ਸੇਂਟ ਸੋਲਜ਼ਰ ਦੇ ਵਿਦਿਆਰਥੀਆਂ ਨੇ ਇੰਡੀਅਨ ਟੇਲੈਂਟ ਉਲੰਪੀਆਡ ’ਚ ਮਾਰੀਆਂ ਮੱਲਾਂ
ਅਵਨੀਤ ਕੌਰ ਨੇ ਸਟੇਟ ਟੌਪਰ ਐਵਾਰਡ ਜਿੱਤਿਆ, ਹੋਰਨਾਂ ਵਿਦਿਆਰਥੀਆਂ ਨੇ ਵੀ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਕੀਤੇ ਹਾਸਲ
ਜੰਡਿਆਲਾ ਗੁਰੂ, 22 ਅਗਸਤ (ਅੰਮ੍ਰਿਤ ਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਇੰਡੀਅਨ ਟੇਲੈਂਟ ਉਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੁਕਾਬਲੇ ’ਚ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ ਨੇ ਸਟੇਟ ਟੌਪਰ ਐਵਾਰਡ ਹਾਸਿਲ ਕੀਤਾ ਅਤੇ ਉਸ ਨੂੰ 1000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ।
ਜੰਡਿਆਲਾ ਗੁਰੂ, 22 ਅਗਸਤ (ਅੰਮ੍ਰਿਤ ਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਇੰਡੀਅਨ ਟੇਲੈਂਟ ਉਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੁਕਾਬਲੇ ’ਚ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ ਨੇ ਸਟੇਟ ਟੌਪਰ ਐਵਾਰਡ ਹਾਸਿਲ ਕੀਤਾ ਅਤੇ ਉਸ ਨੂੰ 1000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਚੌਥੀ ਜਮਾਤ ਦੇ ਅਰੁਸ਼ ਰਾਏ, ਪੰਜਵੀਂ ਜਮਾਤ ਦੇ ਮਨਜੋਤ ਸਿੰਘ, ਛੇਵੀਂ ਜਮਾਤ ਦੀ ਹਰਸਿਮਰਤ ਕੌਰ, ਸੱਤਵੀਂ ਜਮਾਤ ਦੀ ਨਵਨੀਤ ਕੌਰ, ਅੱਠਵੀਂ ਜਮਾਤ ਦੀ ਪ੍ਰਭ ਸਿਮਰਨ ਕੌਰ ਅਤੇ ਨੌਵੀਂ ਜਮਾਤ ਦੇ ਗੁਰਸੀਰਤ ਕੌਰ, ਪ੍ਰਭਲੀਨ ਕੌਰ, ਦਸਮਲੀਨ ਕੌਰ ਅਤੇ ਗੁਰਸ਼ਾਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗੇ ਹਾਸਲ ਕੀਤੇ। ਜਦਕਿ ਜਸ਼ਨਦੀਪ ਕੌਰ ਨੇ ਚਾਂਦੀ ਅਤੇ ਪਵਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ। ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਅਧਿਆਪਕਾਂ ਦੇ ਅਟੁੱਟ ਸਮਰਪਣ ਅਤੇ ਸਹੀ ਮਾਰਗਦਰਸ਼ਨ ਨੂੰ ਵੀ ਦਰਸਾਉਂਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।