14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੈਹਣੀਆਂ ਕੁਹਾਰਾਂ ’ਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਵੇਗੀ-ਵਿਧਾਇਕ ਜਸਵਿੰਦਰ ਰਮਦਾਸ ਮੈਹਣੀਆਂ ਕੁਹਾਰਾਂ ਪੰਚਾਇਤ ਨੂੰ ਵਿਕਾਸ, ਕਾਰਜਾਂ ਲਈ ਦਿੱਤਾ ਚੈੱਕ

ਜੇਠੂਵਾਲ, 13 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਉਣ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਪਿੰਡ ਦੀ ਪੰਚਾਇਤ ਪੂਰੀ ਇਮਾਨਦਾਰੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਹਿੰਦੇ ਅਧੂਰੇ ਵਿਕਾਸ ਕਾਰਜ ਕੰਮ ਕਰਵਾਏ ਕਿਉਂਕਿ ਇਸ ਪਿੰਡ ਨੂੰ ਵਿਕਾਸ ਪੱਖੋਂ ਹਲਕੇ ਦਾ ਮੋਹਰੀ ਪਿੰਡ ਬਣਾਉਣਾ ਮੇਰਾ ਮੁਢਲਾ ਫਰਜ਼ ਬਣਦਾ ਹੈ ।

Ad Position 21
No active advertisement
ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਚੈੱਕ ਦਿੰਦੇ ਹੋਏ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਉਨ੍ਹਾਂ ਨਾਲ ਸਰਪੰਚ ਗੁਰ ਨਿਛੱਤਰ ਕੌਰ, ਮਾਸਟਰ ਗੁਰਮੀਤ ਸਿੰਘ, ਪੰਚ ਭੁਪਿੰਦਰ ਸਿੰਘ ਤੇ ਹੋਰ ਮੋਹਤਬਰ। ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ 14-08-2026
ਜੇਠੂਵਾਲ, 13 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਉਣ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਪਿੰਡ ਦੀ ਪੰਚਾਇਤ ਪੂਰੀ ਇਮਾਨਦਾਰੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਹਿੰਦੇ ਅਧੂਰੇ ਵਿਕਾਸ ਕਾਰਜ ਕੰਮ ਕਰਵਾਏ ਕਿਉਂਕਿ ਇਸ ਪਿੰਡ ਨੂੰ ਵਿਕਾਸ ਪੱਖੋਂ ਹਲਕੇ ਦਾ ਮੋਹਰੀ ਪਿੰਡ ਬਣਾਉਣਾ ਮੇਰਾ ਮੁਢਲਾ ਫਰਜ਼ ਬਣਦਾ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੇ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਮੈਹਣੀਆਂ ਕੁਹਾਰਾਂ ਵਿਖੇ ਸਰਪੰਚ ਗੁਰ ਨਿਛੱਤਰ ਕੌਰ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਚੈੱਕ ਦੇਣ ਮੌਕੇ ਕੀਤਾ । ਵਿਧਾਇਕ ਰਮਦਾਸ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ’ਚ ਵਿਕਾਸ ਕੰਮ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਹਲਕਾ ਅਟਾਰੀ ਦੇ ਪਿੰਡਾਂ ਵਿਚਲੇ ਵਿਕਾਸ ਕੰਮਾਂ ਲਈ ਵੀ ਪੰਚਾਇਤਾਂ ਨੂੰ ਬਿਨਾਂ ਭੇਦ-ਭਾਵ ਲੱਖਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿਹਾ ਕਿ ਪਿੰਡ ਦੀ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਜੋ ਡਰੇਨ ਦਾ ਪੁਲ ਖਸਤਾ ਹਾਲਤ ਸੀ, ਹੁਣ ਉਸ ਪੁਲ ਨੂੰ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ, ਜੋ ਕਿ ਜਲਦੀ ਹੀ ਤਿਆਰ ਹੋ ਜਾਵੇਗਾ । ਪੰਚਾਇਤ ਮੈਂਬਰਾਂ ਵਲੋਂ ‘ਆਪ’ ਦੇ ਸੀਨੀਅਰ ਆਗੂ ਤੇ ਮਾਸਟਰ ਗੁਰਮੀਤ ਸਿੰਘ ਵਲੋਂ ਵਿਧਾਇਕ ਰਮਦਾਸ ਦਾ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਗੁਰ ਨਿਛੱਤਰ ਕੌਰ, ਮਾਸਟਰ ਗੁਰਮੀਤ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਬਲਕਾਰ ਸਿੰਘ, ਗਿਆਨੀ ਲਖਬੀਰ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਜਸ਼ਨਪ੍ਰੀਤ ਸਿੰਘ, ਪੰਚ ਜਗਤਾਰ ਸਿੰਘ, ਪੰਚ ਨੀਲਮ, ਪੰਚ ਸਰਬਜੀਤ ਕੌਰ, ਸਾਬਕਾ ਸਰਪੰਚ ਕਰਮ ਸਿੰਘ, ਬਲਵੰਤ ਸਿੰਘ ਡੇਰੀ ਵਾਲਾ, ਰਮੇਸ਼ ਕੁਮਾਰ, ਰਸਪਾਲ ਸਿੰਘ, ਜ਼ੈਲ ਸਿੰਘ, ਰਕੇਸ਼ ਕੁਮਾਰ ਸਮੇਤ ਹੋਰ ਮੋਹਤਬਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਰਈਆ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਕਾਰਪੋਰੇਟੋ ਭਾਰਤ ਛੱਡੋ ਦਿਵਸ ਮਨਾਇਆ ਅਗਲੀ ਖ਼ਬਰ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਨ ’ਚ ਰਹੀ ਅਸਫ਼ਲ- ਬਿਕਰਮ ਸਿੰਘ ਮਜੀਠੀਆ ਪਾਰਟੀ ਦੀ ਮਜ਼ਬੂਤੀ ਲਈ ਅਕਾਲੀ ਦ...
Ad Position 24