ਸੇਵਾਮੁਕਤ ਖੇਤੀ ਵਿਗਿਆਨੀ ਡਾ. ਇੰਦਰਪਾਲ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ
ਪਾਤੜਾਂ, 22 ਅਗਸਤ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਐਗਰੋ ਇਨਪੁਟਸ ਐਸੋਸੀਏਸ਼ਨ ਪਾਤੜਾਂ ਤੇ ਘੱਗਾ ਦੀ ਅਗਵਾਈ ਵਿਚ ਇਲਾਕੇ ਦੀਆਂ ਡੇਢ ਦਰਜਨ ਦੇ ਕਰੀਬ ਸਮਾਜ ਸੇਵੀ ਜਥੇਬੰਦੀਆਂ ਵਲੋਂ ਪਾਤੜਾਂ ਦੇ ਪ੍ਰਧਾਨ ਗੁਰਪਿਆਰ ਸਿੰਘ ਹਰਿਆਊ, ਘੱਗਾ ਦੇ ਪ੍ਰਧਾਨ ਮਨਜੀਤ ਸ਼ਰਮਾ ਤੇ ਸਰਪ੍ਸਤ ਜਸਵਿੰਦਰ ਸਿੰਘ ਲਾਡੀ ਖਾਟੂ ਸ਼ਾਮ ਮੰਦਰ, ਪਾਤੜਾਂ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਸ ਸਨਮਾਨ ਸਮਾਰੋਹ ਦੌਰਾਨ ਸਮਾਜਿਕ ਚਿੰਤਕ, ਵਾਤਾਵਰਨ ਪ੍ਰੇਮੀ ਤੇ ਟਿਕਾਊ ਵਿਕਾਸ ਦੇ ਅਣਥੱਕ ਹਮਾਇਤੀ ਵਾਤਾਵਰਨ ਪ੍ਰਤੀ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਪਾਤੜਾਂ, 22 ਅਗਸਤ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਐਗਰੋ ਇਨਪੁਟਸ ਐਸੋਸੀਏਸ਼ਨ ਪਾਤੜਾਂ ਤੇ ਘੱਗਾ ਦੀ ਅਗਵਾਈ ਵਿਚ ਇਲਾਕੇ ਦੀਆਂ ਡੇਢ ਦਰਜਨ ਦੇ ਕਰੀਬ ਸਮਾਜ ਸੇਵੀ ਜਥੇਬੰਦੀਆਂ ਵਲੋਂ ਪਾਤੜਾਂ ਦੇ ਪ੍ਰਧਾਨ ਗੁਰਪਿਆਰ ਸਿੰਘ ਹਰਿਆਊ, ਘੱਗਾ ਦੇ ਪ੍ਰਧਾਨ ਮਨਜੀਤ ਸ਼ਰਮਾ ਤੇ ਸਰਪ੍ਸਤ ਜਸਵਿੰਦਰ ਸਿੰਘ ਲਾਡੀ ਖਾਟੂ ਸ਼ਾਮ ਮੰਦਰ, ਪਾਤੜਾਂ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਸ ਸਨਮਾਨ ਸਮਾਰੋਹ ਦੌਰਾਨ ਸਮਾਜਿਕ ਚਿੰਤਕ, ਵਾਤਾਵਰਨ ਪ੍ਰੇਮੀ ਤੇ ਟਿਕਾਊ ਵਿਕਾਸ ਦੇ ਅਣਥੱਕ ਹਮਾਇਤੀ ਵਾਤਾਵਰਨ ਪ੍ਰਤੀ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦੌਰਾਨ ਆੜਤੀ ਐਸੋਸੀ਼ਏਸ਼ਨ, ਸੈਲਰ ਐਸੋਸੀਏਸ਼ਨ, ਵਿਸ਼ਵਕਰਮਾ ਭਵਨ ਕਮੇਟੀ, ਵਿਸ਼ਵਕਰਮਾ ਬਲੱਡ ਡੋਨਰਜ ਕਲੱਬ, ਮੀਡੀਆ ਕਲੱਬ ਪਾਤੜਾਂ, ਸ਼ਹੀਦ ਊਧਮ ਸਿੰਘ ਕਲੱਬ ਪਾਤੜਾਂ ਅਤੇ ਪੈਟਰੋਲਿਅਮ ਡੀਲਰ ਐਸੋਸੀਏਸ਼ਨ ਸਮੇਤ ਡੇਢ ਦਰਜਨ ਦੇ ਕਰੀਬ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਡਾ. ਸੰਧੂ ਨੂੰ ਸਨਮਾਨ ਭੇਟ ਕਰਦਿਆਂ ਉਨ੍ਹਾਂ ਦੀ ਲੋਕ-ਭਲਾਈ ਪ੍ਰਤੀ ਵਚਨਬੱਧਤਾ, ਦੂਰਦਰਸ਼ੀ ਸੋਚ ਤੇ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਸਨਮਾਨ ਸਮਾਰੋਹ ਦੌਰਾਨ ਜੁੜੇ ਹੀ ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਅਤੇ ਬੀਬੀ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਕਿ ਡਾ. ਇੰਦਰਪਾਲ ਸਿੰਘ ਸੰਧੂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੁਦਰਤ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਦਾ ਕੰਮ ਸਿਰਫ਼ ਵਿਚਾਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਲੋਕਾਂ ਨੂੰ ਨਾਲ ਜੋੜ ਕੇ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ’ਤੇ ਵੀ ਕੇਂਦਰਿਤ ਰਿਹਾ ਹੈ। ਸਨਮਾਨ ਸਵੀਕਾਰ ਕਰਦਿਆਂ ਡਾ. ਸੰਧੂ ਨੇ ਪਾਤੜਾਂ ਦੀਆਂ ਪ੍ਰਮੁੱਖ ਸਮਾਜਿਕ ਜਥੇਬੰਦੀਆਂ ਤੇ ਸਨਮਾਨ ਦੇਣ ਵਾਲੇ ਸਮੂਹ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਉਤਸ਼ਾਹ ਦਿੰਦੇ ਹਨ ਅਤੇ ਸਮਾਜਿਕ ਤੇ ਵਾਤਾਵਰਣਕ ਮੁੱਦਿਆਂ ਪ੍ਰਤੀ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਦੇ ਹਨ।