08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਵਲੋਂ ਮੇਲੇ ’ਚ ਲਗਾਇਆ ਖੂਨਦਾਨ ਕੈਂਪ ਕਾਂਗਰਸ ਸਰਕਾਰ ਆਉਣ ’ਤੇ ਰਾਵੀ ’ਚੋਂ ਨਾਜਾਇਜ਼ ਮਾਇਨਿੰਗ ਦਾ ਹਿਸਾਬ ਲਿਆ ਜਾਵੇਗਾ-ਹਰਪ੍ਰਤਾਪ

ਗੱਗੋਮਾਹਲ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪਿੰਡ ਡਿਆਲ ਭੱਟੀ ਵਿਖੇ ਅਮਨਦੀਪ ਸਿੰਘ, ਪਰਿਵਰਤਨ ਸਿੰਘ ਦੇ ਗ੍ਰਹਿ ਵਿਖੇ ਇਕ ਭਰਵੀਂ ਮੀਟਿੰਗ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਬੋਲਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ’ਚ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਕੀਤਾ ਹੈ, ਉਸਦੀ ਭਰਪਾਈ ਨਹੀਂ ਕੀਤੀ ਜਾ ਸਕਦੀ । ਪਿੰਡਾਂ ਅੰਦਰ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਦੋਂ ਕਿ ਮੁੱਖ ਮੰਤਰੀ ਪੰਜਾਬ ਪੰਜਾਬੀਆਂ ਨੂੰ ਚੁਟਕਲੇ ਸੁਣਾ ਕੇ ਕੰਮ ਸਾਰ ਰਹੇ ਹਨ ।

Ad Position 21
No active advertisement
ਅਜੀਤ ਡੈਸਕ 09-08-2026
ਗੱਗੋਮਾਹਲ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪਿੰਡ ਡਿਆਲ ਭੱਟੀ ਵਿਖੇ ਅਮਨਦੀਪ ਸਿੰਘ, ਪਰਿਵਰਤਨ ਸਿੰਘ ਦੇ ਗ੍ਰਹਿ ਵਿਖੇ ਇਕ ਭਰਵੀਂ ਮੀਟਿੰਗ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਬੋਲਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ’ਚ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਕੀਤਾ ਹੈ, ਉਸਦੀ ਭਰਪਾਈ ਨਹੀਂ ਕੀਤੀ ਜਾ ਸਕਦੀ । ਪਿੰਡਾਂ ਅੰਦਰ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਦੋਂ ਕਿ ਮੁੱਖ ਮੰਤਰੀ ਪੰਜਾਬ ਪੰਜਾਬੀਆਂ ਨੂੰ ਚੁਟਕਲੇ ਸੁਣਾ ਕੇ ਕੰਮ ਸਾਰ ਰਹੇ ਹਨ । ਪਿਛਲੇ ਸਾਲ ਆਏ ਹੜ੍ਹਾਂ ਦੇ ਮੁਆਵਜੇ ਤੋਂ 70 ਫੀਸਦੀ ਕਿਸਾਨ ਵਾਂਝੇ ਹਨ ਜਦੋਂ ਕਿ ਹਲਕਾ ਵਿਧਾਇਕ ਦੇ ਚਹੇਤੇ ਮੁਆਵਜ਼ੇ ਦੇ ਨਾਂ ਤੇ ਵੱਡੀਆਂ ਲੁੱਟਾਂ ਕਰ ਚੁੱਕੇ ਹਨ। ਅਜਨਾਲਾ ਨੇ ਇਹ ਵੀ ਕਿਹਾ ਕਿ ਰਾਵੀ ਦਰਿਆ ਵਿਚੋਂ ਨਾਜਾਇਜ਼ ਤੌਰ ‘ਤੇ ਹੋਈ ਮਾਇਨਿੰਗ ਦਾ ਕਾਂਗਰਸ ਸਰਕਾਰ ਆਉਣ ’ਤੇ ਹਿਸਾਬ ਲਿਆ ਜਾਵੇਗਾ ਕਿ ਇਸ ਵਿਚ ਕਰੋੜਾਂ ਰੁਪਏ ਦੀ ਲੁੱਟ ਕਿਸ ਨੇ ਕੀਤੀ ਹੈ । ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਚੇਅਰਮੈਨ ਹਰਪਾਲ ਸਿੰਘ ਖਾਨੋਵਾਲ, ਇਕਬਾਲ ਸਿੰਘ ਖਾਨੋਵਾਲ, ਪ੍ਰਗਟ ਸਿੰਘ ਚਮਿਆਰੀ, ਰੋਹੀ ਦੀਪ ਸਿੰਘ, ਕੈਪਟਨ ਹਰਭਜਨ ਸਿੰਘ, ਵਾਰਿਸ ਮਸੀਹ, ਰਫੀਕ ਮਸੀਹ, ਜਸਬੀਰ ਮਸੀਹ, ਕੰਵਲਜੀਤ ਸਿੰਘ, ਅਵਤਾਰ ਸਿੰਘ, ਸੀਸ਼ੂ ਮਸੀਹ ਤੋ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 70ਵੀਆਂ ਸਕੂਲ ਖੇਡਾਂ ’ਚ ਸ੍ਰੀ ਮਾਤਾ ਗੰਗਾ ਸਕੂਲ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਪ੍ਰੀਤ ਨਗਰ ’ਚ ਨਾਟਕ ‘ਬਲੀ ਤ... ਅਗਲੀ ਖ਼ਬਰ ਐਸ.ਡੀ.ਐਮ. ਅਜਨਾਲਾ ਦੇ ਦਫ਼ਤਰ ਅੱਗੇ ਹੜ੍ਹਾਂ ਦੇ ਮੁਆਵਜੇ ਦੀ ਪ੍ਰਾਪਤੀ ਲਈ ਵੱਡਾ ਸੰਘਰਸ਼ ਵਿਢੇਗੀ-ਉਗਰਾਹਾਂ
Ad Position 24