ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਵਲੋਂ ਲਾਲੀ ਛਾਪਾ ਦਾ ਸਨਮਾਨ
ਨਵਾਂ ਪਿੰਡ, 23 ਅਗਸਤ (ਜਸਪਾਲ ਸਿੰਘ )-ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਗ੍ਰੰਥੀ ਸਿੰਘਾਂ, ਸਿੱਖ ਪ੍ਰਚਾਰਕਾਂ ਤੇ ਧਾਰਮਿਕ ਸ਼ਖਸੀਅਤਾਂ ਅਤੇ ਸਮਾਜ ਸੇਵੀਆਂ ਦੇ ਸਮੇਂ -ਸਮੇਂ ਕੀਤੇ ਜਾਂਦੇ ਸਨਮਾਨ ਦੇ ਚਲਦਿਆਂ ਸੋਸਾਇਟੀ ਦੇ ਪ੍ਰਧਾਨ ਭਾਈ ਸਾਹਿਬ ਸਿੰਘ ਸੰਧੂ ਵਡਾਲੀ ਡੋਗਰਾਂ, ਪ੍ਰਚਾਰ ਸਕੱਤਰ ਭਾਈ ਬਲਬੀਰ ਸਿੰਘ ਜੰਡ, ਮਨਜਿੰਦਰ ਸਿੰਘ ਸਲਾਹਕਾਰ ਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵਡਾਲੀ ਆਦਿ ਵਲੋਂ ਉੱਘੇ ਸਮਾਜ ਸੇਵੀ ਪੂਰਨ ਗੁਰਸਿੱਖ ਭਾਈ ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਉਨ੍ਹਾਂ ਦੇ ਧਰਮ ਪਤਨੀ ਬੀਬੀ ਨਵਦੀਪ ਕੌਰ ਤੇ ਸਪੁੱਤਰੀ ਬੀਬਾ ਤਨਵੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਲਾਲੀ ਛਾਪਾ ਵਲੋਂ ਸਿੱਖੀ ਦੇ ਪ੍ਰਚਾਰ -ਪਸਾਰ ਦੇ ਨਾਲ-ਨਾਲ ਪਰਿਵਾਰ ਤੇ ਵਿਸ਼ੇਸ਼ਕਰ ਸਪੁੱਤਰੀ ਗੁਰਵੀਨ ਕੌਰ ਆਸਟ੍ਰੇਲੀਆ ਦੇ ਉਦਮ ਨਾਲ ਧਾਰਮਿਕ ਕਾਰਜਾਂ ਤੋਂ ਇਲਾਵਾ ਗਰੀਬ ਤੇ ਲੋੜਵੰਦ ਵਿਧਵਾਵਾਂ ਨੂੰ ਮੁਫ਼ਤ ਰਾਸ਼ਨ ਆਦਿ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਨਵਾਂ ਪਿੰਡ, 23 ਅਗਸਤ (ਜਸਪਾਲ ਸਿੰਘ )-ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਡਾਲੀ ਡੋਗਰਾਂ ਵਲੋਂ ਗ੍ਰੰਥੀ ਸਿੰਘਾਂ, ਸਿੱਖ ਪ੍ਰਚਾਰਕਾਂ ਤੇ ਧਾਰਮਿਕ ਸ਼ਖਸੀਅਤਾਂ ਅਤੇ ਸਮਾਜ ਸੇਵੀਆਂ ਦੇ ਸਮੇਂ -ਸਮੇਂ ਕੀਤੇ ਜਾਂਦੇ ਸਨਮਾਨ ਦੇ ਚਲਦਿਆਂ ਸੋਸਾਇਟੀ ਦੇ ਪ੍ਰਧਾਨ ਭਾਈ ਸਾਹਿਬ ਸਿੰਘ ਸੰਧੂ ਵਡਾਲੀ ਡੋਗਰਾਂ, ਪ੍ਰਚਾਰ ਸਕੱਤਰ ਭਾਈ ਬਲਬੀਰ ਸਿੰਘ ਜੰਡ, ਮਨਜਿੰਦਰ ਸਿੰਘ ਸਲਾਹਕਾਰ ਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵਡਾਲੀ ਆਦਿ ਵਲੋਂ ਉੱਘੇ ਸਮਾਜ ਸੇਵੀ ਪੂਰਨ ਗੁਰਸਿੱਖ ਭਾਈ ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਉਨ੍ਹਾਂ ਦੇ ਧਰਮ ਪਤਨੀ ਬੀਬੀ ਨਵਦੀਪ ਕੌਰ ਤੇ ਸਪੁੱਤਰੀ ਬੀਬਾ ਤਨਵੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਲਾਲੀ ਛਾਪਾ ਵਲੋਂ ਸਿੱਖੀ ਦੇ ਪ੍ਰਚਾਰ -ਪਸਾਰ ਦੇ ਨਾਲ-ਨਾਲ ਪਰਿਵਾਰ ਤੇ ਵਿਸ਼ੇਸ਼ਕਰ ਸਪੁੱਤਰੀ ਗੁਰਵੀਨ ਕੌਰ ਆਸਟ੍ਰੇਲੀਆ ਦੇ ਉਦਮ ਨਾਲ ਧਾਰਮਿਕ ਕਾਰਜਾਂ ਤੋਂ ਇਲਾਵਾ ਗਰੀਬ ਤੇ ਲੋੜਵੰਦ ਵਿਧਵਾਵਾਂ ਨੂੰ ਮੁਫ਼ਤ ਰਾਸ਼ਨ ਆਦਿ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਭਾਈ ਲਾਲੀ ਵਲੋਂ ਮਿਲੇ ਸਨਮਾਨ ਲਈ ਭਾਈ ਸਾਹਿਬ ਸਿੰਘ, ਭਾਈ ਜੰਡ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੋਸਾਇਟੀ ਵਲੋਂ ਸਨਮਾਨ ਦਿੱਤਾ ਜਾਣਾ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਬੜੇ ਮਾਨ ਵਾਲੀ ਗੱਲ, ਜਿਸ ਦੇ ਲਈ ਉਹ ਸੋਸਾਇਟੀ ਦੇ ਸਦਾ ਰਿਣੀ ਹਨ।