ਮੱਝੂਪੁਰਾ ਵਿਖੇ ਪਿੰਡ ਵਾਸੀਆਂ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਪ੍ਰਬੰਧਕਾਂ ਵਿਚ ਹੋਣ ਜਾ ਰਿਹਾ ਵੱਡਾ ਟਕਰਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਟਾਲਿਆ
ਚੇਤਨਪੁਰਾ, 7 ਅਗਸਤ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਮੱਝੂਪੁਰਾ ਵਿਖੇ ਬੱਸ ਅੱਡੇ ‘ਤੇ ਬਣੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਅੱਜ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਬੀਤੇ ਕੱਲ੍ਹ ਪਿੰਡ ਵਾਸੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਦਿੱਤੀ ਦਰਖਾਸਤ ਵਿਚ ਕਿਹਾ ਗਿਆ ਸੀ ਕਿ ਉਕਤ ਗੁਰਦੁਆਰਾ ਸਾਹਿਬ ਵਿਚ ਉਚਿਤ ਪ੍ਰਬੰਧ ਨਾ ਹੋਣ ਤੇ ਨਾ ਹੀ ਕੋਈ ਗ੍ਰੰਥੀ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ, ਭਾਈ ਮਨਦੀਪ ਸਿੰਘ ਝੰਡੇਰ ਤੇ ਹੋਰ ਮੁਲਾਜ਼ਮਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਬਣੀ ਪਾਲਕੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਿਰਧ ਹਾਲਤ ਵਿਚ ਆਪਣੇ ਨਾਲ ਲੈ ਗਏ। ਉਪਰੰਤ ਅੱਜ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਵਿੰਦਰ ਸਿੰਘ ਸਾਬੀ ਵਲੋਂ ਨਿਹੰਗ ਸਿੰਘ ਭਾਈ ਬਲਦੇਵ ਸਿੰਘ ਵੱਲਾ ਤਰਨਾ ਦਲ ਤੇ ਹੋਰ ਵੱਡੀ ਗਿਣਤੀ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਤੇ ਗੁਰੂ ਸਾਹਿਬ ਜੀ ਦੀ ਬੀੜ ਦੀ ਮੰਗ ਕੀਤੀ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਮੰਨ ਲਈ ਗਈ ਤੇ ਪਾਲਕੀ ਤਾਂ ਉਸੇ ਵੇਲੇ ਵਾਪਸ ਮੰਗਵਾ ਲਈ ਪਰ ਗੁਰੂ ਸਾਹਿਬ ਦੀ ਬੀੜ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ।
ਮ
ਮੱਝੂਪੁਰਾ ਵਿਖੇ ਪਿੰਡ ਵਾਸੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿਚਕਾਰ ਹੋਏ ਟਕਰਾਅ ਦੌਰਾਨ ਸਮਝੌਤਾ ਕਰਵਾਉਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ, ਗੁਰਦੁਆਰਾ ਸਾਹਿਬ ਵਿਚੇ ਖੜ੍ਹੀ ਪਾਲਕੀ ਸਾਹਿਬ ਵਾਪਸ ਲੈ ਕੇ ਆਉਂਦੇ ਹੋਏ । ਤਸਵੀਰਾਂ: ਮਹਾਂਬੀਰ ਸਿੰਘ ਗਿੱਲ
08-08-2026
ਚੇਤਨਪੁਰਾ, 7 ਅਗਸਤ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਮੱਝੂਪੁਰਾ ਵਿਖੇ ਬੱਸ ਅੱਡੇ ‘ਤੇ ਬਣੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਅੱਜ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਬੀਤੇ ਕੱਲ੍ਹ ਪਿੰਡ ਵਾਸੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਦਿੱਤੀ ਦਰਖਾਸਤ ਵਿਚ ਕਿਹਾ ਗਿਆ ਸੀ ਕਿ ਉਕਤ ਗੁਰਦੁਆਰਾ ਸਾਹਿਬ ਵਿਚ ਉਚਿਤ ਪ੍ਰਬੰਧ ਨਾ ਹੋਣ ਤੇ ਨਾ ਹੀ ਕੋਈ ਗ੍ਰੰਥੀ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ, ਭਾਈ ਮਨਦੀਪ ਸਿੰਘ ਝੰਡੇਰ ਤੇ ਹੋਰ ਮੁਲਾਜ਼ਮਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਬਣੀ ਪਾਲਕੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਿਰਧ ਹਾਲਤ ਵਿਚ ਆਪਣੇ ਨਾਲ ਲੈ ਗਏ। ਉਪਰੰਤ ਅੱਜ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਵਿੰਦਰ ਸਿੰਘ ਸਾਬੀ ਵਲੋਂ ਨਿਹੰਗ ਸਿੰਘ ਭਾਈ ਬਲਦੇਵ ਸਿੰਘ ਵੱਲਾ ਤਰਨਾ ਦਲ ਤੇ ਹੋਰ ਵੱਡੀ ਗਿਣਤੀ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਤੇ ਗੁਰੂ ਸਾਹਿਬ ਜੀ ਦੀ ਬੀੜ ਦੀ ਮੰਗ ਕੀਤੀ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਮੰਨ ਲਈ ਗਈ ਤੇ ਪਾਲਕੀ ਤਾਂ ਉਸੇ ਵੇਲੇ ਵਾਪਸ ਮੰਗਵਾ ਲਈ ਪਰ ਗੁਰੂ ਸਾਹਿਬ ਦੀ ਬੀੜ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪਹੁੰਚੇ ਪਿੰਡ ਮੱਝੂਪੁਰਾ ਦੇ ਕੁਝ ਵਿਅਕਤੀ ਭਾਈ ਜਗਤਾਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਜਿੰਦਾ ਤੇ ਹੋਰਾਂ ਵਿਅਕਤੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਪਿੰਡ ਵਲੋਂ ਕਈ ਸਾਲ ਕੇਸ ਚੱਲਿਆ ਤੇ ਉਹ ਕੇਸ ਪਿੰਡ ਦੇ ਹੱਕ ਵਿਚ ਵੀ ਹੋ ਗਿਆ ਪਰ ਗੁਰਦੁਆਰਾ ਸਾਹਿਬ ਦੇ ਕਬਜ਼ਾ ਗੁਰਵਿੰਦਰ ਬੀਰ ਸਿੰਘ ਸਾਬੀ ਹੋਣਾ ਦੇ ਪਰਿਵਾਰ ਦਾ ਹੀ ਰਿਹਾ ਪਿੰਡ ਦੇ ਉਕਤ ਵਿਅਕਤੀਆਂ ਵਲੋਂ ਅੱਜ ਨਿਹੰਗ ਸਿੰਘ ਅੱਗੇ ਰੱਖੀ ਬੱਸ ਅੱਡਾ ਬਣਾਉਣ ਦੀ ਮੰਗ ਵੀ ਨਿਹੰਗ ਸਿੰਘਾਂ ਜਥੇਬੰਦੀਆਂ ਵਲੋਂ ਪ੍ਰਵਾਨ ਕਰ ਲਈ ਤੇ ਮਾਮਲਾ ਹੱਲ ਹੋਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਬਾਬਾ ਪ੍ਰਗਟ ਸਿੰਘ, ਬਾਬਾ ਸਤਨਾਮ ਸਿੰਘ ਖਾਪੜ ਖੇੜੀ, ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਨਿੰਦਰ ਸਿੰਘ, ਬਾਬਾ ਰਘਬੀਰ ਸਿੰਘ, ਬਾਬਾ ਸੁਖਪਾਲ ਸਿੰਘ ਮਜੀਠਾ, ਬਾਬਾ ਜੋਗਾ ਸਿੰਘ ਸਿਆਲਕਾ, ਬਾਬਾ ਪ੍ਰੀਤਮ ਸਿੰਘ, ਬਾਬਾ ਸੰਤੋਖ ਸਿੰਘ ਗੁਮਟਾਲਾ, ਸ਼ਿਵ ਕੁਮਾਰ, ਰਮੇਸ਼ ਬੰਟੀ ਕੌਂਸਲਰ , ਹਰਜਿੰਦਰ ਸਿੰਘ ਸੋਹੀ ਤਰਨਾ ਦਲ ਤੇ ਹੋਰ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।