17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਛਾਪਾ ਰਾਮ ਸਿੰਘ ’ਚ ਭਾਰੀ ਇਕੱਤਰਤਾ

ਨਵਾਂ ਪਿੰਡ, 16 ਅਗਸਤ (ਜਸਪਾਲ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਿੰਡ ਛਾਪਾ ਰਾਮ ਸਿੰਘ ਵਿਖੇ ਸਰਦੂਲ ਸਿੰਘ ਦੇ ਗ੍ਰਹਿ ’ਚ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਦੇ ਨਿਰਦੇਸ਼ਾਂ ’ਤੇ ਹਰਕਮਲਪ੍ਰੀਤ ਸਿੰਘ ਜੰਡ ਜਨਰਲ ਸਕੱਤਰ, ਅੰਮ੍ਰਿਤਸਰ ਦੀ ਅਗਵਾਈ ਹੇਠ ਭਾਰੀ ਜਨ ਇਕੱਤਰਤਾ ਹੋਈ, ਜਿਸ ਨੂੰ ਸਥਾਨਕ ਤੇ ਆਸ-ਪਾਸ ਦੇ ਬੁਲਾਰਿਆਂ ਸੰਬੋਧਨ ਕੀਤਾ। ਇਸ ਮੌਕੇ ਹਰਕਲਮਪ੍ਰੀਤ ਸਿੰਘ ਜੰਡ, ਜੁਗਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਯੂਥ ਵਿੰਗ, ਸੇਵਾਦਾਰ ਹਲਕਾ ਜੰਡਿਆਲਾ ਗੁਰੂ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਮਰੀਕ ਸਿੰਘ ਬਿੱਟਾ ਆਦਿ ਵਲੋਂ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੀ ਸੁੰਗੜ੍ਹਾਈ ਗਈ ਭੂਗੋਲਿਕ ਸਥਿਤੀ, ਇਸਦੇ ਗੰਦਲੇ ਹੋਏ ਪੌਣ- ਪਾਣੀ, ਇਸਦੀ ਰਾਜਧਾਨੀ ਤੇ ਦਰਿਆਈ ਪਾਣੀਆਂ ਤੋਂ ਇਸਦਾ ਹੱਕ ਖੋਹਣ ਅਤੇ ਸਭ ਤੋਂ ਵੱਡਾ ਹਮਲਾ ਇਸਦੀਆਂ ਫ਼ਸਲਾਂ ਤੇ ਨਸਲਾਂ ਨੂੰ ਬਰਬਾਦੀ ਵੱਲ ਧਕੇਲਣ ਦੇ ਜ਼ਿੰਮੇਵਾਰ ਪਿੱਛਲੇ 79 ਸਾਲਾਂ ਤੋਂ ਰਾਜ ਕਰਦੀਆਂ ਕੇਂਦਰ ਸਰਕਾਰਾਂ ਤੇ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਅਕਲੀ-ਭਾਜਪਾ ਗਠਜੋੜ (ਪਹਿਲਾਂ ), ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੀਆਂ ਪੰਜਾਬ ਵਿਰੋਧੀਆਂ ਨੀਤੀਆਂ ਨੂੰ ਦੱਸਿਆ।

Ad Position 21
No active advertisement
ਛਾਪਾ ਰਾਮ ਸਿੰਘ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਇਕੱਤਰਤਾ ਮੌਕੇ ਮੰਚ ’ਤੇ ਬਿਰਾਜਮਾਨ (ਖੱਬੇ) ਜੁਗਰਾਜ ਸਿੰਘ, ਅਮਰੀਕ ਸਿੰਘ ਬਿੱਟਾ, ਸੱਜੇ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ, ਤੇ ਹਾਜ਼ਰੀਨ। ਤਸਵੀਰ : ਜਸਪਾਲ ਸਿੰਘ 17-08-2026
ਨਵਾਂ ਪਿੰਡ, 16 ਅਗਸਤ (ਜਸਪਾਲ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਿੰਡ ਛਾਪਾ ਰਾਮ ਸਿੰਘ ਵਿਖੇ ਸਰਦੂਲ ਸਿੰਘ ਦੇ ਗ੍ਰਹਿ ’ਚ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਦੇ ਨਿਰਦੇਸ਼ਾਂ ’ਤੇ ਹਰਕਮਲਪ੍ਰੀਤ ਸਿੰਘ ਜੰਡ ਜਨਰਲ ਸਕੱਤਰ, ਅੰਮ੍ਰਿਤਸਰ ਦੀ ਅਗਵਾਈ ਹੇਠ ਭਾਰੀ ਜਨ ਇਕੱਤਰਤਾ ਹੋਈ, ਜਿਸ ਨੂੰ ਸਥਾਨਕ ਤੇ ਆਸ-ਪਾਸ ਦੇ ਬੁਲਾਰਿਆਂ ਸੰਬੋਧਨ ਕੀਤਾ। ਇਸ ਮੌਕੇ ਹਰਕਲਮਪ੍ਰੀਤ ਸਿੰਘ ਜੰਡ, ਜੁਗਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਯੂਥ ਵਿੰਗ, ਸੇਵਾਦਾਰ ਹਲਕਾ ਜੰਡਿਆਲਾ ਗੁਰੂ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਮਰੀਕ ਸਿੰਘ ਬਿੱਟਾ ਆਦਿ ਵਲੋਂ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੀ ਸੁੰਗੜ੍ਹਾਈ ਗਈ ਭੂਗੋਲਿਕ ਸਥਿਤੀ, ਇਸਦੇ ਗੰਦਲੇ ਹੋਏ ਪੌਣ- ਪਾਣੀ, ਇਸਦੀ ਰਾਜਧਾਨੀ ਤੇ ਦਰਿਆਈ ਪਾਣੀਆਂ ਤੋਂ ਇਸਦਾ ਹੱਕ ਖੋਹਣ ਅਤੇ ਸਭ ਤੋਂ ਵੱਡਾ ਹਮਲਾ ਇਸਦੀਆਂ ਫ਼ਸਲਾਂ ਤੇ ਨਸਲਾਂ ਨੂੰ ਬਰਬਾਦੀ ਵੱਲ ਧਕੇਲਣ ਦੇ ਜ਼ਿੰਮੇਵਾਰ ਪਿੱਛਲੇ 79 ਸਾਲਾਂ ਤੋਂ ਰਾਜ ਕਰਦੀਆਂ ਕੇਂਦਰ ਸਰਕਾਰਾਂ ਤੇ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਅਕਲੀ-ਭਾਜਪਾ ਗਠਜੋੜ (ਪਹਿਲਾਂ ), ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੀਆਂ ਪੰਜਾਬ ਵਿਰੋਧੀਆਂ ਨੀਤੀਆਂ ਨੂੰ ਦੱਸਿਆ। ਉਨ੍ਹਾਂ ਨੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਰਕਾਰ ਬਣਾਉਣ ਦਾ ਆਵਾਮ ਨੂੰ ਸੁਨੇਹਾ ਦਿੱਤਾ। ਇਸ ਮੌਕੇ ਭਾਈ ਜਰਮਨੀਤ ਸਿੰਘ ਡੱਡੂਆਣਾ, ਮਹਿਲ ਸਿੰਘ, ਹਰਭਿੰਦਰ ਸਿੰਘ, ਮਿਲਖਾ ਸਿੰਘ, ਸਰਦੂਲ ਸਿੰਘ, ਕਵੀ ਰਹਿੰਦਰ ਸਿੰਘ ਅੰਬਸਰੀ, ਖੋਜਕਾਰ ਹਰਜੋਤ ਸਿੰਘ, ਸੁਬੇਗ ਸਿੰਘ, ਜਸਵਿੰਦਰ ਸਿੰਘ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕੌਮੀ ਝੰਡਾ ਲਹਿਰਾਇਆ ਅਗਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਸਤਿੰਦਰ ਸਿੰਘ ਨੇ ਝੰਡਾ ਲਹਿਰਾਇਆ
Ad Position 24