ਮੇਲੇ ਸਬੰਧੀ ਹਲਕਾ ਬਾਬਾ ਬਕਾਲਾ ਯੂਥ ਅਕਾਲੀ ਦਲ (ਬ) ਦੀ ਅਹਿਮ ਮੀਟਿੰਗ
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਯੂਥ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਗੁਰਜਿੰਦਰ ਸਿੰਘ ਸਰਪੰਚ ਸਠਿਆਲਾ ਹਲਕਾ ਇੰਚਾਰਜ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਦੀ ਰਹਿਨੁਮਾਈ ਹੇਠ ਹੋਈ । ਇਸ ਮੌਕੇ ਹਰਬੀਰ ਸਿੰਘ ਧਾਰੀਵਾਲ ਆਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਉਚੇਚੇ ਤੌਰ ’ਤੇ ਪੁੱਜੇ ।
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਯੂਥ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਗੁਰਜਿੰਦਰ ਸਿੰਘ ਸਰਪੰਚ ਸਠਿਆਲਾ ਹਲਕਾ ਇੰਚਾਰਜ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਦੀ ਰਹਿਨੁਮਾਈ ਹੇਠ ਹੋਈ । ਇਸ ਮੌਕੇ ਹਰਬੀਰ ਸਿੰਘ ਧਾਰੀਵਾਲ ਆਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਉਚੇਚੇ ਤੌਰ ’ਤੇ ਪੁੱਜੇ । ਮੀਟਿੰਗ ’ਚ ਸਮੂਹ ਯੂਥ ਵਰਕਰਾਂ ਨੇ ਵੱਡੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ ਦਿਵਸ’ ਅਤੇ ਰੱਖੜ ਪੁੰਨਿਆ ਮੇਲੇ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਹੋਣ ਜਾ ਰਹੀ ਵਿਸ਼ਾਲ ਕਾਨਫਰੰਸ ਨੂੰ ਵੱਡੇ ਪੱਧਰ ‘ਤੇ ਕਾਮਯਾਬ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਰਣਦੀਪ ਸਿੰਘ ਬੈਲੇ ਨੰਗਲ ਪ੍ਰਧਾਨ ਆਈ.ਟੀ. ਵਿੰਗ, ਬਲਰਾਜ ਸਿੰਘ ਬੁਟਾਰੀ ਸੰਮਤੀ ਮੈਂਬਰ, ਅਵਰਜੋਤ ਸਿੰਘ ਫੇਰੂਮਾਨ ਸਰਕਲ ਪ੍ਰਧਾਨ ਬਿਆਸ, ਜਗਰੂਪ ਸਿੰਘ ਧੂਲਕਾ ਮੈਂਬਰ ਬਲਾਕ ਸੰਮਤੀ, ਸ਼ਮਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ, ਦਲਬੀਰ ਸਿੰਘ ਬਾਬਾ ਬਕਾਲਾ, ਮੰਗਤ ਸਿੰਘ ਸਰਕਲ ਪ੍ਰਧਾਨ, ਜੋਬਨ ਸਿੰਘ ਜਮਾਲਪੁਰ, ਯੁਵਰਾਜ ਸਿੰਘ. ਜਸ਼ਨਪ੍ਰੀਤ ਸਿੰਘ ਪੱਡਾ, ਸਰਬਜੀਤ ਸਿੰਘ ਬਿਅਸ਼ਾਸ, ਹਰਜਿੰਦਰ ਸਿੰਘ ਲਾਡੀ, ਬੁਤਾਲਾ, ਤੇਜਾ ਸਿੰਘ ਵਜ਼ੀਰ ਭੁੱਲਰ ਅਤੇ ਹੋਰ ਹਾਜ਼ਰ ਸਨ । ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਸਮੂਹ ਨੌਜਵਾਨਾਂ ਨੂੰ ਰੱਖੜ ਪੁੰਨਿਆ ਮੌਕੇ ਹੋਣ ਵਾਲੀ ਵਿਸ਼ਾਲ ਅਕਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ’ਚ ਪਹੁੰਚਣ ਲਈ ਸੱਦਾ ਦਿੱਤਾ ।