ਮਾਮਲਾ : ਪੁਲਿਸ ਥਾਣਿਆਂ ’ਚ ਲਟਕਦੇ ਮਸਲਿਆਂ ਦਾ
ਕਿਸਾਨ ਜਥੇਬੰਦੀ ਵੱਲੋਂ ਡੀ.ਐੱਸ.ਪੀ. ਦਫਤਰ ਚੋਗਾਵਾਂ ਦਾ ਘਿਰਾਓ
ਚੋਗਾਵਾਂ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡਾਂ ਵਿਚ ਵੱਧ ਰਹੇ ਨਸ਼ਿਆਂ, ਚੋਰੀਆਂ ਨਾਜਾਇਜ਼ ਪਰਚਿਆਂ ਅਤੇ ਲੋਕਾਂ ਦੇ ਲੰਮੇ ਸਮੇਂ ਤੋਂ ਲੜਕਦੇ ਮਸਲਿਆਂ ਦੇ ਹੱਲ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਅਤੇ ਬਾਬਾ ਸੋਹਣ ਸਿੰਘ ਭਕਨਾ ਵਲੋਂ ਜ਼ਿਲ੍ਹਾ ਆਗੂ ਸਕੱਤਰ ਸਿੰਘ, ਲਖਵਿੰਦਰ ਸਿੰਘ ਡਾਲਾ ਅਤੇ ਬਾਜ ਸਿੰਘ ਸਾਰੰਗੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡੀ. ਐੱਸ.
ਚੋਗਾਵਾਂ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡਾਂ ਵਿਚ ਵੱਧ ਰਹੇ ਨਸ਼ਿਆਂ, ਚੋਰੀਆਂ ਨਾਜਾਇਜ਼ ਪਰਚਿਆਂ ਅਤੇ ਲੋਕਾਂ ਦੇ ਲੰਮੇ ਸਮੇਂ ਤੋਂ ਲੜਕਦੇ ਮਸਲਿਆਂ ਦੇ ਹੱਲ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਅਤੇ ਬਾਬਾ ਸੋਹਣ ਸਿੰਘ ਭਕਨਾ ਵਲੋਂ ਜ਼ਿਲ੍ਹਾ ਆਗੂ ਸਕੱਤਰ ਸਿੰਘ, ਲਖਵਿੰਦਰ ਸਿੰਘ ਡਾਲਾ ਅਤੇ ਬਾਜ ਸਿੰਘ ਸਾਰੰਗੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡੀ.ਐੱਸ.ਪੀ. ਦਫਤਰ ਚੋਗਾਵਾ ਦਾ ਘਿਰਾਓ ਕਰਕੇ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਡੀ.ਐੱਸ.ਪੀ. ਦਫਤਰ ਚੋਗਾਵਾਂ ਅਧੀਨ ਆਉਂਦੇ ਪੁਲਿਸ ਥਾਣਿਆਂ ’ਚ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਲੈ ਕੇ ਡੀ.ਐੱਸ.ਪੀ. ਦਫਤਰ ਦਾ ਘਿਰਾਓ ਕੀਤਾ ਗਿਆ । ਜੇਕਰ ਪੁਲਿਸ ਨੇ ਲੋਕਾਂ ਦੇ ਲਟਕਦੇ ਮਸਲੇ ਹੱਲ ਨਾ ਕੀਤੇ ਤਾਂ ਇਹ ਧਰਨਾ ਇਸੇ ਤਰ੍ਹਾਂ ਦਿਨ ਰਾਤ ਜਾਰੀ ਰਹੇਗਾ । ਇਸ ਮੌਕੇ ਜੋਨ ਚੋਗਾਵਾਂ ਪ੍ਰਧਾਨ ਸ਼ਰਨਜੀਤ ਸਿੰਘ ਬੱਚੀਵਿੰਡ, ਹਰਜੀਤ ਸਿੰਘ ਸ਼ਹੂਰਾ, ਸੁਖਵਿੰਦਰ ਸਿੰਘ ਕੋਲੋਵਾਲ, ਜੋਨ ਲੋਪੋਕੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਨਿਰਮਲ ਸਿੰਘ ਨੂਰਪੁਰ, ਜਸਬੀਰ ਸਿੰਘ ਬਹਿੜਵਾਲ, ਪ੍ਰਗਟ ਸਿੰਘ ਚੋਗਾਵਾਂ, ਬਲਜਿੰਦਰ ਸਿੰਘ, ਜਸਮੀਤ ਸਿੰਘ ਰਾਣੀਆ, ਕੁਲਬੀਰ ਸਿੰਘ ਲੋਪੋਕੇ, ਨਰਿੰਦਰ ਸਿੰਘ ਭਿੱਟੇਵੱਡ, ਦਿਲਬਾਗ ਸਿੰਘ ਭਕਨਾ ਖੁਰਦ ਆਦਿ ਹਾਜ਼ਰ ਸਨ। ਇਸ ਸਬੰਧੀ ਡੀਐੱਸਪੀ ਚੋਗਾਵਾਂ ਜਗਬੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਹਫਤਾ ਪਹਿਲਾਂ ਹੀ ਅਹੁਦਾ ਸੰਭਾਲਿਆ । ਫਿਰ ਵੀ ਉਕਤ ਸਾਰੇ ਮਸਲੇ ਉਨ੍ਹਾਂ ਦੇ ਧਿਆਨ ਵਿਚ ਹਨ ।