿੰਘ ਚੋਹਕਾ, ਨਿਰੰਜਨ ਸਿੰਘ ਗਿੱਲ, ਸੁਖਬੀਰ ਸਿੰਘ ਭੁੱਲਰ, ਬਟਾਲਾ ਤੋਂ ਰਮੇਸ਼ ਕੁਮਾਰ ਜਾਨੂੰ, ਓਮ ਪ੍ਰਕਾਸ਼ ਭਗਤ, ਡਾ. ਅਮਰਜੀਤ ਸਿੰਘ ਗਿੱਲ, ਹਰਜੀਤ ਕੌਰ ਔਲਖ, ਤਰਨ ਤਾਰਨ ਤੋਂ ਹਰਦਰਸ਼ਨ ਸਿੰਘ ਕਮਲ ਅਤੇ ਮਨਦੀਪ ਸਿੰਘ ਰਾਜਨ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਾਹਿਤਕਾਰ, ਕਵੀ ਅਤੇ ਬੁੱਧੀਜੀਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਾਵਣ ਰੁੱਤ, ਲੋਕ-ਸੱਭਿਆਚਾਰ, ਸਮਕਾਲੀ ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਤ ਕਵਿਤਾਵਾਂ ਅਤੇ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਸਭਾ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।