ਸੱਟਾਂ ਦੀ ਨਾਰਮਲ ਰਿਪੋਰਟ ਦੇਣ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਵਲੋਂ ਨਾਅਰੇਬਾਜ਼ੀ
ਚੋਗਾਵਾਂ, 12 ਅਗਸਤ (ਗੁਰਵਿੰਦਰ ਸਿੰਘ ਕੁਲਸੀ)-ਸਰਕਾਰੀ ਹਸਪਤਾਲ ਲੋਪੋਕੇ ਵਿਖੇ ਸੱਟਾਂ ਦੀ ਨਾਰਮਲ ਰਿਪੋਰਟ ਦੇਣ ਵਿਰੋਧ ਵਿਚ ਅੱਜ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ, ਸਾਹਿਬ ਸਿੰਘ ਠੱਠੀ ਤੇ ਤਰਸੇਮ ਸਿੰਘ ਦੀ ਅਗਵਾਈ ਹੇਠ ਧਰਨਾ ਲਗਾ ਕੇ ਹਸਪਤਾਲ ਖ਼ਿਲਾਫ਼ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ 12 ਦਿਨ ਪਹਿਲਾਂ ਪਿੰਡ ਮੁਜੱਫਰਪੁਰ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਜਿਸ ਨੂੰ ਪਿੰਡ ਕੋਟਲੀ ਦੋਸੰਧੀ ਦੇ ਕੁਝ ਵਿਅਕਤੀਆਂ ਵਲੋਂ ਪਿੰਡ ਮੁਜੱਫਰਪੁਰ ਵਿਖੇ ਘਰ ਆ ਕੇ ਹਮਲਾ ਕਰਕੇ ਸੱਟਾਂ ਲਗਾ ਦਿੱਤੀਆਂ ਸਨ।
ਚੋਗਾਵਾਂ, 12 ਅਗਸਤ (ਗੁਰਵਿੰਦਰ ਸਿੰਘ ਕੁਲਸੀ)-ਸਰਕਾਰੀ ਹਸਪਤਾਲ ਲੋਪੋਕੇ ਵਿਖੇ ਸੱਟਾਂ ਦੀ ਨਾਰਮਲ ਰਿਪੋਰਟ ਦੇਣ ਵਿਰੋਧ ਵਿਚ ਅੱਜ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ, ਸਾਹਿਬ ਸਿੰਘ ਠੱਠੀ ਤੇ ਤਰਸੇਮ ਸਿੰਘ ਦੀ ਅਗਵਾਈ ਹੇਠ ਧਰਨਾ ਲਗਾ ਕੇ ਹਸਪਤਾਲ ਖ਼ਿਲਾਫ਼ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ 12 ਦਿਨ ਪਹਿਲਾਂ ਪਿੰਡ ਮੁਜੱਫਰਪੁਰ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਜਿਸ ਨੂੰ ਪਿੰਡ ਕੋਟਲੀ ਦੋਸੰਧੀ ਦੇ ਕੁਝ ਵਿਅਕਤੀਆਂ ਵਲੋਂ ਪਿੰਡ ਮੁਜੱਫਰਪੁਰ ਵਿਖੇ ਘਰ ਆ ਕੇ ਹਮਲਾ ਕਰਕੇ ਸੱਟਾਂ ਲਗਾ ਦਿੱਤੀਆਂ ਸਨ। ਉਸ ਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖਲ ਕਰਵਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਐਮ.ਐੱਲ.ਆਰ ਦੀ ਰਿਪੋਰਟ ਨਾਰਮਲ ਦੇ ਦਿੱਤੀ। ਜਦੋਂ ਕਿ ਉਸ ਦੀਆਂ ਸੱਟਾਂ ਵਿਚ ਫਰੈਕਚਰ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰਾਂ ਦੀ ਮਿਲੀਭੁਗਤ ਨਾਲ ਸੁਖਦੇਵ ਸਿੰਘ ਨੂੰ ਗਲਤ ਰਿਪੋਰਟ ਦਿੱਤੀ ਗਈ। ਜਿਸਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਜੇਕਰ ਸੁਖਦੇਵ ਸਿੰਘ ਨੂੰ ਸੱਟਾਂ ਦਾ ਸਹੀ ਰਿਜ਼ਲਟ ਨਾ ਦਿੱਤਾ ਤਾਂ ਜਥੇਬੰਦੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇ। ਇਸ ਮੌਕੇ ਸਤਪਾਲ ਸਿੰਘ, ਸਾਬਾ, ਛਿੰਦਾ ਸਿੰਘ, ਅਮਰਜੀਤ ਸਿੰਘ, ਜਗੀਰ ਸਿੰਘ, ਇੰਦਰ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਜਾਵੇ ਤਾਂ ਜੋ ਬੋਰਡ ਬਿਠਾ ਕੇ ਇਸਦੀ ਜਾਂਚ ਕਰਵਾਈ ਜਾ ਸਕੇ।