ਪੰਜਾਬੀ ‘ਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਦਿੱਤੀਆਂ ਦੋ ਡਲਿਵਰੀ ਵੈਨਾਂ
ਜਨਤਕ ਅਦਾਰਿਆਂ ਨੂੰ ਕਰਨੀ ਚਾਹੀਦੀ ਹੈ ਇਕ ਦੂਜੇ ਦੀ ਮਦਦ- ਡਾ. ਜਗਦੀਪ ਸਿੰਘ
ਪਟਿਆਲਾ, 5 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਲਈ ਭਾਰਤੀ ਸਟੇਟ ਬੈਂਕ ਵਲੋਂ ਦੋ ਡਲਿਵਰੀ ਵੈਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਭਾਰਤੀ ਸਟੇਟ ਬੈਂਕ ਦੀ ਪੰਜਾਬੀ ਯੂਨੀਵਰਸਿਟੀ ਸਥਿਤ ਸ਼ਾਖਾ ਵਲੋਂ ਸੀ.
ਪਟਿਆਲਾ, 5 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਲਈ ਭਾਰਤੀ ਸਟੇਟ ਬੈਂਕ ਵਲੋਂ ਦੋ ਡਲਿਵਰੀ ਵੈਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਭਾਰਤੀ ਸਟੇਟ ਬੈਂਕ ਦੀ ਪੰਜਾਬੀ ਯੂਨੀਵਰਸਿਟੀ ਸਥਿਤ ਸ਼ਾਖਾ ਵਲੋਂ ਸੀ.ਐੱਸ.ਆਰ. ਸਕੀਮ ਤਹਿਤ ਮੁਹੱਈਆ ਕਰਵਾਈਆਂ ਗਈਆਂ ਇਨ੍ਹਾਂ ਵੈਨਾਂ ਨੂੰ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਮਨਮੀਤ ਸਿੰਘ ਛਾਬੜਾ, ਮੈਨੇਜਰ ਨੈੱਟਵਰਕ-1, ਐੱਲ.ਐੱਚ.ਓ. ਚੰਡੀਗੜ੍ਹ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਭਾਰਤੀ ਸਟੇਟ ਬੈਂਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਨਤਕ ਅਦਾਰੇ ਜਦੋਂ ਇਸ ਤਰ੍ਹਾਂ ਆਪਸੀ ਭਾਈਵਾਲੀ ਰੱਖ ਕੇ ਵਿਚਰਦੇ ਹਨ ਤਾਂ ਆਮ ਲੋਕਾਂ ਨੂੰ ਇਸ ਦਾ ਲਾਭ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਵਲੋਂ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੀਆਂ ਇਨ੍ਹਾਂ ਵੈਨਾਂ ਦਾ ਲਾਭ ਵਿਦਿਆਰਥੀਆਂ ਤੱਕ ਪਹੁੰਚੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਨ੍ਹਾਂ ਵੈਨਾਂ ਨਾਲ਼ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕੰਮ-ਕਾਜ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਹੋਰ ਅਦਾਰਿਆਂ ਨੂੰ ਵੀ ਇਸੇ ਤਰ੍ਹਾਂ ਆਪਸੀ ਸਾਂਝ ਰਾਹੀਂ ਇਕ ਦੂਜੇ ਦੇ ਸਰੋਤਾਂ ਅਤੇ ਸਮਰਥਾ ਵਿਚ ਵਾਧਾ ਕਰਨ ਹਿਤ ਆਪਸੀ ਮਦਦ ਕਰਨੀ ਚਾਹੀਦੀ ਹੈ। ਮਨਮੀਤ ਸਿੰਘ ਛਾਬੜਾ ਨੇ ਦੱਸਿਆ ਕਿ ਇਹ ਵੈਨਾਂ ਮਹਿੰਦਰਾ ਮੈਕਸ ਐੱਚ.ਡੀ. ਵੀ.ਐਕਸ.ਆਈ. ਏ.ਸੀ. ਮਾਡਲ ਦੀਆਂ ਹਨ ਜੋ ਕਿ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਕੰਪਨੀ ਤੋਂ ਨਵੀਂਆਂ ਖਰੀਦੀਆਂ ਗਈਆਂ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਅਜੀਤਾ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ, ਕੰਟਰੋਲਰ (ਪ੍ਰੀਖਿਆਵਾਂ) ਡਾ. ਹਿਮੇਂਦਰ ਭਾਰਤੀ, ਸੁਰੱਖਿਆ ਕਮ ਟਰਾਂਸਪੋਰਟ ਅਫ਼ਸਰ ਕੈਪਟਨ ਗੁਰਤੇਜ ਸਿੰਘ, ਡਾ. ਪਰਮਜੀਤ ਸਿੰਘ, ਕਾਜਲ ਕੁਮਾਰ ਭੋਮੀਕ ਡਿਪਟੀ ਜਨਰਲ ਮੈਨੇਜਰ (ਐਡਮਿਨ), ਰਾਜੇਸ਼ ਕੁਮਾਰ ਕੌਂਡਲ ਰਿਜਨਲ ਮੈਨੇਜਰ ਆਰ.ਬੀ.ਓ.-3, ਅਭੈ ਕੁਮਾਰ ਝਾਅ ਅਸਿਸਟੈਂਟ ਜਨਰਲ ਮੈਨੇਜਰ ਆਈ. ਏ., ਪਰਵੀਨ ਕੁਮਾਰ, ਮਹੇਸ਼ ਪਰਸਾਦ ਅਸਿਸਟੈਂਟ ਜਨਰਲ ਮੈਨੇਜਰ ਨੈੱਟਵਰਕ-1 ਐੱਲ.ਐੱਚ.ਓ. ਚੰਡੀਗੜ੍ਹ ਆਦਿ ਮੌਜੂਦ ਸਨ।