ਦੋਸਤ ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਵਿਚੋਂ ਦੋ ਪੁਲਿਸ ਵਲੋਂ ਕਾਬੂ
ਰਾਮ ਤੀਰਥ, 21 ਅਗਸਤ (ਧਰਵਿੰਦਰ ਸਿੰਘ ਔਲਖ)-ਬਾਬਾ ਮੀਕੇ ਸ਼ਾਹ ਕਾਲੋਨੀ, ਰਾਮ ਤੀਰਥ ਵਾਸੀ ਨੌਜਵਾਨ ਰੇਸ਼ਮ ਸਿੰਘ ਦੇ ਕਤਲ ਦੇ ਮਾਮਲੇ ਵਿਚ ਥਾਣਾ ਕੰਬੋਅ ਦੀ ਪੁਲਿਸ ਨੇ ਨਾਮਜ਼ਦ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਬੀ.
ਘ
ਘਟਨਾ ਸੰਬੰਧੀ ਜਾਣਕਾਰੀ ਦਿੰਦੀ ਹੋਈ ਮ੍ਰਿਤਕ ਦੀ ਮਾਤਾ ਭਜਨ ਕੌਰ ਅਤੇ ਮ੍ਰਿਤਕ ਰੇਸ਼ਮ ਸਿੰਘ ਦੀ ਫਾਈਲ ਤਸਵੀਰ। ਤਸਵੀਰਾਂ : ਧਰਵਿੰਦਰ ਸਿੰਘ ਔਲਖ
22-08-2026
ਰਾਮ ਤੀਰਥ, 21 ਅਗਸਤ (ਧਰਵਿੰਦਰ ਸਿੰਘ ਔਲਖ)-ਬਾਬਾ ਮੀਕੇ ਸ਼ਾਹ ਕਾਲੋਨੀ, ਰਾਮ ਤੀਰਥ ਵਾਸੀ ਨੌਜਵਾਨ ਰੇਸ਼ਮ ਸਿੰਘ ਦੇ ਕਤਲ ਦੇ ਮਾਮਲੇ ਵਿਚ ਥਾਣਾ ਕੰਬੋਅ ਦੀ ਪੁਲਿਸ ਨੇ ਨਾਮਜ਼ਦ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 105 ਅਤੇ 3 (5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੇਸ਼ਮ ਸਿੰਘ ਦੇ ਵੱਡੇ ਭਰਾ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁਰਲਾਲ ਸਿੰਘ ਪੁੱਤਰ ਜਗਤਾਰ ਸਿੰਘ, ਕੁੱਲਾ ਪੁੱਤਰ ਮੀਣਾ ਅਤੇ ਦੇਬਾ ਪੁੱਤਰ ਨਰਮਾ, ਤਿੰਨੇ ਵਾਸੀ ਕਲੇਰ ਰਾਮ ਤੀਰਥ, ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਮ੍ਰਿਤਕ ਦੀ ਮਾਤਾ ਭਜਨ ਕੌਰ ਵਿਧਵਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਰੇਸ਼ਮ ਸਿੰਘ ਆਪਣੇ ਦੋਸਤ ਗੁਰਲਾਲ, ਕੁੱਲਾ ਅਤੇ ਦੇਬਾ ਨਾਲ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਨਹਿਰ ਵਿਚ ਨਹਾਉਣ ਜਾ ਰਹੇ ਹਨ। ਸ਼ਾਮ ਤੱਕ ਰੇਸ਼ਮ ਦੇ ਘਰ ਨਾ ਪਰਤਣ ’ਤੇ ਪਰਿਵਾਰ ਵਲੋਂ ਉਸ ਦੇ ਦੋਸਤਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰੇਸ਼ਮ ਆਪਣੀ ਭੈਣ ਕੋਲ ਚਲਾ ਗਿਆ ਹੈ। ਪਰਿਵਾਰ ਵਲੋਂ ਰਿਸ਼ਤੇਦਾਰਾਂ ਕੋਲ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗਿਆ। ਮਾਤਾ ਨੇ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ ਉਨ੍ਹਾਂ ਰੇਸ਼ਮ ਸਿੰਘ ਦੀ ਲਾਸ਼ ਪਿੰਡ ਧੌਲ ਕਲਾਂ ਨੇੜੇ ਨਹਿਰ ਦੇ ਇਕ ਮੋਘੇ ਵਿਚੋਂ ਬਰਾਮਦ ਕਰਵਾਈ। ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਸੈਨੇਟਰੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪੁੱਤਰ ਨਾਲ ਹੀ ਰਹਿ ਰਹੀ ਸੀ। ਭਜਨ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਕਰੀਬ ਸੱਤ ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਪੰਜ ਸਾਲ ਪਹਿਲਾਂ ਉਸ ਦੇ ਵੱਡੇ ਪੁੱਤਰ ਦਾ ਵੀ ਕਤਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰੇਸ਼ਮ ਸਿੰਘ ਦੇ ਕਤਲ ਦਾ ਕਾਰਨ ਅਜੇ ਤੱਕ ਪਰਿਵਾਰ ਨੂੰ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਪੁਲਿਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਤਲ ਦੇ ਕਾਰਨ ਦਾ ਪਤਾ ਲਗਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।