ਬੈਂਸ ਵਲੋਂ ਦਰਜਨਾਂ ਪਿੰਡਾਂ ਦੇ ਵਿਕਾਸ ਲਈ 80 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ
ਢੇਰ, 5 ਨਵੰਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਰਿਹਾਇਸ਼ ਗੰਭੀਰ ਪੁਰ ਵਿਖੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਦੇ ਮਕਸਦ ਨਾਲ ਕੁਲ 80 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ। ਕੈਬਨਿਟ ਮੰਤਰੀ ਵਲੋਂ ਪਿੰਡ ਮਾਂਗੇਵਾਲ, ਮੀਢਵਾ ਲੋਅਰ ਤੇ ਸੈਸੋਵਾਲ ਨੂੰ 10-10 ਲੱਖ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ।
ਨ
ਨਵਲੀਨ ਕੌਰ ਪਿਤਾ : ਨਵਜੋਤ ਸਿੰਘ ਮਾਤਾ : ਗੁਰਲੀਨ ਕੌਰ ਵਾਸੀ : ਮੋਰਿੰਡਾ
06-11-2026
ਢੇਰ, 5 ਨਵੰਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਰਿਹਾਇਸ਼ ਗੰਭੀਰ ਪੁਰ ਵਿਖੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਦੇ ਮਕਸਦ ਨਾਲ ਕੁਲ 80 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ। ਕੈਬਨਿਟ ਮੰਤਰੀ ਵਲੋਂ ਪਿੰਡ ਮਾਂਗੇਵਾਲ, ਮੀਢਵਾ ਲੋਅਰ ਤੇ ਸੈਸੋਵਾਲ ਨੂੰ 10-10 ਲੱਖ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਮਾਂਗੇਵਾਲ ਦੇ ਸਰਪੰਚ ਇੰਦਰਪਾਲ ਸਿੰਘ, ਮੀਢਵਾ ਲੋਅਰ ਦੇ ਸਰਪੰਚ ਜਰਨੈਲ ਸਿੰਘ ਤੇ ਸੈਸੋਵਾਲ ਦੇ ਸਰਪੰਚ ਗੁਰਦਿਆਲ ਸਿੰਘ ਨੇ ਗਰਾਂਟਾਂ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਪਿੰਡ ਕਾਹੀਵਾਲ ਦੇ ਬੀ. ਡੀ. ਸੀ. ਮੈਂਬਰ ਰਾਮਪਾਲ, ਸਜਮੌਰ ਦੇ ਰਵੀ ਕੁਮਾਰ, ਮਹਿਰੋਲੀ ਦੇ ਸੁਰਜੀਤ ਸਿੰਘ, ਮਾਂਗੇਵਾਲ ਬਾਗ ਦੇ ਗੁਰਨਾਮ ਸਿੰਘ ਤੇ ਦਬਖੇੜਾ ਲੋਅਰ ਦੀ ਗੁਰਦੀਪ ਕੌਰ ਨੂੰ 5-5 ਲੱਖ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਪਿੰਡ ਲੰਗ ਮਾਜ ਰੀ ਦੇ ਮਹੇਸ਼ ਜੋਸ਼ੀ, ਬ੍ਰਹਮਪੁਰ ਅੱਪਰ ਦੇ ਸੁੱਚਾ ਸਿੰਘ, ਮਹਿੰਦਲੀ ਕਲਾਂ ਦੇ ਰਾਜ ਮੁੱਖ ਸਿੰਘ, ਦੇਹਣੀ ਲੋਅਰ ਦੇ ਕਮਲਜੀਤ ਸਿੰਘ ਰਾਣਾ ਤੇ ਦਿਆਪੁਰ ਦੇ ਜਸਵਿੰਦਰ ਸਿੰਘ ਨੂੰ ਵੀ 5-5 ਲੱਖ ਰੁਪਏ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਤਰ੍ਹਾਂ ਤਿੰਨ ਪਿੰਡਾਂ ਨੂੰ 30 ਲੱਖ ਰੁਪਏ ਅਤੇ 10 ਹੋਰ ਪਿੰਡਾਂ ਨੂੰ 50 ਲੱਖ ਰੁਪਏ ਸਮੇਤ ਕੁੱਲ 80 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਦੀਪਕ ਸੋਨੀ ਚੇਅਰਮੈਨ ਖੱਤਰੀ ਅਰੋੜਾ ਵੈੱਲਫੇਅਰ ਬੋਰਡ, ਪੰਮੂ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ।